Journalism Of Hope
BREAKING NEWS
ਪੰਜਾਬ ਮੂਲ ਦੇ ਅੰਗਦ ਸਿੰਘ ਢਿੱਲੋਂ ਬਣੇ UAE ’ਚ ਕੈਨੇਡਾ ਦੇ ਨਵੇਂ ਰਾਜਦੂਤ.....Asian Games: ਭਾਰਤ ਨੂੰ ਕਬੱਡੀ ’ਚ 2 ਗੋਲਡ, ਮਹਿਲਾ ਟੀਮ ਤੋਂ ਬਾਅਦ ਪੁਰਸ਼ ਟੀਮ ਨੇ ਵੀ ਜਿੱਤਿਆ ਸੋਨ ਤਗਮਾ....ਤਰਨਤਾਰਨ ’ਚ ਅਕਾਲੀ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ.....ਬਟਾਲਾ ’ਚ ਪਤਨੀ ਤੇ 12 ਸਾਲਾ ਧੀ ਦਾ ਕਤਲ, ਪਤੀ ਫਰਾਰ....ਗੁਲਾਬ ਸਿੱਧੂ ਫਾਇਰਿੰਗ ਮਾਮਲੇ ’ਚ ਵੱਡਾ ਅਪਡੇਟ, ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਦੇ ਪਿਤਾ ਗ੍ਰਿਫ਼ਤਾਰ....ਹਾਈਕੋਰਟ ਨੇ ਢਾਈ ਸਾਲਾ ਦਿਲਰੋਜ਼ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਨੀਲਮ ਦੀ ਫਾਂਸੀ ਦੀ ਸਜ਼ਾ ਉਮਰਕੈਦ ’ਚ ਬਦਲੀ....ਕਾਊਂਟਰ ਇੰਟੈਲੀਜੈਂਸ ਦਾ ਇੰਸਪੈਕਟਰ ਹੈਰੋਇਨ ਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ....ASI ‘ਤੇ ਗੋਲੀ ਚਲਾਉਣ ਵਾਲਾ ਪੁਲਿਸ ਐਨਕਾਊਂਟਰ ‘ਚ ਢੇਰ.....

ਟੀਕਾਕਰਨ ਤੋਂ ਬਾਅਦ ਪੈਰਾਸੀਟਾਮੋਲ ਦੀ ਥਾਂ ਦੇ ਦਿੱਤੀ ਡਾਇਬਟੀਜ਼ ਦੀ ਦਵਾਈ, 5 ਬੱਚੇ ICU ’ਚ ਦਾਖ਼ਲ

Diabetes medication administered instead of paracetamol: ਸੂਰਤ: ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਟੀਕਾਕਰਨ ਤੋਂ ਬਾਅਦ ਪੰਜ ਬੱਚਿਆਂ ਨੂੰ ਪੈਰਾਸੀਟਾਮੋਲ ਦੀ ਥਾਂ ਗਲਤੀ ਨਾਲ ਡਾਇਬਟੀਜ਼ ਦੀ ਦਵਾਈ ਦੇ ਦਿੱਤੀ ਗਈ। ਦਵਾਈ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ICU/PICU ਵਿੱਚ ਦਾਖ਼ਲ ਕਰਵਾਉਣਾ ਪਿਆ। ਮਾਮਲੇ ਵਿੱਚ ਸਿਹਤ ਵਿਭਾਗ ਨੇ ਇੱਕ ਮਹਿਲਾ ਹੈਲਥ […]
By : Updated On: 27 Sep 2026 11:15:AM
ਟੀਕਾਕਰਨ ਤੋਂ ਬਾਅਦ ਪੈਰਾਸੀਟਾਮੋਲ ਦੀ ਥਾਂ ਦੇ ਦਿੱਤੀ ਡਾਇਬਟੀਜ਼ ਦੀ ਦਵਾਈ, 5 ਬੱਚੇ ICU ’ਚ ਦਾਖ਼ਲ

Diabetes medication administered instead of paracetamol: ਸੂਰਤ: ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਟੀਕਾਕਰਨ ਤੋਂ ਬਾਅਦ ਪੰਜ ਬੱਚਿਆਂ ਨੂੰ ਪੈਰਾਸੀਟਾਮੋਲ ਦੀ ਥਾਂ ਗਲਤੀ ਨਾਲ ਡਾਇਬਟੀਜ਼ ਦੀ ਦਵਾਈ ਦੇ ਦਿੱਤੀ ਗਈ। ਦਵਾਈ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ICU/PICU ਵਿੱਚ ਦਾਖ਼ਲ ਕਰਵਾਉਣਾ ਪਿਆ। ਮਾਮਲੇ ਵਿੱਚ ਸਿਹਤ ਵਿਭਾਗ ਨੇ ਇੱਕ ਮਹਿਲਾ ਹੈਲਥ ਵਰਕਰ ਨੂੰ ਮੁਅੱਤਲ ਕਰ ਦਿੱਤਾ ਹੈ।

ਇਸ਼ਤਿਹਾਰ

ਇਹ ਘਟਨਾ ਪਲਸਾਣਾ ਤਹਿਸੀਲ ਦੇ ਕਣਾਵ ਪ੍ਰਾਇਮਰੀ ਹੈਲਥ ਸੈਂਟਰ ਦੇ ਪਲਸਾਣਾ-01 ਸਬ ਸੈਂਟਰ ਵਿੱਚ 23 ਸਤੰਬਰ ਨੂੰ ਹੋਏ ‘ਮਮਤਾ ਦਿਵਸ’ ਦੌਰਾਨ ਵਾਪਰੀ। ਇੱਥੇ 7 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਸੀ। ਟੀਕੇ ਤੋਂ ਬਾਅਦ ਪੰਜ ਬੱਚਿਆਂ ਨੂੰ ਪੈਰਾਸੀਟਾਮੋਲ ਕਿਡ ਟੈਬਲੇਟ ਦੇਣੀ ਸੀ, ਪਰ ਗਲਤੀ ਨਾਲ ਉਨ੍ਹਾਂ ਨੂੰ ਗਲਿਮੇਪਿਰਾਈਡ 2 ਐਮਜੀ ਦੀ ਗੋਲੀ ਦੇ ਦਿੱਤੀ ਗਈ। ਇਹ ਦਵਾਈ ਆਮ ਤੌਰ ’ਤੇ ਸ਼ੂਗਰ ਦੇ ਇਲਾਜ ਲਈ ਵਰਤੀ ਜਾਂਦੀ ਹੈ।

ਗਲਤ ਦਵਾਈ ਲੈਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜ ਗਈ ਅਤੇ 24 ਸਤੰਬਰ ਨੂੰ ਉਨ੍ਹਾਂ ਨੂੰ ICU/PICU ਵਿੱਚ ਦਾਖ਼ਲ ਕਰਵਾਇਆ ਗਿਆ। ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਹਿਲਾ ਹੈਲਥ ਵਰਕਰ ਮੁਅੱਤਲ
ਗਲਤ ਦਵਾਈ ਦੇਣ ਦੀ ਘਟਨਾ ਵਿੱਚ ਮਹਿਲਾ ਹੈਲਥ ਵਰਕਰ ਇੰਦੂਬੇਨ ਰਤਿਲਾਲ ਚੌਧਰੀ ਨੂੰ ਮੁਅੱਤਲ ਕੀਤਾ ਗਿਆ ਹੈ। ਸੂਰਤ ਦੇ ਜ਼ਿਲ੍ਹਾ ਮੁੱਖ ਸਿਹਤ ਅਧਿਕਾਰੀ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਵਿਭਾਗੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਗੁਜਰਾਤ ਦੇ ਸਿਹਤ ਮੰਤਰੀ ਪ੍ਰਫੁਲ ਪਾਨਸੇਰੀਆ ਨੇ ਦੱਸਿਆ ਕਿ ਪ੍ਰਭਾਵਿਤ ਬੱਚਿਆਂ ਦੀ ਉਮਰ ਕਰੀਬ ਸਾਢੇ ਤਿੰਨ ਮਹੀਨੇ ਤੋਂ ਇੱਕ ਸਾਲ ਤੱਕ ਹੈ। ਉਨ੍ਹਾਂ ਮੁਤਾਬਕ ਪੰਜੇ ਬੱਚਿਆਂ ਦੀ ਹਾਲਤ ਹੁਣ ਸਥਿਰ ਹੈ ਅਤੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News