Journalism Of Hope
BREAKING NEWS
LPU ’ਚ ਦੇਰ ਰਾਤ ਵਿਦਿਆਰਥੀਆਂ ਦਾ ਹੰਗਾਮਾ.....LPU ਨੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਖ਼ਬਰਾਂ ਤੇ ਅਫਵਾਹਾਂ ਬਾਰੇ ਸਪਸ਼ਟੀਕਰਨ ਕੀਤਾ ਜਾਰੀ....ਟੀਕਾਕਰਨ ਤੋਂ ਬਾਅਦ ਪੈਰਾਸੀਟਾਮੋਲ ਦੀ ਥਾਂ ਦੇ ਦਿੱਤੀ ਡਾਇਬਟੀਜ਼ ਦੀ ਦਵਾਈ, 5 ਬੱਚੇ ICU ’ਚ ਦਾਖ਼ਲ.....ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ CJP ਵੱਲੋਂ ਦਿੱਤਾ ਗਿਆ ਅਲਟੀਮੇਟਮ ਖ਼ਤਮ......ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ: ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ.....ਕੱਲ੍ਹ ਤੋਂ ਹੜਤਾਲ ਕਾਰਨ ਦੇਸ਼-ਭਰ ‘ਚ ਤਿੰਨ ਦਿਨ ਬੰਦ ਰਹਿਣਗੇ ਬੈਂਕ: ਅੱਜ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ.......

ਫਰਜ਼ੀ DSP ਬਣ ਕੇ ਘੁੰਮਣ ਵਾਲਾ ਗ੍ਰਿਫ਼ਤਾਰ, ਜਬਰ ਜਨਾਹ ਕੇਸ ’ਚ ਸੀ ਭਗੌੜਾ

Fake DSP arrested; fugitive in rape case: ਖੰਨਾ: ਪੰਜਾਬ ਪੁਲਿਸ ਦੇ DSP ਵਜੋਂ ਕਥਿਤ ਤੌਰ ’ਤੇ ਆਪਣੀ ਝੂਠੀ ਪਛਾਣ ਬਣਾ ਕੇ ਲੋਕਾਂ ’ਤੇ ਰੌਅਬ ਪਾਉਣ ਵਾਲੇ ਕਰਨਵੀਰ ਸ਼ਰਮਾ ਨੂੰ ਖੰਨਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪਿੰਡ ਕੱਦੋਂ ਦੇ ਰਹਿਣ ਵਾਲੇ ਕਰਨਵੀਰ ਖ਼ਿਲਾਫ਼ 8 ਅਗਸਤ 2020 ਨੂੰ ਖੰਨਾ ਦੇ ਸਿਟੀ ਥਾਣਾ-2 ਵਿੱਚ ਜਬਰ ਜਨਾਹ ਦੇ ਦੋਸ਼ਾਂ […]
By : Updated On: 27 Sep 2026 17:02:PM
ਫਰਜ਼ੀ DSP ਬਣ ਕੇ ਘੁੰਮਣ ਵਾਲਾ ਗ੍ਰਿਫ਼ਤਾਰ, ਜਬਰ ਜਨਾਹ ਕੇਸ ’ਚ ਸੀ ਭਗੌੜਾ

Fake DSP arrested; fugitive in rape case: ਖੰਨਾ: ਪੰਜਾਬ ਪੁਲਿਸ ਦੇ DSP ਵਜੋਂ ਕਥਿਤ ਤੌਰ ’ਤੇ ਆਪਣੀ ਝੂਠੀ ਪਛਾਣ ਬਣਾ ਕੇ ਲੋਕਾਂ ’ਤੇ ਰੌਅਬ ਪਾਉਣ ਵਾਲੇ ਕਰਨਵੀਰ ਸ਼ਰਮਾ ਨੂੰ ਖੰਨਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪਿੰਡ ਕੱਦੋਂ ਦੇ ਰਹਿਣ ਵਾਲੇ ਕਰਨਵੀਰ ਖ਼ਿਲਾਫ਼ 8 ਅਗਸਤ 2020 ਨੂੰ ਖੰਨਾ ਦੇ ਸਿਟੀ ਥਾਣਾ-2 ਵਿੱਚ ਜਬਰ ਜਨਾਹ ਦੇ ਦੋਸ਼ਾਂ ਤਹਿਤ FIR ਦਰਜ ਹੋਈ ਸੀ। ਲੰਬੇ ਸਮੇਂ ਤੱਕ ਅਦਾਲਤੀ ਕਾਰਵਾਈ ਤੋਂ ਗੈਰਹਾਜ਼ਰ ਰਹਿਣ ਕਾਰਨ ਉਸਨੂੰ ਭਗੌੜਾ ਐਲਾਨਿਆ ਗਿਆ ਸੀ। ਪੁਲਿਸ ਮੁਤਾਬਕ ਗ੍ਰਿਫ਼ਤਾਰੀ ਤੋਂ ਬਾਅਦ ਕਰਨਵੀਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸਦੇ ਪਿਛਲੇ ਮਾਮਲਿਆਂ ਤੇ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ਼ਤਿਹਾਰ

DSP ਦੀ ਵਰਦੀ ਪਾ ਕੇ ਸਮਾਗਮਾਂ ’ਚ ਪਹੁੰਚਣ ਦੇ ਦੋਸ਼
ਜਾਂਚ ਦੌਰਾਨ ਸਾਹਮਣੇ ਆਈਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵਿੱਚ ਕਰਨਵੀਰ ਨੂੰ ਪੁਲਿਸ ਦੀ DSP ਵਰਦੀ ਵਿੱਚ ਦੇਖਿਆ ਗਿਆ ਹੈ। ਦੋਸ਼ ਹੈ ਕਿ ਉਹ ਪੁਲਿਸ ਅਧਿਕਾਰੀ ਵਜੋਂ ਪੇਸ਼ ਹੋ ਕੇ ਖੇਡ ਟੂਰਨਾਮੈਂਟਾਂ ਅਤੇ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਸੀ। ਕੁਝ ਸਮਾਗਮਾਂ ਵਿੱਚ ਉਸਦੇ ਮੁੱਖ ਮਹਿਮਾਨ ਵਜੋਂ ਪਹੁੰਚਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪੁਲਿਸ ਅਨੁਸਾਰ, ਇਸੇ ਕਥਿਤ ਫਰਜ਼ੀ ਪਛਾਣ ਦੀ ਵਰਤੋਂ ਕਰਕੇ ਉਸਨੇ ਇੱਕ ਨੌਜਵਾਨ ਔਰਤ ਨਾਲ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ 2020 ਵਿੱਚ ਉਸ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਹੋਇਆ।

2024 ’ਚ ਸ਼੍ਰੀਨਗਰ ਪੁਲਿਸ ਨੇ ਵੀ ਕੀਤਾ ਸੀ ਕਾਬੂ
ਕਰਨਵੀਰ ਦਾ ਨਾਮ 2024 ਵਿੱਚ ਜੰਮੂ-ਕਸ਼ਮੀਰ ਦੇ ਇੱਕ ਮਾਮਲੇ ਵਿੱਚ ਵੀ ਸਾਹਮਣੇ ਆਇਆ ਸੀ। ਸ਼੍ਰੀਨਗਰ ਪੁਲਿਸ ਨੇ ਉਸਨੂੰ ਇੱਕ ਹੋਰ ਨੌਜਵਾਨ ਸਮੇਤ ਨਹਿਰੂ ਪਾਰਕ ਇਲਾਕੇ ਵਿੱਚ ਪੁਲਿਸ ਵਰਦੀ ਵਿੱਚ ਘੁੰਮਦੇ ਹੋਏ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀ ਹੋਣ ਸਬੰਧੀ ਪੇਸ਼ ਕੀਤੇ ਦਸਤਾਵੇਜ਼ ਅਤੇ ਪਛਾਣ ਸ਼ੱਕੀ ਪਾਈ ਗਈ। ਬਾਅਦ ਦੀ ਜਾਂਚ ਵਿੱਚ ਕਰਨਵੀਰ ਦੇ ਕਥਿਤ ਤੌਰ ’ਤੇ ਫਰਜ਼ੀ DSP ਹੋਣ ਦੀ ਗੱਲ ਸਾਹਮਣੇ ਆਈ ਸੀ।

ਦੋਰਾਹਾ ਥਾਣੇ ’ਚ ਵੀ ਦਰਜ ਹੈ ਮਾਮਲਾ
ਕਰਨਵੀਰ ਖ਼ਿਲਾਫ਼ ਦੋਰਾਹਾ ਥਾਣਾ ਖੇਤਰ ਵਿੱਚ ਵੀ ਮਾਮਲਾ ਦਰਜ ਹੋਣ ਦੀ ਜਾਣਕਾਰੀ ਹੈ। ਦੋਸ਼ ਹੈ ਕਿ ਉਸਨੇ ਆਪਣੇ ਖ਼ਿਲਾਫ਼ ਧਮਕੀਆਂ ਦਾ ਹਵਾਲਾ ਦੇ ਕੇ ਪੁਲਿਸ ਸੁਰੱਖਿਆ ਅਤੇ ਗੰਨਮੈਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਦੀ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਜਾਂਚ ਕੀਤੀ ਸੀ। ਪੁਲਿਸ ਹੁਣ ਕਰਨਵੀਰ ਵੱਲੋਂ ਕਥਿਤ ਤੌਰ ’ਤੇ ਫਰਜ਼ੀ DSP ਦੀ ਪਛਾਣ ਦੀ ਵਰਤੋਂ, ਵੱਖ-ਵੱਖ ਸਮਾਗਮਾਂ ਵਿੱਚ ਸ਼ਮੂਲੀਅਤ ਅਤੇ ਹੋਰ ਮਾਮਲਿਆਂ ਵਿੱਚ ਉਸਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News