Journalism Of Hope
BREAKING NEWS
ਮੇਲਾ ਰੱਖੜ ਪੁੰਨਿਆ ’ਤੇ ਪਹਿਲੀ ਵਾਰ ਸਿਆਸੀ ਸਟੇਜ ਲਗਾਏਗੀ ਭਾਜਪਾ.....ਏਅਰਪੋਰਟ ’ਤੇ ਬੋਰਡਿੰਗ ਪਾਸ ’ਤੇ ਇਮੀਗ੍ਰੇਸ਼ਨ ਮੋਹਰ ਲਾਉਣ ਦੀ ਪ੍ਰਥਾ ਹੋਵੇਗੀ ਖਤਮ.....ਇਟਲੀ ’ਚ ਪੰਜਾਬੀ ਨੌਜਵਾਨ ਦੀ ਪਰਿਵਾਰ ਦੇ ਸਾਹਮਣੇ ਹੀ ਸੜਕ ਹਾਦਸੇ ‘ਚ ਦਰਦਨਾਕ ਮੌਤ....ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ....ਫਰਜ਼ੀ PhD ਡਿਗਰੀ ਮਾਮਲੇ ’ਚ ਲੇਡੀ ਪ੍ਰਿੰਸੀਪਲ ਗ੍ਰਿਫ਼ਤਾਰ.....ਕਪੂਰਥਲਾ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵਿਚਾਲੇ ਝੜਪ, ਚਾਰ ਜ਼ਖ਼ਮੀ.....42 ਸਾਲ ਬਾਅਦ ਫੜਿਆ ਗਿਆ ਕਤਲ ਦਾ ਮੁਲਜ਼ਮ, 23 ਸਾਲ ਦੀ ਉਮਰ ਵਿੱਚ ਹੱਤਿਆ ਕਰਨ ਤੋਂ ਬਾਅਦ ਹੋ ਗਿਆ ਸੀ ਫਰਾਰ.....ਕੈਨੇਡਾ ਦੇ ਟੋਰਾਂਟੋ ਏਅਰਪੋਰਟ ’ਤੇ ਭਾਰਤੀ ਨੌਜਵਾਨ ਗ੍ਰਿਫ਼ਤਾਰ

ਚੰਡੀਗੜ੍ਹ-43 ਬੱਸ ਸਟੈਂਡ ਨੇੜੇ ਬੈਗ ’ਚ ਮਿਲਿਆ IED, 3 ਲੋਕ ਹਿਰਾਸਤ ’ਚ, ਇਲਾਕਾ ਕੀਤਾ ਸੀਲ

Chandigarh Sector 43 ID Recovery; ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਇਲਾਕੇ ’ਚੋਂ ਇੱਕ ਬੈਗ ਵਿੱਚੋਂ IED ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੈਗ ਨੂੰ ਕਬਜ਼ੇ ਵਿੱਚ ਲਿਆ। ਰਾਹਤ ਦੀ ਗੱਲ ਇਹ ਹੈ ਕਿ ਬਰਾਮਦ ਕੀਤਾ ਗਿਆ ਵਿਸਫੋਟਕ ਐਕਟਿਵ ਨਹੀਂ ਸੀ। ਇਸ ਮਾਮਲੇ […]
Jaspreet Singh
By : Updated On: 23 Aug 2026 22:06:PM
ਚੰਡੀਗੜ੍ਹ-43 ਬੱਸ ਸਟੈਂਡ ਨੇੜੇ ਬੈਗ ’ਚ ਮਿਲਿਆ IED, 3 ਲੋਕ ਹਿਰਾਸਤ ’ਚ, ਇਲਾਕਾ ਕੀਤਾ ਸੀਲ

Chandigarh Sector 43 ID Recovery; ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲ ਇਲਾਕੇ ’ਚੋਂ ਇੱਕ ਬੈਗ ਵਿੱਚੋਂ IED ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੈਗ ਨੂੰ ਕਬਜ਼ੇ ਵਿੱਚ ਲਿਆ।

ਇਸ਼ਤਿਹਾਰ

ਰਾਹਤ ਦੀ ਗੱਲ ਇਹ ਹੈ ਕਿ ਬਰਾਮਦ ਕੀਤਾ ਗਿਆ ਵਿਸਫੋਟਕ ਐਕਟਿਵ ਨਹੀਂ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਜਾਂਚ ਸੈਕਟਰ-36 ਥਾਣੇ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਅਧਿਕਾਰੀ ਫਿਲਹਾਲ ਇਸ ਮਾਮਲੇ ’ਤੇ ਕੋਈ ਵੀ ਅਧਿਕਾਰਤ ਜਾਣਕਾਰੀ ਦੇਣ ਤੋਂ ਬਚ ਰਹੇ ਹਨ।

ਜਿਸ ਥਾਂ ਤੋਂ IED ਬਰਾਮਦ ਹੋਇਆ ਹੈ, ਉਹ ਇਲਾਕਾ ਕਾਫੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇੱਥੇ ਸੈਕਟਰ-43 ਬੱਸ ਸਟੈਂਡ ਤੋਂ ਇਲਾਵਾ ਜ਼ਿਲ੍ਹਾ ਅਦਾਲਤ ਅਤੇ ਰਿਹਾਇਸ਼ੀ ਇਲਾਕੇ ਵੀ ਨੇੜੇ ਹਨ।

11 ਅਗਸਤ ਨੂੰ ਪਾਕਿਸਤਾਨ ਤੋਂ ਆਏ ਹਥਿਆਰ ਫੜੇ ਸਨ

ਇਸ ਤੋਂ ਪਹਿਲਾਂ 11 ਅਗਸਤ ਨੂੰ ਚੰਡੀਗੜ੍ਹ ਪੁਲਿਸ ਨੇ ਦੀਪਕ ਨੰਦਲ ਗੈਂਗ ਨਾਲ ਜੁੜੇ ਜੀੰਦ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜੇ (19), ਰੋਹਿਤ (18) ਅਤੇ ਦੇਵ (18) ਵਜੋਂ ਹੋਈ ਸੀ। ਪੁਲਿਸ ਨੇ ਉਨ੍ਹਾਂ ਕੋਲੋਂ ਜਿਗਾਨਾ ਪਿਸਤੌਲ ਸਮੇਤ ਤਿੰਨ ਵਿਦੇਸ਼ੀ ਪਿਸਤੌਲ, ਦੋ ਮੈਗਜ਼ੀਨ ਅਤੇ 19 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ।

ਪੁਲਿਸ ਮੁਤਾਬਕ ਇਹ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਤਰਨਤਾਰਨ ਪਹੁੰਚਾਏ ਗਏ ਸਨ, ਜਿੱਥੋਂ ਇਨ੍ਹਾਂ ਨੂੰ ਅੱਗੇ ਸਪਲਾਈ ਕਰਨ ਦੀ ਯੋਜਨਾ ਸੀ। ਹੁਣ IED ਮਾਮਲੇ ਦੀ ਜਾਂਚ ਵੀ ਇਸੇ ਐਂਗਲ ਤੋਂ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News