ਨੇਪਾਲ ‘ਚ ਭਿਆਨਕ ਹੜ੍ਹਾਂ ਕਾਰਨ 472 ਲੋਕਾਂ ਦੀ ਮੌਤ, 1500 ਤੋਂ ਵੱਧ ਲਾਪਤਾ
472 people dead in Nepal floods: ਨੇਪਾਲ: ਨੇਪਾਲ-ਤਿੱਬਤ ਸਰਹੱਦ ‘ਤੇ ਬੁੱਧਵਾਰ ਸਵੇਰੇ ਆਏ ਅਚਾਨਕ ਹੜ੍ਹ ਨੇ ਨੇਪਾਲ ਦੇ ਰਸੂਵਾ ਸਮੇਤ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਨੇਪਾਲ ਅਤੇ ਤਿੱਬਤ ਵਿੱਚ ਹੁਣ ਤੱਕ 472 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1500 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਲਾਪਤਾ ਲੋਕਾਂ ਵਿੱਚ ਕਰੀਬ 290 ਭਾਰਤੀ ਨਾਗਰਿਕ ਵੀ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਹੜ੍ਹ ਦਾ ਪਾਣੀ ਤਿੱਬਤ ਵੱਲੋਂ ਨੇਪਾਲ ਵਿੱਚ ਦਾਖਲ ਹੋਇਆ ਸੀ। ਹੁਣ ਜਿਸ ਝੀਲ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਇਕੱਠਾ ਹੋਇਆ ਹੈ, ਉਸ ਦੇ ਮੁੜ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ। ਜੇਕਰ ਝੀਲ ਮੁੜ ਟੁੱਟਦੀ ਹੈ ਤਾਂ ਪ੍ਰਭਾਵਿਤ ਇਲਾਕਿਆਂ ਵਿੱਚ ਇੱਕ ਵਾਰ ਫਿਰ ਭਿਆਨਕ ਹੜ੍ਹ ਆ ਸਕਦਾ ਹੈ।
ਨੇਪਾਲ ‘ਚ 469 ਮੌਤਾਂ
ਨੇਪਾਲ ਵਿੱਚ ਹੁਣ ਤੱਕ 469 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 977 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਵਿੱਚ 517 ਵਿਦੇਸ਼ੀ ਨਾਗਰਿਕ, ਨੇਪਾਲੀ ਫੌਜ ਦੇ 45 ਜਵਾਨ ਅਤੇ ਨੇਪਾਲ ਪੁਲਿਸ ਦੇ 41 ਮੁਲਾਜ਼ਮ ਸ਼ਾਮਲ ਹਨ।
ਤਿੱਬਤ ‘ਚ 3 ਮੌਤਾਂ, 558 ਲਾਪਤਾ
ਤਿੱਬਤ ਵਿੱਚ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ 558 ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਵਿੱਚ 260 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਟੀਮਾਂ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।
ਟਰੰਪ ਨੇ ਮਦਦ ਦਾ ਭਰੋਸਾ ਦਿੱਤਾ, ਦੂਜੇ ਦੇਸ਼ ਵੀ ਆ ਰਹੇ ਮਦਦ ਲਈ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇਪਾਲ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਰਿਪੋਰਟ ਮੁਤਾਬਕ ਟਰੰਪ ਨੇ ਨੇਪਾਲੀ ਅਧਿਕਾਰੀਆਂ ਨਾਲ ਗੱਲ ਕਰਕੇ ਹੜ੍ਹ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਲਈ ਹੈ। ਇਸ ਮੁਸ਼ਕਲ ਘੜੀ ਵਿੱਚ ਨੇਪਾਲ ਦੀ ਮਦਦ ਲਈ ਹੁਣ ਦੂਜੇ ਦੇਸ਼ ਵੀ ਅੱਗੇ ਆ ਰਹੇ ਹਨ।
