Journalism Of Hope
BREAKING NEWS
ਪੰਜਾਬ ਸਰਕਾਰ ਵੱਲੋਂ 6 PCS ਅਧਿਕਾਰੀਆਂ ਦੀ ਨਵੀਂ ਤਾਇਨਾਤੀ, ਤੁਰੰਤ ਜੁਆਇਨ ਕਰਨ ਦੇ ਹੁਕਮ.....ਪੰਜਾਬ ਭਰ ‘ਚ ਅੱਜ ਪ੍ਰਾਈਵੇਟ ਸਕੂਲ-ਕਾਲਜ ਬੱਸਾਂ ਦਾ ਚੱਕਾ ਜਾਮ.....ਪੰਜਾਬ ‘ਚ CM ਦਫ਼ਤਰ ‘ਚ ਭ੍ਰਿਸ਼ਟਾਚਾਰ ਦੇ ਦਾਅਵਿਆਂ ਨੂੰ ਲੈ ਕੇ ਪੁਲਿਸ ਤੇ ED ਆਹਮੋ-ਸਾਹਮਣੇ....ਪੰਜਾਬ ਸਰਕਾਰ ਦੇ ਮਾਲਵਾ ਨਹਿਰ ਪ੍ਰੋਜੈਕਟ ’ਤੇ ਹਾਈਕੋਰਟ ਨੇ ਲਾਈ ਰੋਕ......ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਮੋਰਚੇ ’ਚ ਪਹੁੰਚੇ ਗਾਇਕ ਰੇਸ਼ਮ ਅਨਮੋਲ.....ਪਾਕਿਸਤਾਨ ਦੇ F-16 ਨੂੰ ਢੇਰ ਕਰਨ ਵਾਲੇ ਅਭਿਨੰਦਨ ਨੇ ਛੱਡੀ ਏਅਰਫੋਰਸ, ਹੁਣ ਬਣੇ ਪ੍ਰਾਈਵੇਟ ਏਅਰਲਾਈਨ ਦੇ ਪਾਇਲਟ.....

ਪੰਜਾਬ ਵਿੱਚ ਨਕਲੀ ਤੇ ਐਨਾਲਾਗ ਪਨੀਰ ‘ਤੇ ਇੱਕ ਸਾਲ ਲਈ ਮੁਕੰਮਲ ਪਾਬੰਦੀ: ਪੰਜਾਬ ਸਰਕਾਰ ਵੱਲੋਂ ਗਜ਼ਟ ਨੋਟੀਫਿਕੇਸ਼ਨ ਜਾਰੀ

Punjab Analog Paneer Ban; ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸੂਬੇ ਭਰ ਵਿੱਚ ‘ਐਨਾਲਾਗ’ (ਨਕਲੀ ਜਾਂ ਗ਼ੈਰ-ਡੇਅਰੀ) ਪਨੀਰ ਦੇ ਨਿਰਮਾਣ, ਭੰਡਾਰਨ, ਸਪਲਾਈ ਅਤੇ ਵਿਕਰੀ ‘ਤੇ ਇੱਕ ਸਾਲ ਲਈ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਪੰਜਾਬ ਦੇ ਕਮਿਸ਼ਨਰ ਕੰਵਲ ਪ੍ਰੀਤ ਬਰਾੜ (ਆਈ.ਏ.ਐੱਸ.) ਵੱਲੋਂ ਫੂਡ ਸੇਫ਼ਟੀ ਐਂਡ ਸਟੈਂਡਰਡਜ਼ […]
Jaspreet Singh
By : Updated On: 03 Sep 2026 16:04:PM
ਪੰਜਾਬ ਵਿੱਚ ਨਕਲੀ ਤੇ ਐਨਾਲਾਗ ਪਨੀਰ ‘ਤੇ ਇੱਕ ਸਾਲ ਲਈ ਮੁਕੰਮਲ ਪਾਬੰਦੀ: ਪੰਜਾਬ ਸਰਕਾਰ ਵੱਲੋਂ ਗਜ਼ਟ ਨੋਟੀਫਿਕੇਸ਼ਨ ਜਾਰੀ

Punjab Analog Paneer Ban; ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸੂਬੇ ਭਰ ਵਿੱਚ ‘ਐਨਾਲਾਗ’ (ਨਕਲੀ ਜਾਂ ਗ਼ੈਰ-ਡੇਅਰੀ) ਪਨੀਰ ਦੇ ਨਿਰਮਾਣ, ਭੰਡਾਰਨ, ਸਪਲਾਈ ਅਤੇ ਵਿਕਰੀ ‘ਤੇ ਇੱਕ ਸਾਲ ਲਈ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਪੰਜਾਬ ਦੇ ਕਮਿਸ਼ਨਰ ਕੰਵਲ ਪ੍ਰੀਤ ਬਰਾੜ (ਆਈ.ਏ.ਐੱਸ.) ਵੱਲੋਂ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਗਜ਼ਟ ਨੋਟੀਫਿਕੇਸ਼ਨ ਰਾਹੀਂ ਜਾਰੀ ਕੀਤੇ ਗਏ ਹਨ।

ਇਸ਼ਤਿਹਾਰ

ਪਾਬੰਦੀ ਦੇ ਮੁੱਖ ਨੁਕਤੇ:

  • ਸਾਰੇ ਰੂਪਾਂ ‘ਤੇ ਰੋਕ: ਵੈਜੀਟੇਬਲ ਫੈਟ, ਪਾਮ ਆਇਲ ਜਾਂ ਗ਼ੈਰ-ਦੁੱਧ ਤੱਤਾਂ ਤੋਂ ਤਿਆਰ ਕੀਤੇ ਜਾਣ ਵਾਲੇ ਪਨੀਰ (ਜਿਵੇਂ ਕਿ ਵੀਗਨ ਪਨੀਰ, ਪਲਾਂਟ-ਬੇਸਡ ਜਾਂ ਸਿੰਥੈਟਿਕ ਪਨੀਰ) ਨੂੰ ਅਸਲ ਪਨੀਰ ਦੇ ਨਾਂ ਹੇਠ ਵੇਚਣ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।
  • ਹੋਟਲਾਂ ਅਤੇ ਰੈਸਟੋਰੈਂਟਾਂ ਲਈ ਸਖ਼ਤ ਹਦਾਇਤਾਂ: ਕਿਸੇ ਵੀ ਹੋਟਲ, ਢਾਬੇ, ਰੈਸਟੋਰੈਂਟ, ਕੈਟਰਰ ਜਾਂ ਕਲਾਉਡ ਕਿਚਨ ਵੱਲੋਂ ਕਿਸੇ ਵੀ ਖਾਣ-ਪੀਣ ਦੀ ਚੀਜ਼ ਜਾਂ ਸਬਜ਼ੀ ਵਿੱਚ ਐਨਾਲਾਗ ਪਨੀਰ ਵਰਤਣ ਜਾਂ ਪਰੋਸਣ ਦੀ ਸਖ਼ਤ ਮਨਾਹੀ ਹੋਵੇਗੀ।
  • 42% ਸੈਂਪਲ ਪਾਏ ਗਏ ਸੀ ਫ਼ੇਲ੍ਹ: ਸਰਕਾਰ ਮੁਤਾਬਕ 1 ਅਪ੍ਰੈਲ 2025 ਤੋਂ 31 ਮਾਰਚ 2026 ਦਰਮਿਆਨ ਲਏ ਗਏ 512 ਸੈਂਪਲਾਂ ਵਿੱਚੋਂ 215 ਸੈਂਪਲ (ਲਗਭਗ 42%) ਗ਼ੈਰ-ਮਿਆਰੀ ਅਤੇ ਅਸੁਰੱਖਿਅਤ ਪਾਏ ਗਏ ਸਨ, ਜਿਨ੍ਹਾਂ ਵਿੱਚ ਦੁੱਧ ਦੀ ਬਜਾਏ ਬਾਹਰੀ ਵੈਜੀਟੇਬਲ ਫੈਟ ਮਿਲਾਇਆ ਗਿਆ ਸੀ।
  • ਪੈਕਿੰਗ ਅਤੇ ਲੇਬਲਿੰਗ ਲਾਜ਼ਮੀ: ਅਸਲ ਪਨੀਰ ਦੇ ਵਿਕਰੇਤਾਵਾਂ ਲਈ ਫੂਡ ਸੇਫ਼ਟੀ ਨਿਯਮਾਂ ਅਨੁਸਾਰ ਲੇਬਲਿੰਗ ਅਤੇ ਪੈਕਿੰਗ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ।
  • ਉਲੰਘਣਾ ਕਰਨ ‘ਤੇ ਕਾਰਵਾਈ: ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸਟਾਕ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News