Journalism Of Hope

ਨਦੀ ’ਚ ਰੁੜ੍ਹ ਰਹੇ ਹਾਥੀ ਦੇ ਬੱਚੇ ਨੂੰ ਮਛੇਰਿਆਂ ਨੇ 3 ਕਿਲੋਮੀਟਰ ਤੱਕ ਪਿੱਛਾ ਕਰਕੇ ਬਚਾਇਆ

Fishermen rescued baby elephant: ਪੱਛਮੀ ਬੰਗਾਲ: ਪੱਛਮੀ ਬੰਗਾਲ ਦੀ ਤੀਸਤਾ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਰਹੇ ਹਾਥੀ ਦੇ ਇੱਕ ਬੱਚੇ ਨੂੰ ਦੋ ਮਛੇਰਿਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਚਾ ਲਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮਛੇਰੇ ਹਾਥੀ ਦੇ ਬੱਚੇ ਨੂੰ ਸੁਰੱਖਿਅਤ ਪਾਣੀ […]
By : Updated On: 23 Sep 2026 08:21:AM
ਨਦੀ ’ਚ ਰੁੜ੍ਹ ਰਹੇ ਹਾਥੀ ਦੇ ਬੱਚੇ ਨੂੰ ਮਛੇਰਿਆਂ ਨੇ 3 ਕਿਲੋਮੀਟਰ ਤੱਕ ਪਿੱਛਾ ਕਰਕੇ ਬਚਾਇਆ

Fishermen rescued baby elephant: ਪੱਛਮੀ ਬੰਗਾਲ: ਪੱਛਮੀ ਬੰਗਾਲ ਦੀ ਤੀਸਤਾ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਰਹੇ ਹਾਥੀ ਦੇ ਇੱਕ ਬੱਚੇ ਨੂੰ ਦੋ ਮਛੇਰਿਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਚਾ ਲਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮਛੇਰੇ ਹਾਥੀ ਦੇ ਬੱਚੇ ਨੂੰ ਸੁਰੱਖਿਅਤ ਪਾਣੀ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਉਸ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ।

ਇਸ਼ਤਿਹਾਰ

ਜਾਣਕਾਰੀ ਮੁਤਾਬਕ ਇਹ ਘਟਨਾ ਮਾਲਬਾਜ਼ਾਰ ਸਬ-ਡਿਵੀਜ਼ਨ ਨੇੜੇ ਤੀਸਤਾ ਨਦੀ ਦੇ ਸਪੂਰ ਨੰਬਰ-12 ਦੇ ਆਸ-ਪਾਸ ਵਾਪਰੀ। ਮਛੇਰੇ ਨਦੀ ਵਿੱਚ ਮੱਛੀਆਂ ਫੜ ਰਹੇ ਸਨ, ਜਦੋਂ ਉਨ੍ਹਾਂ ਨੇ ਹਾਥੀ ਦੇ ਬੱਚੇ ਨੂੰ ਤੇਜ਼ ਵਹਾਅ ਵਿੱਚ ਫਸਿਆ ਦੇਖਿਆ।

ਹਾਥੀ ਦੇ ਬੱਚੇ ਨੂੰ ਪਾਣੀ ਵਿੱਚ ਰੁੜ੍ਹਦਾ ਦੇਖ ਮਛੇਰਿਆਂ ਨੇ ਤੁਰੰਤ ਆਪਣੀ ਕਿਸ਼ਤੀ ਉਸ ਵੱਲ ਮੋੜ ਦਿੱਤੀ। ਉਨ੍ਹਾਂ ਨੇ ਤੇਜ਼ ਵਹਾਅ ਵਿੱਚ ਕਰੀਬ 3 ਕਿਲੋਮੀਟਰ ਤੱਕ ਹਾਥੀ ਦੇ ਬੱਚੇ ਦਾ ਪਿੱਛਾ ਕੀਤਾ ਅਤੇ ਆਖ਼ਰਕਾਰ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਮਛੇਰਿਆਂ ਨੇ ਹਾਥੀ ਦੇ ਬੱਚੇ ਨੂੰ ਨਦੀ ਦੇ ਕੰਢੇ ਪਹੁੰਚਾਇਆ ਅਤੇ ਇਸ ਦੀ ਸੂਚਨਾ ਸਥਾਨਕ ਜੰਗਲਾਤ ਵਿਭਾਗ ਨੂੰ ਦਿੱਤੀ। ਇਸ ਤੋਂ ਬਾਅਦ ਵਣ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਹਾਥੀ ਦੇ ਬੱਚੇ ਨੂੰ ਉਸ ਦੀ ਮਾਂ ਨਾਲ ਮਿਲਾਉਣ ਵਿੱਚ ਮਦਦ ਕੀਤੀ।

Read Latest News and Breaking News at Daily Post TV, Browse for more News

Ad
Ad

Punjab District News