Journalism Of Hope

ਪੰਜਾਬ ਦੇ ਮਾਨਾਂਵਾਲਾ ਸਟੇਸ਼ਨ ’ਤੇ ਨਵੀਨੀਕਰਨ ਦਾ ਕੰਮ, ਰੇਲ ਗੱਡੀਆਂ ਦੇ ਬਦਲੇ ਰੂਟ, ਪੜ੍ਹੋ ਵੇਰਵਾ

Punjab train route changes: ਚੰਡੀਗੜ੍ਹ: ਪੰਜਾਬ ਦੇ ਮਾਨਾਂਵਾਲਾ ਰੇਲਵੇ ਸਟੇਸ਼ਨ ’ਤੇ ਮੁਰੰਮਤ ਅਤੇ ਨਵੀਨੀਕਰਨ ਦੇ ਕੰਮ ਕਾਰਨ 21 ਤੋਂ 27 ਸਤੰਬਰ ਤੱਕ ਜੰਮੂ ਡਿਵੀਜ਼ਨ ਨਾਲ ਸਬੰਧਤ 6 ਰੇਲ ਗੱਡੀਆਂ ਬਦਲਵੇਂ ਰੂਟਾਂ ਰਾਹੀਂ ਚਲਾਈਆਂ ਜਾਣਗੀਆਂ। ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਡਾਇਵਰਟ ਕੀਤੀਆਂ ਜਾਣ ਵਾਲੀਆਂ ਟਰੇਨਾਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ। ਫਿਰੋਜ਼ਪੁਰ ਡਿਵੀਜ਼ਨ ਦੇ ਜਲੰਧਰ […]
By : Updated On: 22 Sep 2026 11:19:AM
ਪੰਜਾਬ ਦੇ ਮਾਨਾਂਵਾਲਾ ਸਟੇਸ਼ਨ ’ਤੇ ਨਵੀਨੀਕਰਨ ਦਾ ਕੰਮ, ਰੇਲ ਗੱਡੀਆਂ ਦੇ ਬਦਲੇ ਰੂਟ, ਪੜ੍ਹੋ ਵੇਰਵਾ

Punjab train route changes: ਚੰਡੀਗੜ੍ਹ: ਪੰਜਾਬ ਦੇ ਮਾਨਾਂਵਾਲਾ ਰੇਲਵੇ ਸਟੇਸ਼ਨ ’ਤੇ ਮੁਰੰਮਤ ਅਤੇ ਨਵੀਨੀਕਰਨ ਦੇ ਕੰਮ ਕਾਰਨ 21 ਤੋਂ 27 ਸਤੰਬਰ ਤੱਕ ਜੰਮੂ ਡਿਵੀਜ਼ਨ ਨਾਲ ਸਬੰਧਤ 6 ਰੇਲ ਗੱਡੀਆਂ ਬਦਲਵੇਂ ਰੂਟਾਂ ਰਾਹੀਂ ਚਲਾਈਆਂ ਜਾਣਗੀਆਂ। ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਡਾਇਵਰਟ ਕੀਤੀਆਂ ਜਾਣ ਵਾਲੀਆਂ ਟਰੇਨਾਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ। ਫਿਰੋਜ਼ਪੁਰ ਡਿਵੀਜ਼ਨ ਦੇ ਜਲੰਧਰ ਕੈਂਟ-ਅੰਮ੍ਰਿਤਸਰ ਸੈਕਸ਼ਨ ’ਤੇ ਮਾਨਾਂਵਾਲਾ ਸਟੇਸ਼ਨ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ। ਇਸ ਕਾਰਨ ਹੇਠ ਲਿਖੀਆਂ ਟਰੇਨਾਂ ਦੇ ਰੂਟ ਬਦਲੇ ਗਏ ਹਨ:

ਇਸ਼ਤਿਹਾਰ

ਪਠਾਨਕੋਟ-ਦਿੱਲੀ ਐਕਸਪ੍ਰੈਸ: 21 ਤੋਂ 27 ਸਤੰਬਰ ਤੱਕ ਪਠਾਨਕੋਟ-ਮੁਕੇਰੀਆਂ-ਜਲੰਧਰ ਕੈਂਟ-ਲੁਧਿਆਣਾ ਰੂਟ ਰਾਹੀਂ ਚੱਲੇਗੀ। 25 ਸਤੰਬਰ ਨੂੰ ਇਹ ਬਦਲਾਅ ਲਾਗੂ ਨਹੀਂ ਹੋਵੇਗਾ।
ਦਿੱਲੀ-ਪਠਾਨਕੋਟ ਐਕਸਪ੍ਰੈਸ: 21 ਤੋਂ 27 ਸਤੰਬਰ ਤੱਕ ਲੁਧਿਆਣਾ-ਜਲੰਧਰ ਕੈਂਟ-ਮੁਕੇਰੀਆਂ-ਪਠਾਨਕੋਟ ਰੂਟ ਰਾਹੀਂ ਚੱਲੇਗੀ। 24 ਸਤੰਬਰ ਨੂੰ ਇਹ ਬਦਲਾਅ ਨਹੀਂ ਹੋਵੇਗਾ।
ਭਗਤ ਕੀ ਕੋਠੀ-ਜੰਮੂ ਤਵੀ ਐਕਸਪ੍ਰੈਸ: 21 ਤੋਂ 26 ਸਤੰਬਰ ਤੱਕ ਜਲੰਧਰ ਕੈਂਟ-ਮੁਕੇਰੀਆਂ-ਪਠਾਨਕੋਟ ਰਾਹੀਂ ਚੱਲੇਗੀ।
ਜੰਮੂ ਤਵੀ-ਭਗਤ ਕੀ ਕੋਠੀ ਐਕਸਪ੍ਰੈਸ: 21 ਤੋਂ 27 ਸਤੰਬਰ ਤੱਕ ਪਠਾਨਕੋਟ-ਮੁਕੇਰੀਆਂ-ਜਲੰਧਰ ਕੈਂਟ ਰੂਟ ਲਵੇਗੀ।
ਟਾਟਾਨਗਰ-ਜੰਮੂ ਤਵੀ ਐਕਸਪ੍ਰੈਸ: 23 ਅਤੇ 25 ਸਤੰਬਰ ਨੂੰ ਜਲੰਧਰ ਕੈਂਟ-ਮੁਕੇਰੀਆਂ-ਪਠਾਨਕੋਟ ਰਾਹੀਂ ਡਾਇਵਰਟ ਕੀਤੀ ਜਾਵੇਗੀ।
ਸੰਭਲਪੁਰ-ਜੰਮੂ ਤਵੀ ਐਕਸਪ੍ਰੈਸ: 24 ਸਤੰਬਰ ਨੂੰ ਜਲੰਧਰ ਕੈਂਟ-ਮੁਕੇਰੀਆਂ-ਪਠਾਨਕੋਟ ਰੂਟ ਰਾਹੀਂ ਚੱਲੇਗੀ।

ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰੇਲ ਹੈਲਪਲਾਈਨ 139 ਜਾਂ ਨੈਸ਼ਨਲ ਟਰੇਨ ਇਨਕੁਆਰੀ ਸਿਸਟਮ ਰਾਹੀਂ ਆਪਣੀ ਟਰੇਨ ਦੀ ਤਾਜ਼ਾ ਸਥਿਤੀ ਅਤੇ ਰੂਟ ਦੀ ਜਾਣਕਾਰੀ ਜ਼ਰੂਰ ਜਾਂਚ ਲੈਣ।

Read Latest News and Breaking News at Daily Post TV, Browse for more News

Ad
Ad

Punjab District News