ਏਸ਼ੀਅਨ ਗੇਮਜ਼ ਦੇ ਚੌਥੇ ਦਿਨ ਭਾਰਤ ਲਈ ਮਹਿਲਾ ਸਕੀਟ ਟੀਮ ਨੇ ਜਿੱਤਿਆ ਕਾਂਸੀ ਦਾ ਤਮਗਾ
Women’s skeet team won a bronze medal: ਨਵੀਂ ਦਿੱਲੀ: ਏਸ਼ੀਅਨ ਗੇਮਜ਼ ਦੇ ਚੌਥੇ ਦਿਨ ਭਾਰਤ ਦੀ ਮਹਿਲਾ ਸਕੀਟ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਬੁੱਧਵਾਰ ਨੂੰ ਰਾਇਜ਼ਾ ਢਿੱਲੋਂ, ਪਰਿਨਾਜ਼ ਧਾਲੀਵਾਲ ਅਤੇ ਮਹੇਸ਼ਵਰੀ ਚੌਹਾਨ ਦੀ ਟੀਮ ਨੇ 331 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਾਫਟ ਟੈਨਿਸ ਵਿੱਚ ਭਾਰਤ ਦੀ ਜੈ ਮੀਣਾ ਨੇ ਇੱਕ ਤਮਗਾ ਪੱਕਾ ਕਰ ਲਿਆ ਹੈ।
ਮਨੂ ਭਾਕਰ 10 ਮੀਟਰ ਏਅਰ ਪਿਸਟਲ ਦੇ ਫਾਈਨਲ ’ਚ
ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਮਨੂ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 579 ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਮੁਕਾਬਲੇ ਵਿੱਚ ਭਾਰਤ ਦੀਆਂ ਈਸ਼ਾ ਸਿੰਘ ਅਤੇ ਸੁਰੁਚੀ ਇੰਦਰ ਸਿੰਘ ਟਾਪ-8 ਵਿੱਚ ਜਗ੍ਹਾ ਨਹੀਂ ਬਣਾ ਸਕੀਆਂ। ਈਸ਼ਾ 572 ਅੰਕਾਂ ਨਾਲ 15ਵੇਂ ਅਤੇ ਸੁਰੁਚੀ 568 ਅੰਕਾਂ ਨਾਲ 26ਵੇਂ ਸਥਾਨ ’ਤੇ ਰਹੀ। ਮਹਿਲਾ 10 ਮੀਟਰ ਏਅਰ ਪਿਸਟਲ ਦੇ ਟੀਮ ਮੁਕਾਬਲੇ ਵਿੱਚ ਵੀ ਭਾਰਤ ਥੋੜ੍ਹੇ ਫਰਕ ਨਾਲ ਤਮਗਾ ਜਿੱਤਣ ਤੋਂ ਖੁੰਝ ਗਿਆ।
ਮੈਡਲ ਟੈਲੀ ’ਚ ਭਾਰਤ 8ਵੇਂ ਸਥਾਨ ’ਤੇ
ਭਾਰਤ ਹੁਣ ਤੱਕ 1 ਸੋਨੇ, 4 ਚਾਂਦੀ ਅਤੇ 2 ਕਾਂਸੀ ਦੇ ਤਮਗਿਆਂ ਨਾਲ ਮੈਡਲ ਟੈਲੀ ਵਿੱਚ 8ਵੇਂ ਸਥਾਨ ’ਤੇ ਹੈ। ਚੀਨ 35 ਸੋਨੇ ਸਮੇਤ ਕੁੱਲ 57 ਤਮਗਿਆਂ ਨਾਲ ਪਹਿਲੇ ਸਥਾਨ ’ਤੇ ਹੈ, ਜਦਕਿ ਜਾਪਾਨ 11 ਸੋਨੇ ਦੇ ਤਮਗਿਆਂ ਨਾਲ ਦੂਜੇ ਸਥਾਨ ’ਤੇ ਚੱਲ ਰਿਹਾ ਹੈ।
