Journalism Of Hope
BREAKING NEWS
ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਮਿੰਦਰ ਸਿੰਘ ਦੀ ਤਸਵੀਰ – ਐਡਵੋਕੇਟ ਧਾਮੀ.......ਪੰਜਾਬ ਸਮੇਤ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਦੀ ਟੀਮ ਇਸ ਮਹੀਨੇ ਦੇ ਅਖੀਰ ‘ਚ ਕਰੇਗੀ ਸੂਬੇ ਦਾ ਦੌਰਾ........5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ.....ਅਮਰੀਕਾ ‘ਚ ਪੰਜਾਬੀ ਮੂਲ ਦੀ ਔਰਤ ਦਾ ਕਤਲ, ਪਤੀ ਗ੍ਰਿਫ਼ਤਾਰ.....ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਬੰਗਲੇ ’ਤੇ ਚੱਲਿਆ BMC ਦਾ ਬੁਲਡੋਜ਼ਰ.....ਜੰਮੂ-ਕਸ਼ਮੀਰ ’ਚ ਪੰਜਾਬੀ ਸਮੇਤ 3 ਭਾਸ਼ਾਵਾਂ ਨੂੰ ਮਿਲ ਸਕਦਾ ਹੈ ਸਰਕਾਰੀ ਦਰਜਾ.....ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

ਸਰਕਾਰੀ ਅਨਾਜ ਦੇ ਗੋਦਾਮ ਵਿੱਚ ਪਈ ਸੁਸਰੀ, ਪਿੰਡਾਂ ‘ਚ ਫੈਲੀ; ਬੱਚਿਆਂ ਦੇ ਕੰਨਾਂ ‘ਚ ਦਾਖਲ ਹੋਣ ਦਾ ਦਾਅਵਾ

Insects in government grain godowns: ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਰਾਣਾ ਵਿੱਚ ਸਰਕਾਰੀ ਅਨਾਜ ਦੇ ਗੋਦਾਮ ਵਿੱਚ ਸੁਸਰੀ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਕਰੋੜਾਂ ਰੁਪਏ ਦਾ ਲੱਖਾਂ ਟਨ ਸਰਕਾਰੀ ਅਨਾਜ ਸਟੋਰ ਕੀਤਾ ਹੋਇਆ ਹੈ, ਜਿਸ ਦੀ ਸਹੀ ਢੰਗ ਨਾਲ ਦੇਖਭਾਲ ਨਾ ਹੋਣ ਕਾਰਨ ਇਸ ਵਿੱਚ ਸੁਸਰੀ ਪੈ ਗਈ […]
By : Updated On: 28 Aug 2026 10:10:AM
ਸਰਕਾਰੀ ਅਨਾਜ ਦੇ ਗੋਦਾਮ ਵਿੱਚ ਪਈ ਸੁਸਰੀ, ਪਿੰਡਾਂ ‘ਚ ਫੈਲੀ; ਬੱਚਿਆਂ ਦੇ ਕੰਨਾਂ ‘ਚ ਦਾਖਲ ਹੋਣ ਦਾ ਦਾਅਵਾ
  • ਲੋਕਾਂ ਵੱਲੋਂ ਗੋਦਾਮ ਬਾਹਰ ਧਰਨਾ

Insects in government grain godowns: ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਰਾਣਾ ਵਿੱਚ ਸਰਕਾਰੀ ਅਨਾਜ ਦੇ ਗੋਦਾਮ ਵਿੱਚ ਸੁਸਰੀ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਕਰੋੜਾਂ ਰੁਪਏ ਦਾ ਲੱਖਾਂ ਟਨ ਸਰਕਾਰੀ ਅਨਾਜ ਸਟੋਰ ਕੀਤਾ ਹੋਇਆ ਹੈ, ਜਿਸ ਦੀ ਸਹੀ ਢੰਗ ਨਾਲ ਦੇਖਭਾਲ ਨਾ ਹੋਣ ਕਾਰਨ ਇਸ ਵਿੱਚ ਸੁਸਰੀ ਪੈ ਗਈ ਹੈ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਗੋਦਾਮ ਵਿੱਚ ਪੈਦਾ ਹੋਈ ਸੁਸਰੀ ਹੁਣ ਉੱਡ ਕੇ ਨੇੜਲੇ ਪਿੰਡਾਂ ਤੱਕ ਪਹੁੰਚ ਰਹੀ ਹੈ। ਇਸ ਕਾਰਨ ਲੋਕਾਂ ਦਾ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਿੰਡ ਵਾਸੀਆਂ ਮੁਤਾਬਕ ਸੁਸਰੀ ਘਰਾਂ ਦੇ ਅੰਦਰ ਤੱਕ ਪਹੁੰਚ ਰਹੀ ਹੈ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਵੀ ਪੈ ਰਹੀ ਹੈ। ਇੱਥੋਂ ਤੱਕ ਕਿ ਰਾਤ ਸਮੇਂ ਬੱਚਿਆਂ ਦੇ ਕੰਨਾਂ ਵਿੱਚ ਸੁਸਰੀ ਦਾਖਲ ਹੋਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ।

ਇਸ਼ਤਿਹਾਰ

ਗੋਦਾਮ ਦੇ ਬਾਹਰ ਧਰਨਾ, ਟਰੱਕ ਰੋਕੇ
ਸੁਸਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਅੱਜ ਰਾਣਾ ਪਿੰਡ ਨੇੜੇ ਸਥਿਤ ਗੋਦਾਮ ਦੇ ਬਾਹਰ ਧਰਨਾ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਗੋਦਾਮ ਵਿੱਚੋਂ ਅਨਾਜ ਲੈ ਕੇ ਜਾ ਰਹੇ ਟਰੱਕਾਂ ਨੂੰ ਵੀ ਰੋਕ ਦਿੱਤਾ ਅਤੇ ਕੰਮਕਾਜ ਠੱਪ ਕਰ ਦਿੱਤਾ। ਪਿੰਡ ਦੇ ਸਰਪੰਚ ਨੇ ਕਿਹਾ ਕਿ ਜਦੋਂ ਤੋਂ ਇਹ ਗੋਦਾਮ ਬਣੇ ਹਨ, ਉਦੋਂ ਤੋਂ ਹੀ ਪਿੰਡ ਵਾਸੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੋਦਾਮ ਵਿੱਚ ਪਏ ਲੱਖਾਂ ਟਨ ਅਨਾਜ ਦੀ ਸਹੀ ਸੰਭਾਲ ਨਾ ਹੋਣ ਕਾਰਨ ਸੁਸਰੀ ਪੈਦਾ ਹੋਈ, ਜੋ ਹੁਣ ਪਿੰਡਾਂ ਵਿੱਚ ਫੈਲ ਰਹੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਧਰਨਾ ਖ਼ਤਮ ਨਹੀਂ ਕਰਨਗੇ। ਲੋਕਾਂ ਦਾ ਕਹਿਣਾ ਹੈ ਕਿ ਸੁਸਰੀ ਨੇ ਇੰਨਾ ਪਰੇਸ਼ਾਨ ਕੀਤਾ ਹੋਇਆ ਹੈ ਕਿ ਰੱਖੜੀ ਦੇ ਤਿਉਹਾਰ ਮੌਕੇ ਵੀ ਰਿਸ਼ਤੇਦਾਰ ਉਨ੍ਹਾਂ ਦੇ ਪਿੰਡ ਆਉਣ ਤੋਂ ਝਿਜਕ ਰਹੇ ਹਨ।

ਅਨਾਜ ‘ਤੇ ਡਬਲ ਸਪਰੇਅ ਦੇ ਹੁਕਮ
ਮੌਕੇ ‘ਤੇ ਪਹੁੰਚੇ ਮੇਜਰ ਕੁਆਲਿਟੀ ਮਨੀਸ਼ ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਗੋਦਾਮ ਸਟਾਫ ਨੂੰ ਪਿੰਡ ਵਾਸੀਆਂ ਤੋਂ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਸਰੀ ਨੂੰ ਕੰਟਰੋਲ ਕਰਨ ਲਈ ਅਨਾਜ ‘ਤੇ ਡਬਲ ਸਪਰੇਅ ਕਰਨ ਦੇ ਹੁਕਮ ਦਿੱਤੇ ਗਏ ਹਨ। ਹਾਲਾਂਕਿ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਨਾਜ ‘ਤੇ ਡਬਲ ਸਪਰੇਅ ਕਰਨ ਨਾਲ ਇਸ ਦੀ ਗੁਣਵੱਤਾ ‘ਤੇ ਕੀ ਅਸਰ ਪਵੇਗਾ ਅਤੇ ਕੀ ਅਨਾਜ ਖਰਾਬ ਹੋ ਸਕਦਾ ਹੈ, ਤਾਂ ਉਹ ਇਸ ਸਵਾਲ ਦਾ ਸਪੱਸ਼ਟ ਜਵਾਬ ਨਹੀਂ ਦੇ ਸਕੇ।

ਫੂਡ ਸਪਲਾਈ ਵਿਭਾਗ ਵੱਲੋਂ ਹਾਲਾਤ ਕਾਬੂ ਕਰਨ ਦੇ ਯਤਨ
ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਸੰਦੀਪ ਛਾਬੜਾ ਨੇ ਕਿਹਾ ਕਿ ਫਿਲਹਾਲ ਹਾਲਾਤਾਂ ‘ਤੇ ਕਾਬੂ ਪਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਨਾਜ ਵਿੱਚੋਂ ਕੀੜਾ ਖ਼ਤਮ ਕਰਨ ਲਈ ਯਤਨ ਤੇਜ਼ ਕੀਤੇ ਗਏ ਹਨ ਅਤੇ ਵੱਧ ਮਜ਼ਦੂਰ ਲਗਾ ਕੇ ਇਹ ਕੰਮ ਜਲਦ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਲਗਾਏ ਗਏ ਧਰਨੇ ਸਬੰਧੀ ਵੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਉਣ ਦੇ ਯਤਨ ਕੀਤੇ ਜਾ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News