ਕਜ਼ਾਕਿਸਤਾਨ ’ਚ ਫੌਜੀ ਅਭਿਆਸ ਦੌਰਾਨ ਹਾਦਸਾ, 12 ਜਵਾਨਾਂ ਦੀ ਮੌਤ
Accident during military exercises in Kazakhstan: ਨਵੀਂ ਦਿੱਲੀ: ਕਜ਼ਾਕਿਸਤਾਨ ਵਿੱਚ ਫੌਜੀ ਅਭਿਆਸ ਦੌਰਾਨ ਮੌਸਮ ਅਚਾਨਕ ਖ਼ਰਾਬ ਹੋਣ ਕਾਰਨ 17 ਸੈਨਿਕ ਸਮੁੰਦਰ ਵਿੱਚ ਵਹਿ ਗਏ। ਇਸ ਹਾਦਸੇ ਵਿੱਚ 12 ਸੈਨਿਕਾਂ ਦੀ ਮੌਤ ਹੋ ਗਈ, ਜਦਕਿ 3 ਨੂੰ ਸੁਰੱਖਿਅਤ ਬਚਾ ਲਿਆ ਗਿਆ। ਦੋ ਸੈਨਿਕਾਂ ਦੀ ਭਾਲ ਅਜੇ ਜਾਰੀ ਹੈ। ਅਧਿਕਾਰੀਆਂ ਮੁਤਾਬਕ ਇਹ ਹਾਦਸਾ ਪੱਛਮੀ ਮੈੰਗਿਸਤਾਊ ਖੇਤਰ ਵਿੱਚ […]
By :
Ranjit Singh
Updated On: 25 Sep 2026 12:08:PM
- 17 ਸੈਨਿਕ ਸਮੁੰਦਰ ’ਚ ਵਹੇ
- 3 ਨੂੰ ਬਚਾਇਆ ਗਿਆ; 2 ਦੀ ਭਾਲ ਜਾਰੀ
Accident during military exercises in Kazakhstan: ਨਵੀਂ ਦਿੱਲੀ: ਕਜ਼ਾਕਿਸਤਾਨ ਵਿੱਚ ਫੌਜੀ ਅਭਿਆਸ ਦੌਰਾਨ ਮੌਸਮ ਅਚਾਨਕ ਖ਼ਰਾਬ ਹੋਣ ਕਾਰਨ 17 ਸੈਨਿਕ ਸਮੁੰਦਰ ਵਿੱਚ ਵਹਿ ਗਏ। ਇਸ ਹਾਦਸੇ ਵਿੱਚ 12 ਸੈਨਿਕਾਂ ਦੀ ਮੌਤ ਹੋ ਗਈ, ਜਦਕਿ 3 ਨੂੰ ਸੁਰੱਖਿਅਤ ਬਚਾ ਲਿਆ ਗਿਆ। ਦੋ ਸੈਨਿਕਾਂ ਦੀ ਭਾਲ ਅਜੇ ਜਾਰੀ ਹੈ।
ਅਧਿਕਾਰੀਆਂ ਮੁਤਾਬਕ ਇਹ ਹਾਦਸਾ ਪੱਛਮੀ ਮੈੰਗਿਸਤਾਊ ਖੇਤਰ ਵਿੱਚ ਚੱਲ ਰਹੇ ਜੰਗੀ ਅਭਿਆਸ ਦੌਰਾਨ ਵਾਪਰਿਆ। ਅਚਾਨਕ ਤੇਜ਼ ਹਵਾਵਾਂ ਚੱਲਣ ਕਾਰਨ ਸੈਨਿਕ ਸਮੁੰਦਰ ਦੀਆਂ ਲਹਿਰਾਂ ਦੀ ਲਪੇਟ ਵਿੱਚ ਆ ਗਏ।
ਘਟਨਾ ਤੋਂ ਬਾਅਦ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਏਵ ਨੇ ਸ਼ੁੱਕਰਵਾਰ ਨੂੰ ਕੌਮੀ ਸੋਗ ਦਿਵਸ ਐਲਾਨਿਆ ਹੈ। ਬਚਾਅ ਟੀਮਾਂ ਵੱਲੋਂ ਲਾਪਤਾ ਦੋ ਸੈਨਿਕਾਂ ਦੀ ਭਾਲ ਕੀਤੀ ਜਾ ਰਹੀ ਹੈ।
