Journalism Of Hope

AAP ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ED ਦੀ ਰੇਡ, ਲੁਧਿਆਣਾ ਪਹੁੰਚੀਆਂ ਟੀਮਾਂ

AAP Minister Hardeep Singh Mundian ED Raid; ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਵਿੱਚ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ ਹੈ। ED ਦੀਆਂ ਟੀਮਾਂ ਲੁਧਿਆਣਾ ਪਹੁੰਚੀਆਂ ਹਨ, ਜਿੱਥੇ ਮੰਤਰੀ ਦੇ ਭਾਣਜੇ ਪ੍ਰਿੰਸ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਇਹ ਕਾਰਵਾਈ ਮੰਗਲਵਾਰ ਤੋਂ ਗ੍ਰੇਟਰ ਮੋਹਾਲੀ ਏਰੀਆ […]
By : Updated On: 23 Sep 2026 17:35:PM
AAP ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ED ਦੀ ਰੇਡ, ਲੁਧਿਆਣਾ ਪਹੁੰਚੀਆਂ ਟੀਮਾਂ

AAP Minister Hardeep Singh Mundian ED Raid; ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਵਿੱਚ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ ਹੈ। ED ਦੀਆਂ ਟੀਮਾਂ ਲੁਧਿਆਣਾ ਪਹੁੰਚੀਆਂ ਹਨ, ਜਿੱਥੇ ਮੰਤਰੀ ਦੇ ਭਾਣਜੇ ਪ੍ਰਿੰਸ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ।

ਇਸ਼ਤਿਹਾਰ

ਇਹ ਕਾਰਵਾਈ ਮੰਗਲਵਾਰ ਤੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (GMADA) ਵਿੱਚ ਚੱਲ ਰਹੀ ED ਦੀ ਜਾਂਚ ਦਾ ਹੀ ਹਿੱਸਾ ਦੱਸੀ ਜਾ ਰਹੀ ਹੈ।

ਚੰਡੀਗੜ੍ਹ ਵਿੱਚ GMADA ਦੇ ਸਾਬਕਾ ਚੀਫ ਐਡਮਿਨਿਸਟ੍ਰੇਟਰ ਅਤੇ ਪੰਜਾਬ ਦੇ ਸੀਨੀਅਰ IAS ਅਧਿਕਾਰੀ ਰਾਜੀਵ ਗੁਪਤਾ ਦੇ ਘਰ ਵੀ ED ਦੀ ਰੇਡ ਜਾਰੀ ਹੈ।

ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਮੰਗਲਵਾਰ ਸਵੇਰੇ ਸ਼ੁਰੂ ਹੋਈ ED ਦੀ ਕਾਰਵਾਈ ਦੌਰਾਨ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਸਮੇਤ 26 ਥਾਵਾਂ ‘ਤੇ ਸਰਚ ਅਤੇ ਸਰਵੇ ਕੀਤਾ ਜਾ ਰਿਹਾ ਹੈ।

ਮੋਹਾਲੀ ਦੇ ਫੇਜ਼-8 ਸਥਿਤ ਪੁੱਡਾ ਭਵਨ ਵਿੱਚ ED ਦੀਆਂ ਟੀਮਾਂ ਵੱਲੋਂ ਰਾਤ ਭਰ ਰਿਕਾਰਡ ਦੀ ਜਾਂਚ ਕੀਤੀ ਗਈ। ਜਾਂਚ ਏਜੰਸੀ ਵੱਲੋਂ GMADA ਮੁੱਖ ਦਫ਼ਤਰ ਦੇ ਕੁਝ ਹਿੱਸਿਆਂ ਨੂੰ ਸੀਲ ਕਰਨ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।

ED ਦੀ ਜਾਂਚ ਤਿਰੁਪਤੀ ਇੰਫਰਾਪ੍ਰੋਜੈਕਟਸ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨੂੰ GMADA ਦੀਆਂ ਦੋ ਮੁੱਖ ਨੀਲਾਮੀ ਸਾਈਟਾਂ ਵਿੱਚ ਕਥਿਤ ਵਿੱਤੀ ਰਾਹਤ ਦੇਣ ਦੇ ਮਾਮਲੇ ‘ਤੇ ਕੇਂਦਰਿਤ ਹੈ।

ED ਮੁਤਾਬਕ, ਇਸ ਮਾਮਲੇ ਵਿੱਚ ਕੰਪਨੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਕਥਿਤ ਫਾਇਦਾ ਅਤੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋਣ ਦਾ ਸ਼ੱਕ ਹੈ।

ਰੇਡ ਤੋਂ ਬਾਅਦ ਕਾਂਗਰਸ ਅਤੇ BJP ਆਗੂਆਂ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਸਵਾਲ ਚੁੱਕੇ ਹਨ।

ਦੂਜੇ ਪਾਸੇ AAP ਨੇ ਦੋਸ਼ ਲਗਾਇਆ ਹੈ ਕਿ ਕੇਂਦਰੀ ਏਜੰਸੀਆਂ ਦੀ ਕਾਰਵਾਈ ਰਾਹੀਂ ਪੰਜਾਬ ਸਰਕਾਰ ਦੇ ਅਧਿਕਾਰੀਆਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ GMADA ਦੇ ਕੰਮਕਾਜ ਵਿੱਚ ਰੁਕਾਵਟ ਪਾਈ ਜਾ ਰਹੀ ਹੈ।

ਪਾਰਟੀ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ, ਜਿਨ੍ਹਾਂ ਵਿੱਚ ਮਾਵਾਂ-ਧੀਆਂ ਸਤਿਕਾਰ ਯੋਜਨਾ ਵੀ ਸ਼ਾਮਲ ਹੈ, ਅਤੇ ਮੋਹਾਲੀ ਦੇ ਵਿਕਾਸ ਕਾਰਜ ਜਾਰੀ ਰਹਿਣਗੇ।

Read Latest News and Breaking News at Daily Post TV, Browse for more News

Ad
Ad

Punjab District News