ਪੰਜਾਬ ਸਰਕਾਰ ਨੇ ਕੀਤਾ ਪ੍ਰਸ਼ਾਸਨਿਕ ਫੇਰਬਦਲ,ਪਹਿਲੀ ਵਾਰ ਪੰਜਾਬੀ ਵਿੱਚ ਤਬਾਦਲੇ ਦੇ ਹੁਕਮ ਜਾਰੀ
Transfer Orders IAS Officers:ਪੰਜਾਬ ਸਰਕਾਰ ਨੇ ਰਾਜ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ ਕਈ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੰਜਾਬ ਸਰਕਾਰ ਨੇ ਇਹ ਹੁਕਮ ਪੰਜਾਬੀ ਭਾਸ਼ਾ ਵਿੱਚ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹੇ ਹੁਕਮ ਅੰਗਰੇਜ਼ੀ ਵਿੱਚ ਜਾਰੀ ਹੁੰਦੇ ਸਨ ਪਰ ਇਸ ਵਾਰ ਸਰਕਾਰ ਨੇ ਇਹ ਹੁਕਮ ਪੰਜਾਬੀ ਵਿੱਚ ਜਾਰੀ ਕੀਤੇ ਹਨ।
ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਅਤੇ ਸਰਕਾਰੀ ਕੰਮਾਂ ਵਿੱਚ ਇਸ ਦੀ ਪਹਿਲ ਵਧਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ।
ਤਬਾਦਲਾ ਸੂਚੀ ਇਸ ਪ੍ਰਕਾਰ ਹੈ :-
ਪਰਮਜੀਤ ਸਿੰਘ, IAS (2016 ਬੈਚ) ਨਵਾਂ ਅਹੁਦਾ: ਵਿਸ਼ੇਸ਼ ਸਕੱਤਰ, ਸਮਾਜਿਕ ਸੁਰੱਖਿਆ ਵਿਭਾਗ ਅਤੇ ਮਿਸ਼ਨ ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ। ਮੌਜੂਦਾ ਅਹੁਦੇ ਤੋਂ ਹਟਾਇਆ ਗਿਆ: ਵਧੀਕ ਡਿਪਟੀ ਕਮਿਸ਼ਨਰ (ਸਿਟੀ), ਜਲੰਧਰ।
ਸੁਰਿੰਦਰ ਪਾਲ, IAS (2017 ਬੈਚ) ਨਵਾਂ ਅਹੁਦਾ: ਵਿਸ਼ੇਸ਼ ਸਕੱਤਰ, ਲੋਕ ਨਿਰਮਾਣ ਵਿਭਾਗ। ਮੌਜੂਦਾ ਅਹੁਦੇ ਤੋਂ ਹਟਾਇਆ ਗਿਆ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅੰਮ੍ਰਿਤਸਰ।
ਮੰਜ਼ਿਲ ਗੁਪਤਾ, IAS (2020 ਬੈਚ) ਨਵਾਂ ਅਹੁਦਾ: ਡਿਪਟੀ ਸਕੱਤਰ, ਵਿੱਤ ਵਿਭਾਗ। ਮੌਜੂਦਾ ਅਹੁਦੇ ਤੋਂ ਹਟਾਇਆ: ਡਿਪਟੀ ਸਕੱਤਰ, ਲੋਕ ਨਿਰਮਾਣ ਵਿਭਾਗ।
ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ
ਸਰਕਾਰ ਨੇ ਕਿਹਾ ਕਿ ਇਹ ਬਦਲਾਅ ਪ੍ਰਸ਼ਾਸਨਿਕ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਖੇਤਰੀ ਭਾਸ਼ਾਵਾਂ ਨੂੰ ਪਹਿਲ ਦੇਣ ਲਈ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮ
