Journalism Of Hope
BREAKING NEWS
ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਫੈਸਲਾ; ਸਰਕਾਰ ਜਾਰੀ ਕਰੇਗੀ 8% DA......ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ, ਅੰਡੇ-ਟਮਾਟਰ ਸੁੱਟਣ ਦਾ ਦੋਸ਼.....ਅੰਮ੍ਰਿਤਸਰ ’ਚ ਡਿਊਟੀ ਦੌਰਾਨ ASI ਦਾ ਗੋਲੀਆਂ ਮਾਰ ਕੇ ਕਤਲ.....ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ.....ਕੈਨੇਡਾ ’ਚ ਪੰਜਾਬਣ ਔਰਤ ਦਾ ਕਤਲ.....ਬਰਾਤ ਜਾਣ ਲਈ ਕੱਪੜੇ ਲੈਣ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ.....ਪੁਲਿਸ ਵੱਲੋਂ 4 ਸਾਲਾ ਬੱਚਾ 12 ਘੰਟਿਆਂ ’ਚ ਬਰਾਮਦ; ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋਏ ਮੁਲਜ਼ਮ.....ਹਰਿਆਣਾ ’ਚ 1 ਅਕਤੂਬਰ ਤੋਂ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਲਿਵ-ਇਨ ਪਾਰਟਨਰ ਦੀ ਮੌਤ ਦਾ ਮਾਮਲਾ, ਨਹਿਰ ’ਚ ਸੁੱਟਣ ਦੇ ਦੋਸ਼ ’ਚ ਨੌਜਵਾਨ ਗ੍ਰਿਫ਼ਤਾਰ

Case of live-in partner’s death: Youth arrested: ਪਾਤੜਾਂ: ਪਾਤੜਾ ਦੇ ਸਤਰਾਣਾ ਇਲਾਕੇ ਵਿੱਚ ਇੱਕ ਮਹਿਲਾ ਦੀ ਮੌਤ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲਿਵ-ਇਨ ਪਾਰਟਨਰ ਰਣਦੀਪ ਕੌਰ ਨੂੰ ਕਥਿਤ ਤੌਰ ’ਤੇ ਭਾਖੜਾ ਨਹਿਰ ਵਿੱਚ ਸੁੱਟਣ ਦੇ ਦੋਸ਼ ਹੇਠ ਅਜੇ ਨਾਮਕ ਨੌਜਵਾਨ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ […]
Ranjit Singh
By : Updated On: 21 Sep 2026 13:51:PM
ਲਿਵ-ਇਨ ਪਾਰਟਨਰ ਦੀ ਮੌਤ ਦਾ ਮਾਮਲਾ, ਨਹਿਰ ’ਚ ਸੁੱਟਣ ਦੇ ਦੋਸ਼ ’ਚ ਨੌਜਵਾਨ ਗ੍ਰਿਫ਼ਤਾਰ

Case of live-in partner’s death: Youth arrested: ਪਾਤੜਾਂ: ਪਾਤੜਾ ਦੇ ਸਤਰਾਣਾ ਇਲਾਕੇ ਵਿੱਚ ਇੱਕ ਮਹਿਲਾ ਦੀ ਮੌਤ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲਿਵ-ਇਨ ਪਾਰਟਨਰ ਰਣਦੀਪ ਕੌਰ ਨੂੰ ਕਥਿਤ ਤੌਰ ’ਤੇ ਭਾਖੜਾ ਨਹਿਰ ਵਿੱਚ ਸੁੱਟਣ ਦੇ ਦੋਸ਼ ਹੇਠ ਅਜੇ ਨਾਮਕ ਨੌਜਵਾਨ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਮ੍ਰਿਤਕਾ ਦੀ ਦਾਦੀ ਮਨਜੀਤ ਕੌਰ, ਵਾਸੀ ਪਿੰਡ ਨਿਆਲ, ਦੇ ਬਿਆਨਾਂ ਦੇ ਆਧਾਰ ’ਤੇ ਕੀਤੀ ਗਈ ਹੈ।

ਇਸ਼ਤਿਹਾਰ

ਪੁਲਿਸ ਮੁਤਾਬਕ ਰਣਦੀਪ ਕੌਰ ਕਥਿਤ ਤੌਰ ’ਤੇ ਅਜੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ ਅਤੇ ਕਰੀਬ 12 ਦਿਨਾਂ ਤੋਂ ਲਾਪਤਾ ਸੀ। ਪੁਲਿਸ ਕੋਲ ਪਹੁੰਚਣ ਤੋਂ ਬਾਅਦ ਕਥਿਤ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਰਣਦੀਪ ਕੌਰ ਨਾਲ ਝਗੜੇ ਤੋਂ ਬਾਅਦ ਉਸ ਨੇ ਕਥਿਤ ਤੌਰ ’ਤੇ ਉਸ ਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਸੀ।

ਇਸ ਤੋਂ ਬਾਅਦ ਸਤਰਾਣਾ ਪੁਲਿਸ ਕਥਿਤ ਮੁਲਜ਼ਮ ਨੂੰ ਨਾਲ ਲੈ ਕੇ ਹਰਿਆਣਾ ਦੇ ਟੋਹਾਣਾ ਇਲਾਕੇ ਵਿੱਚ ਪਹੁੰਚੀ। ਉੱਥੇ ਇੱਕ ਲਾਵਾਰਿਸ ਲਾਸ਼ ਮਿਲਣ ਦੀ ਜਾਣਕਾਰੀ ਸਾਹਮਣੇ ਆਈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਤਸਵੀਰਾਂ ਦਿਖਾਏ ਜਾਣ ਤੋਂ ਬਾਅਦ ਲਾਸ਼ ਦੀ ਪਛਾਣ ਰਣਦੀਪ ਕੌਰ ਵਜੋਂ ਕੀਤੀ ਗਈ।

ਪੁਲਿਸ ਮੁਤਾਬਕ ਹਰਿਆਣਾ ਪੁਲਿਸ ਵੱਲੋਂ ਲਾਵਾਰਿਸ ਸਮਝੀ ਗਈ ਇਸ ਲਾਸ਼ ਦਾ ਪਹਿਲਾਂ ਹੀ ਅੰਤਿਮ ਸਸਕਾਰ ਕੀਤਾ ਜਾ ਚੁੱਕਾ ਸੀ। ਫਿਲਹਾਲ ਸਤਰਾਣਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਕਥਿਤ ਮੁਲਜ਼ਮ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਵੀ ਜਾਂਚ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News