ਮੀਰੀ-ਪੀਰੀ ਖ਼ਾਲਸਾ ਮਾਰਚ ਰੋਪੜ ਪੁੱਜਿਆ, ਵੱਡੀ ਗਿਣਤੀ ‘ਚ ਸੰਗਤ ਨੇ ਕੀਤਾ ਸ਼ਰਧਾ ਨਾਲ ਸਵਾਗਤ
ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਅੱਜ ਸ਼ਾਮ ਰੋਪੜ ਸ਼ਹਿਰ ਪੁਜਿਆ ਜਿੱਥੇ ਸੰਗਤ ਨੇ ਵੱਡੀ ਗਿਣਤੀ ਵਿੱਚ ਅਤੇ ਬੜੇ ਹੀ ਸ਼ਰਧਾ ਅਤੇ ਨਿਮਰ ਭਾਵ ਨਾਲ ਹਾਜ਼ਰ ਹੋ ਕੇ ਨਿੱਘਾ ਸਵਾਗਤ ਕੀਤਾ। ਉਧਰ ਇਸ ਮੌਕੇ ਸ਼ਹਿਰ ਦੇ ਬੇਲਾ ਚੌਂਕ ਵਿੱਚ ਪਾਲਕੀ ਸਾਹਿਬ ਦੇ ਸਵਾਗਤ ਲਈ ਵਿਸ਼ੇਸ਼ ਇੰਤਜਾਮ ਕਿਤਾ ਗਿਆ ਸੀ।
ਉਧਰ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜੱਗਜ ਨੇ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਸੱਚੇ ਪਾਤਸ਼ਾਹ ਦੇ ਇਸ ਪੰਥ ਨੂੰ ਖਿੰਡਾ ਨਹੀਂ ਸਕਦੀ। ਆਪਣੇ ਆਪਣੇ ਮਾਂ ਬਾਪ ਦੇ ਨਾਲ ਨਿੱਕੇ ਬੱਚੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਹ ਨਿੱਕੀ ਸਿੱਖ ਫੁਲਵਾੜੀ ਨੂੰ ਦੇਖ ਕੇ ਮਨ ਬਹੁਤ ਪ੍ਰਸੰਨ ਹੋਇਆ।
ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਸਾਬਤ ਸੂਰਤ ਹੋ ਕੇ ਬਾਣੀ-ਬਾਣੇ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ। ਇਸ ਦੇ ਨਾਲ ਹੀ ਇਹ ਸੁਨੇਹਾ ਵੀ ਦਿੱਤਾ ਕਿ ਅਸੀਂ ਆਪਣੀ ਧਰਤੀ ਨਾ ਛੱਡੀਏ, ਆਪਣੀਆਂ ਜ਼ਮੀਨਾਂ ਨਾ ਵੇਚੀਏ। ਆਪਣੀ ਧਰਤੀ ਨਾਲ ਜੁੜ ਕੇ ਇੱਥੇ ਰਹਿੰਦੇ ਹੋਏ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਏ ਆਪਣਾ ਜੀਵਨ ਬਤੀਤ ਕਰੀਏ।
ਗੌਰਤਲਬ ਹੈ ਕਿ ਅੱਜ ਇਸ ਮਾਰਚ ਦਾ ਰਾਤੀ ਵਿਸ਼ਰਾਮ ਗੁਰੂਦੁਆਰਾ ਸ਼੍ਰੀ ਭੱਠਾ ਸਾਹਿਬ ਰੋਪੜ ਵਿੱਖੇ ਹੋਵੇਗਾ ਅਤੇ ਕਲ ਆਪਣੇ ਅੰਤਿਮ ਪੜਾਅ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ।
