Journalism Of Hope
BREAKING NEWS
ਪੰਜਾਬ ਸਰਕਾਰ ਵੱਲੋਂ 6 PCS ਅਧਿਕਾਰੀਆਂ ਦੀ ਨਵੀਂ ਤਾਇਨਾਤੀ, ਤੁਰੰਤ ਜੁਆਇਨ ਕਰਨ ਦੇ ਹੁਕਮ.....ਪੰਜਾਬ ਭਰ ‘ਚ ਅੱਜ ਪ੍ਰਾਈਵੇਟ ਸਕੂਲ-ਕਾਲਜ ਬੱਸਾਂ ਦਾ ਚੱਕਾ ਜਾਮ.....ਪੰਜਾਬ ‘ਚ CM ਦਫ਼ਤਰ ‘ਚ ਭ੍ਰਿਸ਼ਟਾਚਾਰ ਦੇ ਦਾਅਵਿਆਂ ਨੂੰ ਲੈ ਕੇ ਪੁਲਿਸ ਤੇ ED ਆਹਮੋ-ਸਾਹਮਣੇ....ਪੰਜਾਬ ਸਰਕਾਰ ਦੇ ਮਾਲਵਾ ਨਹਿਰ ਪ੍ਰੋਜੈਕਟ ’ਤੇ ਹਾਈਕੋਰਟ ਨੇ ਲਾਈ ਰੋਕ......ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਮੋਰਚੇ ’ਚ ਪਹੁੰਚੇ ਗਾਇਕ ਰੇਸ਼ਮ ਅਨਮੋਲ.....ਪਾਕਿਸਤਾਨ ਦੇ F-16 ਨੂੰ ਢੇਰ ਕਰਨ ਵਾਲੇ ਅਭਿਨੰਦਨ ਨੇ ਛੱਡੀ ਏਅਰਫੋਰਸ, ਹੁਣ ਬਣੇ ਪ੍ਰਾਈਵੇਟ ਏਅਰਲਾਈਨ ਦੇ ਪਾਇਲਟ.....

ਬਠਿੰਡਾ ‘ਚ ਜ਼ਿਲ੍ਹਾ ਪਰਿਸਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਵਧਾਈ ਸੁਰੱਖਿਆ

Bathinda District Parishad Bomb Threat; ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜ਼ਿਲ੍ਹਾ ਪਰਿਸਦ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਵਿੱਚ ਹੜਕੰਪ ਮਚ ਗਿਆ। ਧਮਕੀ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪਰਿਸਦ ਕੰਪਲੈਕਸ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਤੁਰੰਤ ਬਾਹਰ ਕੱਢ ਦਿੱਤਾ […]
Jaspreet Singh
By : Updated On: 03 Sep 2026 15:36:PM
ਬਠਿੰਡਾ ‘ਚ ਜ਼ਿਲ੍ਹਾ ਪਰਿਸਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਵਧਾਈ ਸੁਰੱਖਿਆ

Bathinda District Parishad Bomb Threat; ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜ਼ਿਲ੍ਹਾ ਪਰਿਸਦ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਵਿੱਚ ਹੜਕੰਪ ਮਚ ਗਿਆ।

ਇਸ਼ਤਿਹਾਰ

ਧਮਕੀ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪਰਿਸਦ ਕੰਪਲੈਕਸ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਤੁਰੰਤ ਬਾਹਰ ਕੱਢ ਦਿੱਤਾ ਗਿਆ। ਇਸ ਦੌਰਾਨ ਯੂਥ ਲਾਇਬ੍ਰੇਰੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਕੰਪਲੈਕਸ ਖਾਲੀ ਕਰਨ ਲਈ ਕਿਹਾ ਗਿਆ।

ਵਿਦਿਆਰਥੀਆਂ ਮੁਤਾਬਕ ਦੁਪਹਿਰ ਕਰੀਬ ਸਾਢੇ 12 ਵਜੇ ਸਟਾਫ਼ ਵੱਲੋਂ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ ਗਿਆ। ਉਨ੍ਹਾਂ ਨੂੰ ਆਪਣਾ ਸਮਾਨ ਅੰਦਰ ਹੀ ਛੱਡ ਕੇ ਸੁਰੱਖਿਅਤ ਥਾਂ ’ਤੇ ਖੜ੍ਹੇ ਰਹਿਣ ਲਈ ਆਖਿਆ ਗਿਆ। ਧਮਕੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਰੀਬ 100 ਤੋਂ 150 ਵਿਦਿਆਰਥੀ ਕੰਪਲੈਕਸ ਤੋਂ ਬਾਹਰ ਆ ਗਏ।

ਜ਼ਿਲ੍ਹਾ ਪਰਿਸਦ ਕੰਪਲੈਕਸ ਵਿੱਚ ਕਈ ਸਰਕਾਰੀ ਦਫ਼ਤਰਾਂ ਦੇ ਨਾਲ ਯੂਥ ਲਾਇਬ੍ਰੇਰੀ ਵੀ ਮੌਜੂਦ ਹੈ, ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਪਹੁੰਚਦੇ ਹਨ।

ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ੱਕੀ ਵਸਤੂਆਂ ਦੀ ਜਾਂਚ ਅਤੇ ਧਮਕੀ ਭਰੀ ਈਮੇਲ ਦੀ ਸੱਚਾਈ ਦੀ ਪੜਤਾਲ ਕੀਤੀ ਜਾ ਰਹੀ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਲਾਵਾਰਿਸ ਬੈਗ ਜਾਂ ਸ਼ੱਕੀ ਵਸਤੂ ਨੂੰ ਹੱਥ ਨਾ ਲਗਾਇਆ ਜਾਵੇ ਅਤੇ ਤੁਰੰਤ 112 ਜਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਧਮਕੀ ਅਸਲ ਸੀ ਜਾਂ ਕਿਸੇ ਵੱਲੋਂ ਅਫ਼ਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ।

Read Latest News and Breaking News at Daily Post TV, Browse for more News

Ad
Ad

Punjab District News