Journalism Of Hope
BREAKING NEWS
ਗੌਰਵ ਯਾਦਵ ਬਣੇ ਪੰਜਾਬ ਦੇ ਰੈਗੂਲਰ ਡੀਜੀਪੀ......Punjab: ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ, ਪਾਕਿਸਤਾਨ ਦੀ ਥਾਂ ਬੰਗਲਾਦੇਸ਼ ਨੂੰ ਮਿਲੀ ਐਂਟਰੀ....ਬਲਵੰਤ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਬਦਲਣ ਦਾ ਕੇਂਦਰ ਨੇ ਕੀਤਾ ਵਿਰੋਧ.....ਇਜ਼ਰਾਈਲ ਵੱਲੋਂ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨੂੰ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ.....ਨਾਨਾ ਪਾਟੇਕਰ ਦੇ ਦੇਹਾਂਤ ਮਾਮਲੇ ’ਚ ਗੋਆ ਪੁਲਿਸ ਨੇ ਕੇਸ ਕੀਤਾ ਦਰਜ, ਜਾਂਚ ਸ਼ੁਰੂ....UPI ਭੁਗਤਾਨ ’ਤੇ ਚਾਰਜ ਲਾਉਣ ਦਾ ਫ਼ੈਸਲਾ ਟਲਣ ਦੀ ਸੰਭਾਵਨਾ !......ਪਰਾਲੀ ਸਾੜਨ ‘ਤੇ ਹੋਵੇਗੀ ਸਖ਼ਤ ਕਾਰਵਾਈ ! ਕੇਂਦਰ ਨੇ ਟੀਮਾਂ ਕੀਤੀਆਂ ਤਾਇਨਾਤ, ਦਿੱਲੀ ਭੇਜੀ ਜਾਏਗੀ ਰਿਪੋਰਟ.....

42 ਸਾਲ ਬਾਅਦ ਫੜਿਆ ਗਿਆ ਕਤਲ ਦਾ ਮੁਲਜ਼ਮ, 23 ਸਾਲ ਦੀ ਉਮਰ ਵਿੱਚ ਹੱਤਿਆ ਕਰਨ ਤੋਂ ਬਾਅਦ ਹੋ ਗਿਆ ਸੀ ਫਰਾਰ

Murder accused arrest after 42 years: ਨਵੀਂ ਦਿੱਲੀ: ਦਿੱਲੀ ਵਿੱਚ ਕਰੀਬ 42 ਸਾਲ ਪੁਰਾਣੇ ਕਤਲ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਨੂੰ ਆਖ਼ਿਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਤੋਂ ਬਾਅਦ ਜਦੋਂ ਉਹ ਫਰਾਰ ਹੋਇਆ ਸੀ ਤਾਂ ਉਸ ਦੀ ਉਮਰ 23 ਸਾਲ ਸੀ, ਜਦਕਿ ਹੁਣ ਦਿੱਲੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ 65 ਸਾਲ ਦੀ ਉਮਰ ਵਿੱਚ […]
By : Updated On: 23 Aug 2026 10:04:AM
42 ਸਾਲ ਬਾਅਦ ਫੜਿਆ ਗਿਆ ਕਤਲ ਦਾ ਮੁਲਜ਼ਮ, 23 ਸਾਲ ਦੀ ਉਮਰ ਵਿੱਚ ਹੱਤਿਆ ਕਰਨ ਤੋਂ ਬਾਅਦ ਹੋ ਗਿਆ ਸੀ ਫਰਾਰ
  • 65 ਸਾਲ ਦੀ ਉਮਰ ਵਿੱਚ ਪੁਲਿਸ ਨੇ ਦਬੋਚਿਆ
  • 1984 ਦੇ ਕਤਲ ਮਾਮਲੇ ਵਿੱਚ ਦਿੱਲੀ ਕ੍ਰਾਈਮ ਬ੍ਰਾਂਚ ਦੀ ਲੰਬੀ ਤਲਾਸ਼ੀ ਮੁਹਿੰਮ ਹੋਈ ਖ਼ਤਮ, ਪਿੰਡ ਤੋਂ ਫਰੂਖਾਬਾਦ ਜਾਂਦੇ ਸਮੇਂ ਗ੍ਰਿਫ਼ਤਾਰ

Murder accused arrest after 42 years: ਨਵੀਂ ਦਿੱਲੀ: ਦਿੱਲੀ ਵਿੱਚ ਕਰੀਬ 42 ਸਾਲ ਪੁਰਾਣੇ ਕਤਲ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਨੂੰ ਆਖ਼ਿਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਤੋਂ ਬਾਅਦ ਜਦੋਂ ਉਹ ਫਰਾਰ ਹੋਇਆ ਸੀ ਤਾਂ ਉਸ ਦੀ ਉਮਰ 23 ਸਾਲ ਸੀ, ਜਦਕਿ ਹੁਣ ਦਿੱਲੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ 65 ਸਾਲ ਦੀ ਉਮਰ ਵਿੱਚ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਨੱਥੂ ਉਰਫ਼ ਨੱਥੂਲਾਲ, ਵਾਸੀ ਹਰਦੋਈ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਸ ਖ਼ਿਲਾਫ਼ ਸਾਲ 1984 ਵਿੱਚ ਜਨਕਪੁਰੀ ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਹੋਇਆ ਸੀ ਅਤੇ ਉਸੇ ਸਮੇਂ ਤੋਂ ਉਹ ਫਰਾਰ ਚੱਲ ਰਿਹਾ ਸੀ।

ਇਸ਼ਤਿਹਾਰ

ਵਿਕਾਸਪੁਰੀ ਦੇ ਪਾਰਕ ਵਿੱਚ ਮਿਲੀ ਸੀ ਲਾਸ਼
ਇਹ ਮਾਮਲਾ 22-23 ਮਈ 1984 ਦੀ ਰਾਤ ਦਾ ਹੈ। ਪੱਛਮੀ ਦਿੱਲੀ ਦੇ ਵਿਕਾਸਪੁਰੀ ਸਥਿਤ ਜ਼ਿਲ੍ਹਾ ਪਾਰਕ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ। ਉਸ ਦੇ ਸਰੀਰ ‘ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਵਜੋਂ ਹੋਈ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਭਭੂਤੀ ਪ੍ਰਸਾਦ ਵੀ ਇਸ ਕਤਲ ਨਾਲ ਜੁੜਿਆ ਹੋਇਆ ਸੀ। ਉਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਦੀ ਜਾਣਕਾਰੀ ਦੇ ਆਧਾਰ ‘ਤੇ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ। ਹਾਲਾਂਕਿ ਉਸ ਦਾ ਸਾਥੀ ਨੱਥੂ ਮੌਕੇ ਤੋਂ ਫਰਾਰ ਹੋ ਗਿਆ ਸੀ।

42 ਸਾਲ ਤੱਕ ਬਦਲਦਾ ਰਿਹਾ ਟਿਕਾਣਾ
ਕ੍ਰਾਈਮ ਬ੍ਰਾਂਚ ਨੇ ਪੁਰਾਣੀਆਂ ਫਾਈਲਾਂ ਖੰਗਾਲ ਕੇ ਨੱਥੂ ਦੇ ਪੁਰਾਣੇ ਪਤੇ, ਪਰਿਵਾਰ ਅਤੇ ਉਨ੍ਹਾਂ ਥਾਵਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਿੱਥੇ ਉਸ ਦੇ ਲੁਕੇ ਹੋਣ ਦੀ ਸੰਭਾਵਨਾ ਸੀ। ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਅਤੇ ਹਰਦੋਈ ਜ਼ਿਲ੍ਹਿਆਂ ਵਿੱਚ ਲੰਬੇ ਸਮੇਂ ਤੱਕ ਸਥਾਨਕ ਪੱਧਰ ‘ਤੇ ਜਾਣਕਾਰੀ ਇਕੱਠੀ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਨੱਥੂ ਅਜੇ ਵੀ ਜ਼ਿੰਦਾ ਹੈ ਅਤੇ ਕਦੇ-ਕਦੇ ਆਪਣੇ ਪਿੰਡ ਆਉਂਦਾ-ਜਾਂਦਾ ਹੈ। ਇਸ ਤੋਂ ਬਾਅਦ ਪੁਲਿਸ ਨੇ ਹਰਦੋਈ ਦੇ ਪਾਲੀ ਇਲਾਕੇ ‘ਤੇ ਧਿਆਨ ਕੇਂਦਰਿਤ ਕੀਤਾ ਅਤੇ ਸਥਾਨਕ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ। 17 ਅਗਸਤ 2026 ਨੂੰ ਪੁਲਿਸ ਨੂੰ ਨੱਥੂ ਦੇ ਹੂਲੀਏ ਨਾਲ ਮਿਲਦੇ-ਜੁਲਦੇ ਇੱਕ ਵਿਅਕਤੀ ਦੇ ਪਿੰਡ ਵਿੱਚ ਦੇਖੇ ਜਾਣ ਦੀ ਸੂਚਨਾ ਮਿਲੀ। ਅਗਲੇ ਹੀ ਦਿਨ, 18 ਅਗਸਤ ਨੂੰ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਨੂੰ ਪਿੰਡ ਤੋਂ ਫਰੂਖਾਬਾਦ ਵੱਲ ਜਾਂਦੇ ਸਮੇਂ ਕਾਬੂ ਕੀਤਾ।

ਨਿੱਜੀ ਵਿਵਾਦ ਕਾਰਨ ਕੀਤਾ ਗਿਆ ਸੀ ਕਤਲ
ਪੁਲਿਸ ਮੁਤਾਬਕ ਕਤਲ ਦੇ ਪਿੱਛੇ ਨਿੱਜੀ ਵਿਵਾਦ ਸੀ। ਨੱਥੂ ਅਤੇ ਭਭੂਤੀ ਪ੍ਰਸਾਦ ਦੋਸਤ ਸਨ, ਜਦਕਿ ਮ੍ਰਿਤਕ ਅਸ਼ੋਕ ਕੁਮਾਰ ਅਤੇ ਭਭੂਤੀ ਪ੍ਰਸਾਦ ਇੱਕੋ ਪਿੰਡ ਦੇ ਰਹਿਣ ਵਾਲੇ ਸਨ। ਜਾਂਚਕਰਤਾਵਾਂ ਅਨੁਸਾਰ, ਅਸ਼ੋਕ ਕੁਮਾਰ ਵੱਲੋਂ ਕਥਿਤ ਤੌਰ ‘ਤੇ ਭਭੂਤੀ ਪ੍ਰਸਾਦ ਦੀ ਪਤਨੀ ਨਾਲ ਛੇੜਛਾੜ ਕਰਨ ਕਾਰਨ ਦੋਵਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਸੀ। ਪੁਲਿਸ ਦਾ ਦੋਸ਼ ਹੈ ਕਿ ਵਾਰਦਾਤ ਵਾਲੀ ਰਾਤ ਨੱਥੂ ਅਤੇ ਭਭੂਤੀ ਪ੍ਰਸਾਦ ਪਾਰਕ ਵਿੱਚ ਇਕੱਠੇ ਸ਼ਰਾਬ ਪੀ ਰਹੇ ਸਨ ਅਤੇ ਇਸ ਤੋਂ ਬਾਅਦ ਦੋਵਾਂ ਨੇ ਅਸ਼ੋਕ ਕੁਮਾਰ ਦੇ ਕਤਲ ਦੀ ਸਾਜ਼ਿਸ਼ ਰਚੀ।

ਪਛਾਣ ਲੁਕਾ ਕੇ ਰਹਿੰਦਾ ਰਿਹਾ
ਪੁਲਿਸ ਦਾ ਕਹਿਣਾ ਹੈ ਕਿ ਕਤਲ ਤੋਂ ਬਾਅਦ ਨੱਥੂ ਨੇ ਆਪਣੀ ਪਛਾਣ ਲੁਕਾਉਣ ਲਈ ਕਈ ਤਰੀਕੇ ਅਪਣਾਏ। ਉਸ ਨੇ ਕਈ ਸਾਲਾਂ ਤੱਕ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਦੀਆਂ ਥੋਕ ਸਬਜ਼ੀ ਮੰਡੀਆਂ ਵਿੱਚ ਕੰਮ ਕੀਤਾ ਅਤੇ ਗੁਮਨਾਮ ਰਹਿੰਦੇ ਹੋਏ ਲੋਕਾਂ ਦੀ ਨਜ਼ਰ ਤੋਂ ਦੂਰ ਰਿਹਾ। ਉਸ ਨੇ ਕਦੇ ਵਿਆਹ ਨਹੀਂ ਕਰਵਾਇਆ ਅਤੇ ਇਕੱਲਾ ਰਹਿੰਦਾ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਕਾਰਨ ਵੀ ਉਹ ਇੰਨੇ ਲੰਬੇ ਸਮੇਂ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਰਹਿਣ ਵਿੱਚ ਕਾਮਯਾਬ ਰਿਹਾ। ਕ੍ਰਾਈਮ ਬ੍ਰਾਂਚ ਮੁਤਾਬਕ ਨੱਥੂ ਖ਼ਿਲਾਫ਼ ਉੱਤਰ ਪ੍ਰਦੇਸ਼ ਵਿੱਚ ਇੱਕ ਹੋਰ ਮਾਮਲਾ ਵੀ ਦਰਜ ਹੈ। 2005 ਵਿੱਚ ਫਰੂਖਾਬਾਦ ਦੇ ਕੋਤਵਾਲੀ ਥਾਣੇ ਵਿੱਚ ਉਸ ਖ਼ਿਲਾਫ਼ ਅਗਵਾ ਨਾਲ ਸਬੰਧਤ FIR ਦਰਜ ਕੀਤੀ ਗਈ ਸੀ। ਦਿੱਲੀ ਕ੍ਰਾਈਮ ਬ੍ਰਾਂਚ ਹੁਣ 1984 ਦੇ ਕਤਲ ਮਾਮਲੇ ਸਬੰਧੀ ਨੱਥੂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News