Journalism Of Hope
BREAKING NEWS
LPU ’ਚ ਦੇਰ ਰਾਤ ਵਿਦਿਆਰਥੀਆਂ ਦਾ ਹੰਗਾਮਾ.....LPU ਨੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਖ਼ਬਰਾਂ ਤੇ ਅਫਵਾਹਾਂ ਬਾਰੇ ਸਪਸ਼ਟੀਕਰਨ ਕੀਤਾ ਜਾਰੀ....ਟੀਕਾਕਰਨ ਤੋਂ ਬਾਅਦ ਪੈਰਾਸੀਟਾਮੋਲ ਦੀ ਥਾਂ ਦੇ ਦਿੱਤੀ ਡਾਇਬਟੀਜ਼ ਦੀ ਦਵਾਈ, 5 ਬੱਚੇ ICU ’ਚ ਦਾਖ਼ਲ.....ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ CJP ਵੱਲੋਂ ਦਿੱਤਾ ਗਿਆ ਅਲਟੀਮੇਟਮ ਖ਼ਤਮ......ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ: ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ.....ਕੱਲ੍ਹ ਤੋਂ ਹੜਤਾਲ ਕਾਰਨ ਦੇਸ਼-ਭਰ ‘ਚ ਤਿੰਨ ਦਿਨ ਬੰਦ ਰਹਿਣਗੇ ਬੈਂਕ: ਅੱਜ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ.......

ਲੁਧਿਆਣਾ ’ਚ ‘ਜਸ਼ਨ-ਏ-ਇਨਕਲਾਬ’ ਸਮਾਗਮ, PAU ਗਰਾਊਂਡ ’ਚ ਵੱਡਾ ਇਕੱਠ

Ludhiana PAU Jashn-e-Inkhlab; ਲੁਧਿਆਣਾ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਗਰਾਊਂਡ ਵਿੱਚ ‘ਜਸ਼ਨ-ਏ-ਇਨਕਲਾਬ’ ਸਮਾਗਮ ਸ਼ੁਰੂ ਹੋ ਗਿਆ ਹੈ। ਦੁਪਹਿਰ 3 ਵਜੇ ਤੋਂ ਸ਼ੁਰੂ ਹੋਏ ਇਸ ਮੇਗਾ ਇਵੈਂਟ ਵਿੱਚ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਤੋਂ 1 ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਸਮਾਗਮ ਦਾ ਮੁੱਖ ਆਕਰਸ਼ਣ ਇਸ ਦਾ ਖਾਸ ਸਟੇਜ ਹੈ, ਜਿਸ ਨੂੰ […]
By : Updated On: 28 Sep 2026 19:30:PM
ਲੁਧਿਆਣਾ ’ਚ ‘ਜਸ਼ਨ-ਏ-ਇਨਕਲਾਬ’ ਸਮਾਗਮ, PAU ਗਰਾਊਂਡ ’ਚ ਵੱਡਾ ਇਕੱਠ

Ludhiana PAU Jashn-e-Inkhlab; ਲੁਧਿਆਣਾ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਗਰਾਊਂਡ ਵਿੱਚ ‘ਜਸ਼ਨ-ਏ-ਇਨਕਲਾਬ’ ਸਮਾਗਮ ਸ਼ੁਰੂ ਹੋ ਗਿਆ ਹੈ। ਦੁਪਹਿਰ 3 ਵਜੇ ਤੋਂ ਸ਼ੁਰੂ ਹੋਏ ਇਸ ਮੇਗਾ ਇਵੈਂਟ ਵਿੱਚ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਤੋਂ 1 ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।

ਇਸ਼ਤਿਹਾਰ

ਸਮਾਗਮ ਦਾ ਮੁੱਖ ਆਕਰਸ਼ਣ ਇਸ ਦਾ ਖਾਸ ਸਟੇਜ ਹੈ, ਜਿਸ ਨੂੰ ਸ਼ਹੀਦ ਭਗਤ ਸਿੰਘ ਦੇ ਘਰ ਦੀ ਤਰਜ਼ ’ਤੇ ਤਿਆਰ ਕੀਤਾ ਗਿਆ ਹੈ। ਇਸ ਮੌਕੇ ਦੇਸ਼ ਭਗਤੀ ਨਾਲ ਜੁੜੇ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾ ਰਹੇ ਹਨ।

ਬਸੰਤੀ ਰੰਗ ’ਚ ਨਜ਼ਰ ਆਇਆ ਗਰਾਊਂਡ

ਸਮਾਗਮ ਵਿੱਚ ਪਹੁੰਚਣ ਵਾਲੇ ਨੌਜਵਾਨਾਂ ਨੂੰ ਬਸੰਤੀ ਰੰਗ ਦੇ ਕੱਪੜੇ, ਪੀਲਾ ਕੁੜਤਾ-ਪਜਾਮਾ ਅਤੇ ਬਸੰਤੀ ਪੱਗ ਪਾ ਕੇ ਆਉਣ ਦੀ ਅਪੀਲ ਕੀਤੀ ਗਈ ਸੀ। ਪ੍ਰਬੰਧਕਾਂ ਦਾ ਮਕਸਦ ਪੂਰੇ ਗਰਾਊਂਡ ਨੂੰ ਬਸੰਤੀ ਰੰਗ ਵਿੱਚ ਰੰਗਿਆ ਦਿਖਾਉਣਾ ਹੈ।

ਇਸ ਮੌਕੇ ਪੰਜਾਬੀ ਗਾਇਕ ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਬਸੰਤ ਕੌਰ ਅਤੇ ਪਰੀ ਪੰਧੇਰ ਸਮੇਤ ਕਈ ਕਲਾਕਾਰ ਆਪਣੀ ਪੇਸ਼ਕਾਰੀ ਦੇ ਰਹੇ ਹਨ।

ਸੁਰੱਖਿਆ ਨੂੰ ਲੈ ਕੇ ਸਖ਼ਤ ਪ੍ਰਬੰਧ

ਸਮਾਗਮ ਵਿੱਚ ਐਂਟਰੀ ਤੋਂ ਪਹਿਲਾਂ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਾਲੇ ਰੰਗ ਦੇ ਕੱਪੜੇ ਅੰਦਰ ਲਿਜਾਣ ’ਤੇ ਰੋਕ ਲਗਾਈ ਗਈ ਹੈ।

ਲੁਧਿਆਣਾ ’ਚ ਟ੍ਰੈਫਿਕ ਡਾਇਵਰਸ਼ਨ

ਸਮਾਗਮ ਨੂੰ ਲੈ ਕੇ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

  • ਭਾਈ ਵਾਲਾ ਚੌਕ ਤੋਂ ਸਾਊਥ ਸਿਟੀ ਤੱਕ ਨੋ-ਵ੍ਹੀਕਲ ਜ਼ੋਨ ਲਾਗੂ ਕੀਤਾ ਗਿਆ ਹੈ।
  • ਸਾਊਥ ਸਿਟੀ ਰੋਡ, ਵਿਰਕਾ ਚੌਕ, ਟੈਗੋਰ ਨਗਰ, ਮਲਹਾਰ ਰੋਡ, ਸੱਗੂ ਚੌਕ ਅਤੇ PAU ਗੇਟ ਨੰਬਰ-5 ਵੱਲ ਆਮ ਵਾਹਨਾਂ ਦੀ ਆਵਾਜਾਈ ’ਤੇ ਰੋਕ ਰਹੇਗੀ।
  • ਆਮ ਪਾਸ ਧਾਰਕਾਂ ਲਈ ਗੇਟ ਨੰਬਰ 1, 2 ਅਤੇ 5 ਤੋਂ ਐਂਟਰੀ ਹੋਵੇਗੀ।
  • ਪਿੰਕ, ਵ੍ਹਾਈਟ, ਐਕਵਾ, ਗ੍ਰੇ ਅਤੇ ਵਾਇਲਟ ਪਾਸ ਵਾਲਿਆਂ ਲਈ ਗੇਟ ਨੰਬਰ 4 ਰੱਖਿਆ ਗਿਆ ਹੈ।
  • VIP ਐਂਟਰੀ ਸਿਰਫ਼ ਗੇਟ ਨੰਬਰ 7 ਤੋਂ ਹੋਵੇਗੀ, ਜਦਕਿ ਗੇਟ ਨੰਬਰ 8 ਬੰਦ ਰਹੇਗਾ।

14 ਥਾਵਾਂ ’ਤੇ ਪਾਰਕਿੰਗ ਦਾ ਪ੍ਰਬੰਧ

ਵਾਹਨਾਂ ਲਈ ਕੁੱਲ 14 ਪਾਰਕਿੰਗ ਸਥਾਨ ਬਣਾਏ ਗਏ ਹਨ। ਇਨ੍ਹਾਂ ਵਿੱਚ SCD ਕਾਲਜ, ਕਿਸਾਨ ਮੇਲਾ ਗਰਾਊਂਡ ਅਤੇ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਸਮੇਤ ਹੋਰ ਥਾਵਾਂ ਸ਼ਾਮਲ ਹਨ।

ਭਾਰੀ ਵਾਹਨਾਂ ਨੂੰ ਲਾਡੋਵਾਲ, ਜਲੰਧਰ ਬਾਈਪਾਸ, ਸ਼ਿਵਪੁਰੀ, ਬਸਤੀ ਜੋਧੇਵਾਲ, ਸਮਰਾਲਾ ਚੌਕ ਅਤੇ ਸ਼ੇਰਪੁਰ ਚੌਕ ਰਾਹੀਂ ਡਾਇਵਰਟ ਕੀਤਾ ਗਿਆ ਹੈ। ਐਮਰਜੈਂਸੀ ਸੇਵਾਵਾਂ ਲਈ ਵੱਖਰਾ ਫ੍ਰੀ ਕੌਰੀਡੋਰ ਵੀ ਰੱਖਿਆ ਗਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News