Journalism Of Hope
BREAKING NEWS
ਮੈਂ ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਖੱਟਿਆ: ਕੈਪਟਨ ਅਮਰਿੰਦਰ ਸਿੰਘ.....SC ਬਹੁਗਿਣਤੀ ਵਾਲੇ ਪਿੰਡਾਂ ਦੇ ਵਿਕਾਸ ਲਈ ਖ਼ਰਚੇ ਜਾਣਗੇ 750 ਕਰੋੜ ਰੁਪਏ: CM ਮਾਨ ਦਾ ਵੱਡਾ ਐਲਾਨ....ਹੁਣ NIA ਕਰੇਗੀ ਪੰਜਾਬ BJP ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ....ਬਰਖ਼ਾਸਤ AIG ਰਾਜਜੀਤ ਹੁੰਦਲ 5 ਦਿਨਾਂ ਦੇ ਰਿਮਾਂਡ ’ਤੇ.....ਕੰਪਨੀ ਦਾ ਵਿਵਾਦਿਤ ਫੈਸਲਾ, 4 ਸੂਬਿਆਂ ਦੇ ਪੁਰਸ਼ਾਂ ਨੂੰ ਨੌਕਰੀ ਨਾ ਦੇਣ ਦਾ ਐਲਾਨ.......ਕਾਕਰੋਚ ਜਨਤਾ ਪਾਰਟੀ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੂੰ ਦਿੱਤਾ 48 ਘੰਟਿਆਂ ਦਾ ਅਲਟੀਮੇਟਮ.......ਕੈਨੇਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਵੀ.....

ਪੰਜਾਬ ’ਚ ਮੌਨਸੂਨ ਦਾ ਪ੍ਰਭਾਵ ਘਟਿਆ, ਆਉਣ ਵਾਲੇ ਦਿਨਾਂ ’ਚ ਖੁਸ਼ਕ ਰਹੇਗਾ ਮੌਸਮ

Monsoon activity weakened in Punjab: ਲੁਧਿਆਣਾ: ਪੰਜਾਬ ਵਿੱਚ ਮੌਨਸੂਨ ਦੀ ਵਾਪਸੀ ਦੇ ਨਾਲ ਇਸ ਦਾ ਪ੍ਰਭਾਵ ਲਗਾਤਾਰ ਘਟ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਸੂਬੇ ਦਾ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ ਆਮ ਨਾਲੋਂ ਕੁਝ ਵੱਧ ਦਰਜ ਕੀਤਾ ਜਾ ਰਿਹਾ ਹੈ। […]
By : Updated On: 25 Sep 2026 13:48:PM
ਪੰਜਾਬ ’ਚ ਮੌਨਸੂਨ ਦਾ ਪ੍ਰਭਾਵ ਘਟਿਆ, ਆਉਣ ਵਾਲੇ ਦਿਨਾਂ ’ਚ ਖੁਸ਼ਕ ਰਹੇਗਾ ਮੌਸਮ

Monsoon activity weakened in Punjab: ਲੁਧਿਆਣਾ: ਪੰਜਾਬ ਵਿੱਚ ਮੌਨਸੂਨ ਦੀ ਵਾਪਸੀ ਦੇ ਨਾਲ ਇਸ ਦਾ ਪ੍ਰਭਾਵ ਲਗਾਤਾਰ ਘਟ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਸੂਬੇ ਦਾ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ ਆਮ ਨਾਲੋਂ ਕੁਝ ਵੱਧ ਦਰਜ ਕੀਤਾ ਜਾ ਰਿਹਾ ਹੈ।

ਇਸ਼ਤਿਹਾਰ

ਵਿਗਿਆਨੀਆਂ ਮੁਤਾਬਕ ਇਸ ਵਾਰ ਪੰਜਾਬ ਵਿੱਚ ਮੌਨਸੂਨ ਦੌਰਾਨ ਕਈ ਇਲਾਕਿਆਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ। ਲੁਧਿਆਣਾ ਵਿੱਚ ਅਗਸਤ 2026 ਦੌਰਾਨ 105 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਆਮ ਬਾਰਿਸ਼ ਦਾ ਅੰਕੜਾ ਕਰੀਬ 190 ਮਿਲੀਮੀਟਰ ਹੈ।

ਇਸੇ ਤਰ੍ਹਾਂ ਸਤੰਬਰ 2026 ਵਿੱਚ ਹੁਣ ਤੱਕ ਲੁਧਿਆਣਾ ਵਿੱਚ 33.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜਦਕਿ ਸਤੰਬਰ 2025 ਵਿੱਚ ਇਹ ਅੰਕੜਾ 142.4 ਮਿਲੀਮੀਟਰ ਰਿਹਾ ਸੀ।

ਮੌਸਮ ਵਿਗਿਆਨੀਆਂ ਨੇ ਕਿਸਾਨਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਦੀ ਸੰਭਾਵਨਾ ਘੱਟ ਹੋਣ ਕਾਰਨ ਕਿਸਾਨਾਂ ਨੂੰ ਪੱਕੀਆਂ ਫਸਲਾਂ ਦੀ ਸੰਭਾਲ ਅਤੇ ਕਟਾਈ ਨਾਲ ਸਬੰਧਤ ਕੰਮ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਕਰਨ ਦੀ ਸਲਾਹ ਦਿੱਤੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News