ਭਾਰਤ ਤੋਂ ਆਉਣ ਵਾਲੀਆਂ ਵਿਸ਼ੇਸ਼ ਦਵਾਈਆਂ ’ਤੇ ਅਮਰੀਕਾ ਨਹੀਂ ਲਾਵੇਗਾ ਟੈਕਸ
US will not impose taxes on medicines: ਵਾਸ਼ਿੰਗਟਨ: ਅਮਰੀਕਾ ਨੇ ਭਾਰਤ ਸਮੇਤ 20 ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਕੁਝ ਵਿਸ਼ੇਸ਼ ਦਵਾਈਆਂ ਅਤੇ ਉਨ੍ਹਾਂ ਦੇ ਨਿਰਮਾਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਨੂੰ ਨਵੇਂ ਟੈਕਸ ਤੋਂ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ।
ਅਮਰੀਕੀ ਵਣਜ ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਕ 29 ਸਤੰਬਰ ਤੋਂ ਕੁਝ ਪੇਟੈਂਟ ਦਵਾਈਆਂ ’ਤੇ 100 ਫ਼ੀਸਦੀ ਟੈਕਸ ਲਾਗੂ ਹੋਵੇਗਾ। ਹਾਲਾਂਕਿ, ਵਿਰਲੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਜਾਨਵਰਾਂ ਲਈ ਬਣੀਆਂ ਕੁਝ ਵਿਸ਼ੇਸ਼ ਦਵਾਈਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਦੱਸਿਆ ਗਿਆ ਹੈ ਕਿ ਅਮਰੀਕਾ ਨੇ ਘਰੇਲੂ ਪੱਧਰ ’ਤੇ ਦਵਾਈਆਂ ਦਾ ਉਤਪਾਦਨ ਵਧਾਉਣ ਦੇ ਉਦੇਸ਼ ਨਾਲ ਅਪ੍ਰੈਲ ਵਿੱਚ ਇਨ੍ਹਾਂ ਟੈਕਸਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਭਾਰਤ ਤੋਂ ਇਲਾਵਾ ਯੂਰਪੀ ਸੰਘ ਅਤੇ ਜਪਾਨ ਸਮੇਤ ਕੁਝ ਹੋਰ ਦੇਸ਼ਾਂ ਨੂੰ ਮੌਜੂਦਾ ਵਪਾਰਕ ਸਮਝੌਤਿਆਂ ਤਹਿਤ ਜ਼ੀਰੋ ਟੈਕਸ ਦੀ ਰਾਹਤ ਮਿਲੀ ਹੈ।
ਵਣਜ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਆਮ ਵਰਤੋਂ ਵਾਲੀਆਂ ਦਵਾਈਆਂ ’ਤੇ ਨਵੇਂ ਨਿਯਮਾਂ ਤਹਿਤ ਕੋਈ ਟੈਕਸ ਨਹੀਂ ਲੱਗੇਗਾ।
