Journalism Of Hope
BREAKING NEWS
ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਫੈਸਲਾ; ਸਰਕਾਰ ਜਾਰੀ ਕਰੇਗੀ 8% DA......ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ, ਅੰਡੇ-ਟਮਾਟਰ ਸੁੱਟਣ ਦਾ ਦੋਸ਼.....ਅੰਮ੍ਰਿਤਸਰ ’ਚ ਡਿਊਟੀ ਦੌਰਾਨ ASI ਦਾ ਗੋਲੀਆਂ ਮਾਰ ਕੇ ਕਤਲ.....ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ.....ਕੈਨੇਡਾ ’ਚ ਪੰਜਾਬਣ ਔਰਤ ਦਾ ਕਤਲ.....ਬਰਾਤ ਜਾਣ ਲਈ ਕੱਪੜੇ ਲੈਣ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ.....ਪੁਲਿਸ ਵੱਲੋਂ 4 ਸਾਲਾ ਬੱਚਾ 12 ਘੰਟਿਆਂ ’ਚ ਬਰਾਮਦ; ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋਏ ਮੁਲਜ਼ਮ.....ਹਰਿਆਣਾ ’ਚ 1 ਅਕਤੂਬਰ ਤੋਂ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਚੰਡੀਗੜ੍ਹ ’ਚ ਗੰਦਗੀ ਫੈਲਾਉਣ ’ਤੇ ਲੱਗੇਗਾ ਭਾਰੀ ਜੁਰਮਾਨਾ, 500 ਤੋਂ 15 ਹਜ਼ਾਰ ਰੁਪਏ ਤੱਕ ਦਾ ਹੋ ਸਕਦਾ ਹੈ ਚਲਾਨ

Fines to be imposed for littering in Chandigarh: ਚੰਡੀਗੜ੍ਹ: ਚੰਡੀਗੜ੍ਹ ਵਿੱਚ ਕੂੜਾ-ਕਰਕਟ ਫੈਲਾਉਣ ਵਾਲਿਆਂ ਖ਼ਿਲਾਫ਼ ਹੁਣ ਸਖ਼ਤੀ ਵਧਾਉਣ ਦੀ ਤਿਆਰੀ ਹੈ। ਨਗਰ ਨਿਗਮ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ 2026 ਤਹਿਤ ਨਵਾਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਜੁਰਮਾਨਿਆਂ ਦੇ ਨਾਲ ਘਰਾਂ, ਦੁਕਾਨਾਂ, ਦਫ਼ਤਰਾਂ ਅਤੇ ਹੋਟਲਾਂ ਤੋਂ ਕੂੜਾ ਚੁੱਕਣ ਲਈ ਮਹੀਨਾਵਾਰ ਯੂਜ਼ਰ ਫੀਸ ਵੀ ਨਿਰਧਾਰਤ ਕੀਤੀ […]
Ranjit Singh
By : Updated On: 21 Sep 2026 12:46:PM
ਚੰਡੀਗੜ੍ਹ ’ਚ ਗੰਦਗੀ ਫੈਲਾਉਣ ’ਤੇ ਲੱਗੇਗਾ ਭਾਰੀ ਜੁਰਮਾਨਾ, 500 ਤੋਂ 15 ਹਜ਼ਾਰ ਰੁਪਏ ਤੱਕ ਦਾ ਹੋ ਸਕਦਾ ਹੈ ਚਲਾਨ

Fines to be imposed for littering in Chandigarh: ਚੰਡੀਗੜ੍ਹ: ਚੰਡੀਗੜ੍ਹ ਵਿੱਚ ਕੂੜਾ-ਕਰਕਟ ਫੈਲਾਉਣ ਵਾਲਿਆਂ ਖ਼ਿਲਾਫ਼ ਹੁਣ ਸਖ਼ਤੀ ਵਧਾਉਣ ਦੀ ਤਿਆਰੀ ਹੈ। ਨਗਰ ਨਿਗਮ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ 2026 ਤਹਿਤ ਨਵਾਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਜੁਰਮਾਨਿਆਂ ਦੇ ਨਾਲ ਘਰਾਂ, ਦੁਕਾਨਾਂ, ਦਫ਼ਤਰਾਂ ਅਤੇ ਹੋਟਲਾਂ ਤੋਂ ਕੂੜਾ ਚੁੱਕਣ ਲਈ ਮਹੀਨਾਵਾਰ ਯੂਜ਼ਰ ਫੀਸ ਵੀ ਨਿਰਧਾਰਤ ਕੀਤੀ ਗਈ ਹੈ।

ਇਸ਼ਤਿਹਾਰ

ਪ੍ਰਸਤਾਵ ਮੁਤਾਬਕ ਜਨਤਕ ਥਾਂ ’ਤੇ ਕੂੜਾ ਸੁੱਟਣ ’ਤੇ 500 ਰੁਪਏ, ਖੁੱਲ੍ਹੇ ਵਿੱਚ ਕੂੜਾ ਸੁੱਟਣ ’ਤੇ 15 ਹਜ਼ਾਰ ਰੁਪਏ ਤੱਕ ਅਤੇ ਜਨਤਕ ਡਸਟਬਿਨ ਵਿੱਚ ਘਰ ਜਾਂ ਦੁਕਾਨ ਦਾ ਕੂੜਾ ਪਾਉਣ ’ਤੇ ਵੀ 15 ਹਜ਼ਾਰ ਰੁਪਏ ਤੱਕ ਦਾ ਚਲਾਨ ਹੋ ਸਕਦਾ ਹੈ। ਖੁੱਲ੍ਹੇ ਵਿੱਚ ਕੂੜਾ ਸਾੜਨ ’ਤੇ 10 ਹਜ਼ਾਰ ਤੋਂ 25 ਹਜ਼ਾਰ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।

ਯੂਜ਼ਰ ਫੀਸ ਅਤੇ ਜੁਰਮਾਨੇ ਦੀਆਂ ਦਰਾਂ ਵਿੱਚ ਹਰ ਸਾਲ 1 ਜਨਵਰੀ ਤੋਂ 5 ਫ਼ੀਸਦੀ ਦਾ ਵਾਧਾ ਕਰਨ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਬਿੱਲ ਜਾਰੀ ਹੋਣ ਦੇ 30 ਦਿਨਾਂ ਅੰਦਰ ਯੂਜ਼ਰ ਫੀਸ ਨਾ ਭਰਨ ’ਤੇ 10 ਫ਼ੀਸਦੀ ਲੇਟ ਪੇਮੈਂਟ ਸਰਚਾਰਜ ਲਾਇਆ ਜਾ ਸਕਦਾ ਹੈ। ਇਹ ਰਕਮ ਪਾਣੀ ਦੇ ਬਿੱਲ ਜਾਂ ਪ੍ਰਾਪਰਟੀ ਟੈਕਸ ਦੇ ਨਾਲ ਵਸੂਲ ਕੀਤੀ ਜਾ ਸਕੇਗੀ। ਇਹ ਏਜੰਡਾ 22 ਸਤੰਬਰ ਨੂੰ ਹੋਣ ਵਾਲੀ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ।

ਅਗਾਊਂ ਫੀਸ ਜਮ੍ਹਾਂ ਕਰਵਾਉਣ ’ਤੇ ਛੋਟ
ਪ੍ਰਸਤਾਵ ਵਿੱਚ ਯੂਜ਼ਰ ਫੀਸ ਅਗਾਊਂ ਜਮ੍ਹਾਂ ਕਰਵਾਉਣ ਵਾਲਿਆਂ ਲਈ ਵੀ ਛੋਟ ਦੀ ਵਿਵਸਥਾ ਕੀਤੀ ਗਈ ਹੈ। ਇੱਕ ਸਾਲ ਦੀ ਫੀਸ ਪਹਿਲਾਂ ਭਰਨ ’ਤੇ 12 ਮਹੀਨਿਆਂ ਦੀ ਬਜਾਏ 10 ਮਹੀਨਿਆਂ ਦੀ ਫੀਸ ਦੇਣੀ ਪਵੇਗੀ। ਇਸੇ ਤਰ੍ਹਾਂ 6 ਮਹੀਨਿਆਂ ਦੀ ਫੀਸ ਅਗਾਊਂ ਜਮ੍ਹਾਂ ਕਰਵਾਉਣ ’ਤੇ ਸਾਢੇ 5 ਮਹੀਨਿਆਂ ਦੀ ਫੀਸ ਵਸੂਲੀ ਜਾਵੇਗੀ।

ਕੂੜਾ 4 ਸ਼੍ਰੇਣੀਆਂ ਵਿੱਚ ਵੱਖ ਕਰਨਾ ਹੋਵੇਗਾ
ਘਰਾਂ ਤੋਂ ਨਿਕਲਣ ਵਾਲੇ ਕੂੜੇ ਨੂੰ ਚਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਕੇ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਘਰ ਵਿੱਚ ਕੂੜਾ ਵੱਖ-ਵੱਖ ਨਾ ਕਰਨ ’ਤੇ 400 ਰੁਪਏ ਜੁਰਮਾਨਾ ਲਾਇਆ ਜਾ ਸਕਦਾ ਹੈ। ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਲਈ ਇਹ ਜੁਰਮਾਨਾ 1,000 ਰੁਪਏ ਤੈਅ ਕੀਤਾ ਗਿਆ ਹੈ।

ਘਰ ਦੇ ਆਕਾਰ ਮੁਤਾਬਕ ਮਹੀਨਾਵਾਰ ਫੀਸ
ਮਕਾਨ ਦਾ ਆਕਾਰ ਮਹੀਨਾਵਾਰ ਫੀਸ
2 ਮਰਲੇ (50 ਵਰਗ ਗਜ਼) ਤੱਕ ₹100
2 ਤੋਂ 10 ਮਰਲੇ (250 ਵਰਗ ਗਜ਼) ਤੱਕ ₹200
10 ਮਰਲੇ ਤੋਂ 1 ਕਨਾਲ (500 ਵਰਗ ਗਜ਼) ਤੱਕ ₹400
1 ਤੋਂ 2 ਕਨਾਲ (1000 ਵਰਗ ਗਜ਼) ਤੱਕ ₹500
2 ਕਨਾਲ ਤੋਂ ਵੱਧ ₹700

Read Latest News and Breaking News at Daily Post TV, Browse for more News

Ad
Ad

Punjab District News