Journalism Of Hope

ਦਿਲ ਦਹਿਲਾਉਣ ਵਾਲੀ ਘਟਨਾ, ਮਾਂ ਨੇ ਪ੍ਰੇਮੀ ਨਾਲ ਮਿਲ ਕੇ 3 ਬੱਚਿਆਂ ਨੂੰ ਜ਼ਹਿਰ ਦੇਕੇ ਮਾਰਿਆ

Sangrur Mother Kills Children; ਸੰਗਰੂਰ ਦੇ ਭਵਾਨੀਗੜ੍ਹ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰੱਖੜੀ ਦੇ ਪਵਿੱਤਰ ਦਿਨ ਇੱਕ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਤਿੰਨ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਹੈ। ਮਹਿਲਾ ਨੇ ਇਸ ਘਟਨਾ ਨੂੰ ਫੂਡ ਪੋਇਜ਼ਨਿੰਗ ਕਾਰਨ ਹੋਈ ਮੌਤ ਦੱਸ ਕੇ ਮਾਮਲੇ ਨੂੰ […]
By : Updated On: 22 Sep 2026 19:00:PM
ਦਿਲ ਦਹਿਲਾਉਣ ਵਾਲੀ ਘਟਨਾ, ਮਾਂ ਨੇ ਪ੍ਰੇਮੀ ਨਾਲ ਮਿਲ ਕੇ 3 ਬੱਚਿਆਂ ਨੂੰ ਜ਼ਹਿਰ ਦੇਕੇ ਮਾਰਿਆ

Sangrur Mother Kills Children; ਸੰਗਰੂਰ ਦੇ ਭਵਾਨੀਗੜ੍ਹ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰੱਖੜੀ ਦੇ ਪਵਿੱਤਰ ਦਿਨ ਇੱਕ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਤਿੰਨ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਹੈ।

ਇਸ਼ਤਿਹਾਰ

ਮਹਿਲਾ ਨੇ ਇਸ ਘਟਨਾ ਨੂੰ ਫੂਡ ਪੋਇਜ਼ਨਿੰਗ ਕਾਰਨ ਹੋਈ ਮੌਤ ਦੱਸ ਕੇ ਮਾਮਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਦੀ ਗੁਪਤ ਜਾਂਚ ਦੌਰਾਨ ਪੂਰਾ ਮਾਮਲਾ ਸਾਹਮਣੇ ਆ ਗਿਆ।

ਪੁਲਿਸ ਨੇ ਦੋਸ਼ੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦਾ ਪ੍ਰੇਮੀ ਅਜੇ ਵੀ ਫਰਾਰ ਹੈ। ਪੁਲਿਸ ਮੁਤਾਬਕ ਪਹਿਲਾਂ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਸੀ, ਪਰ ਬਾਅਦ ਵਿੱਚ ਉਸ ਦੇ ਬਿਆਨਾਂ ਵਿੱਚ ਸ਼ੱਕੀ ਗੱਲਾਂ ਸਾਹਮਣੇ ਆਈਆਂ। ਹੁਣ ਪੁਲਿਸ ਪ੍ਰੇਮੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਕੀ ਹੈ ਪੂਰਾ ਮਾਮਲਾ

ਭਵਾਨੀਗੜ੍ਹ ਇਲਾਕੇ ਵਿੱਚ 26 ਅਗਸਤ ਨੂੰ ਰੱਖੜੀ ਵਾਲੇ ਦਿਨ ਤਿੰਨ ਮਾਸੂਮ ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਬੱਚਿਆਂ ਦੀ ਪਛਾਣ 6 ਸਾਲਾ ਜਸਨੂਰ ਕੌਰ, 5 ਸਾਲਾ ਅਰਮਾਨਦੀਪ ਸਿੰਘ ਅਤੇ ਢਾਈ ਸਾਲਾ ਰਿਹਾਨਦੀਪ ਸਿੰਘ ਵਜੋਂ ਹੋਈ ਸੀ।

ਬੱਚਿਆਂ ਦੀ ਮਾਂ ਲਵਪ੍ਰੀਤ ਕੌਰ ਨੇ ਸ਼ੁਰੂਆਤੀ ਬਿਆਨਾਂ ਵਿੱਚ ਦੱਸਿਆ ਸੀ ਕਿ ਬਾਜ਼ਾਰ ਤੋਂ ਲਿਆਂਦੀ ਮਿਠਾਈ ਖਾਣ ਤੋਂ ਬਾਅਦ ਫੂਡ ਪੋਇਜ਼ਨਿੰਗ ਕਾਰਨ ਬੱਚਿਆਂ ਦੀ ਮੌਤ ਹੋਈ ਹੈ।

ਪਰ ਪੁਲਿਸ ਦੀ ਤਕਨੀਕੀ ਅਤੇ ਗੁਪਤ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਕੋਈ ਹਾਦਸਾ ਨਹੀਂ, ਸਗੋਂ ਕਥਿਤ ਤੌਰ ‘ਤੇ ਸੋਚੀ-ਸਮਝੀ ਸਾਜ਼ਿਸ਼ ਸੀ।

Instagram ‘ਤੇ ਹੋਈ ਸੀ ਪ੍ਰੇਮੀ ਨਾਲ ਮੁਲਾਕਾਤ

ਪੁਲਿਸ ਜਾਂਚ ਮੁਤਾਬਕ ਲਵਪ੍ਰੀਤ ਕੌਰ ਦੀ ਹਰਜੀਤ ਸਿੰਘ ਨਾਮਕ ਵਿਅਕਤੀ ਨਾਲ Instagram ‘ਤੇ ਦੋਸਤੀ ਹੋਈ ਸੀ। ਹੌਲੀ-ਹੌਲੀ ਇਹ ਦੋਸਤੀ ਕਥਿਤ ਤੌਰ ‘ਤੇ ਪਿਆਰ ਵਿੱਚ ਬਦਲ ਗਈ ਅਤੇ ਦੋਵੇਂ ਇੱਕ-ਦੂਜੇ ਦੇ ਕਰੀਬ ਆ ਗਏ।

ਪੁਲਿਸ ਦੇ ਅਨੁਸਾਰ, ਦੋਵਾਂ ਨੇ ਇਕੱਠੇ ਰਹਿਣ ਦੇ ਰਸਤੇ ਵਿੱਚ ਰੁਕਾਵਟ ਬਣ ਰਹੇ ਤਿੰਨ ਬੱਚਿਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ।

ਮਿਠਾਈ ਵਿੱਚ ਮਿਲਾਇਆ ਸੀ ਜ਼ਹਿਰੀਲਾ ਪਦਾਰਥ

ਪੁਲਿਸ ਮੁਤਾਬਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਮਿਠਾਈ ਵਿੱਚ ਜ਼ਹਿਰੀਲਾ ਖਰਪਤਵਾਰ ਨਾਸ਼ਕ (Herbicide) ਮਿਲਾ ਕੇ ਬੱਚਿਆਂ ਨੂੰ ਖੁਆ ਦਿੱਤਾ।

ਬੱਚਿਆਂ ਦੇ ਪਿਤਾ, ਜੋ ਪੇਸ਼ੇ ਤੋਂ ਟਰੱਕ ਡਰਾਈਵਰ ਹਨ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਹਨ, ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਤੇਜ਼ ਕੀਤੀ। ਜ਼ਹਿਰੀਲੀ ਮਿਠਾਈ ਦੇ ਨਮੂਨੇ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਨ ਤਾਂ ਜੋ ਅਦਾਲਤ ਵਿੱਚ ਸਬੂਤ ਪੇਸ਼ ਕੀਤੇ ਜਾ ਸਕਣ।

ਮਾਂ ਗ੍ਰਿਫ਼ਤਾਰ, ਪ੍ਰੇਮੀ ਦੀ ਭਾਲ ਜਾਰੀ

ਪੁਲਿਸ ਨੇ ਮਾਮਲੇ ਵਿੱਚ ਧਾਰਾ 302 (ਹੱਤਿਆ) ਤਹਿਤ ਕੇਸ ਦਰਜ ਕਰਕੇ ਲਵਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉੱਥੇ ਹੀ ਫਰਾਰ ਪ੍ਰੇਮੀ ਹਰਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।

Read Latest News and Breaking News at Daily Post TV, Browse for more News

Ad
Ad

Punjab District News