Journalism Of Hope
BREAKING NEWS
LPU ’ਚ ਦੇਰ ਰਾਤ ਵਿਦਿਆਰਥੀਆਂ ਦਾ ਹੰਗਾਮਾ.....LPU ਨੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਖ਼ਬਰਾਂ ਤੇ ਅਫਵਾਹਾਂ ਬਾਰੇ ਸਪਸ਼ਟੀਕਰਨ ਕੀਤਾ ਜਾਰੀ....ਟੀਕਾਕਰਨ ਤੋਂ ਬਾਅਦ ਪੈਰਾਸੀਟਾਮੋਲ ਦੀ ਥਾਂ ਦੇ ਦਿੱਤੀ ਡਾਇਬਟੀਜ਼ ਦੀ ਦਵਾਈ, 5 ਬੱਚੇ ICU ’ਚ ਦਾਖ਼ਲ.....ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ CJP ਵੱਲੋਂ ਦਿੱਤਾ ਗਿਆ ਅਲਟੀਮੇਟਮ ਖ਼ਤਮ......ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ: ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ.....ਕੱਲ੍ਹ ਤੋਂ ਹੜਤਾਲ ਕਾਰਨ ਦੇਸ਼-ਭਰ ‘ਚ ਤਿੰਨ ਦਿਨ ਬੰਦ ਰਹਿਣਗੇ ਬੈਂਕ: ਅੱਜ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ.......

ਮੋਗਾ ਰਿਸ਼ਵਤ ਮਾਮਲਾ: SHO ਸੁਨੀਤਾ ਬਾਵਾ ਖ਼ਿਲਾਫ਼ ਵਿਜੀਲੈਂਸ ਜਾਂਚ ਦਾ ਘੇਰਾ ਵਧਿਆ, ਪੁਰਾਣੇ ਥਾਣਿਆਂ ਦੇ ਰਿਕਾਰਡ ਖੰਗਾਲਣੇ ਸ਼ੁਰੂ

Moga SHO Sunita Bawa Arrested; ਮੋਗਾ ਵਿੱਚ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਨਾ ਕਰਨ ਦੇ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ SHO ਸੁਨੀਤਾ ਬਾਵਾ ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਦਾ ਘੇਰਾ ਵਧਾ ਦਿੱਤਾ ਹੈ। ਵਿਜੀਲੈਂਸ ਹੁਣ ਉਸ ਦੀਆਂ ਪੁਰਾਣੀਆਂ ਸ਼ਿਕਾਇਤਾਂ, ਸੰਪਰਕਾਂ ਅਤੇ ਜਾਇਦਾਦਾਂ ਦੀ ਵੀ ਜਾਂਚ ਕਰ ਰਹੀ ਹੈ। ਸੁਨੀਤਾ ਬਾਵਾ […]
By : Updated On: 29 Sep 2026 17:21:PM
ਮੋਗਾ ਰਿਸ਼ਵਤ ਮਾਮਲਾ: SHO ਸੁਨੀਤਾ ਬਾਵਾ ਖ਼ਿਲਾਫ਼ ਵਿਜੀਲੈਂਸ ਜਾਂਚ ਦਾ ਘੇਰਾ ਵਧਿਆ, ਪੁਰਾਣੇ ਥਾਣਿਆਂ ਦੇ ਰਿਕਾਰਡ ਖੰਗਾਲਣੇ ਸ਼ੁਰੂ

Moga SHO Sunita Bawa Arrested; ਮੋਗਾ ਵਿੱਚ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਨਾ ਕਰਨ ਦੇ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ SHO ਸੁਨੀਤਾ ਬਾਵਾ ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਦਾ ਘੇਰਾ ਵਧਾ ਦਿੱਤਾ ਹੈ। ਵਿਜੀਲੈਂਸ ਹੁਣ ਉਸ ਦੀਆਂ ਪੁਰਾਣੀਆਂ ਸ਼ਿਕਾਇਤਾਂ, ਸੰਪਰਕਾਂ ਅਤੇ ਜਾਇਦਾਦਾਂ ਦੀ ਵੀ ਜਾਂਚ ਕਰ ਰਹੀ ਹੈ।

ਇਸ਼ਤਿਹਾਰ

ਸੁਨੀਤਾ ਬਾਵਾ ਸਾਲ 2011 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਪੁਲਿਸ ਵਿਭਾਗ ਦਾ B-1 ਪੇਪਰ ਪਾਸ ਕਰਕੇ ਹੈੱਡ ਕਾਂਸਟੇਬਲ ਦਾ ਅਹੁਦਾ ਹਾਸਲ ਕੀਤਾ ਅਤੇ ਬਾਅਦ ਵਿੱਚ ਦੁਬਾਰਾ ਪੇਪਰ ਦੇ ਕੇ ਸਬ-ਇੰਸਪੈਕਟਰ ਬਣ ਗਈ।

SI ਬਣਨ ਤੋਂ ਬਾਅਦ ਉਹ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ SHO ਵਜੋਂ ਤਾਇਨਾਤ ਰਹੀ। ਸਾਹਮਣੇ ਆਇਆ ਹੈ ਕਿ ਭ੍ਰਿਸ਼ਟਾਚਾਰ ਨਾਲ ਜੁੜਿਆ ਇਹ ਉਸ ਦੇ ਖ਼ਿਲਾਫ਼ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਸ ਖ਼ਿਲਾਫ਼ ਪੁਲਿਸ ਵਿਭਾਗ ਅਤੇ ਵਿਜੀਲੈਂਸ ਕੋਲ ਕਈ ਸ਼ਿਕਾਇਤਾਂ ਪਹੁੰਚੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਜਾਂਚ ਚੱਲ ਰਹੀ ਹੈ।

50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਨੇ 26 ਸਤੰਬਰ ਨੂੰ ਸੁਨੀਤਾ ਬਾਵਾ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਸਮੇਂ ਉਹ ਮੋਗਾ ਦੇ ਕੋਟ ਈਸੇ ਖਾਂ ਥਾਣੇ ਦੀ SHO ਸੀ। 27 ਸਤੰਬਰ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ।

ਕਾਲ ਡਿਟੇਲ ਅਤੇ ਮੋਬਾਈਲ ਦੀ ਜਾਂਚ

ਵਿਜੀਲੈਂਸ ਬਿਊਰੋ ਸੁਨੀਤਾ ਬਾਵਾ ਅਤੇ ਉਸ ਦੇ ਗਨਮੈਨ ਗੁਰਅਵਤਾਰ ਸਿੰਘ ਦੇ ਮੋਬਾਈਲ ਫੋਨਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀ ਇਹ ਪਤਾ ਲਗਾ ਰਹੇ ਹਨ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹੜੇ ਲੋਕਾਂ ਨਾਲ ਲਗਾਤਾਰ ਸੰਪਰਕ ਸੀ।

ਮੋਬਾਈਲ ਤੋਂ ਡਿਲੀਟ ਕੀਤੇ ਗਏ ਮੈਸੇਜ, ਚੈਟ ਅਤੇ ਆਨਲਾਈਨ ਲੈਣ-ਦੇਣ ਦੀ ਡਿਜੀਟਲ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ।

ਬਿਚੌਲੀਆਂ ਦੀ ਭਾਲ ‘ਚ ਵਿਜੀਲੈਂਸ

ਵਿਜੀਲੈਂਸ ਇਹ ਵੀ ਜਾਂਚ ਕਰ ਰਹੀ ਹੈ ਕਿ ਪੁਲਿਸ ਵਿਭਾਗ ਜਾਂ ਬਾਹਰੀ ਲੋਕਾਂ ਵਿੱਚ ਕੌਣ-ਕੌਣ ਅਜਿਹੇ ਵਿਅਕਤੀ ਸਨ, ਜੋ ਮਾਮਲਿਆਂ ਨੂੰ ਰਫਾ-ਦਫਾ ਕਰਵਾਉਣ ਵਿੱਚ ਮਦਦ ਕਰਦੇ ਸਨ।

ਇਸ ਤੋਂ ਇਲਾਵਾ ਸੁਨੀਤਾ ਬਾਵਾ ਅਤੇ ਉਸ ਦੇ ਪਰਿਵਾਰ ਦੇ ਨਾਮ ‘ਤੇ ਦਰਜ ਮਕਾਨ, ਪਲਾਟ, ਕਮਰਸ਼ੀਅਲ ਪ੍ਰਾਪਰਟੀ ਅਤੇ ਖੇਤੀਬਾੜੀ ਜ਼ਮੀਨ ਦੀ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ।

ਆਮਦਨ ਤੋਂ ਵੱਧ ਜਾਇਦਾਦ ਦੇ ਐਂਗਲ ਤੋਂ ਵੀ ਜਾਂਚ

ਵਿਜੀਲੈਂਸ ਇਹ ਜਾਂਚ ਕਰ ਰਹੀ ਹੈ ਕਿ ਸੁਨੀਤਾ ਬਾਵਾ ਦੀ ਜਾਇਦਾਦ ਉਸ ਦੀ ਜਾਣੀ-ਪਛਾਣੀ ਆਮਦਨ ਦੇ ਮੁਕਾਬਲੇ ਕਿੰਨੀ ਹੈ। ਜੇਕਰ ਜਾਇਦਾਦ ਆਮਦਨ ਤੋਂ ਵੱਧ ਮਿਲਦੀ ਹੈ ਤਾਂ ਉਸ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ।

ਪੁਰਾਣੇ ਥਾਣਿਆਂ ਦੇ ਰਿਕਾਰਡ ਵੀ ਖੰਗਾਲੇ ਜਾ ਰਹੇ

ਵਿਜੀਲੈਂਸ ਵੱਲੋਂ ਸੁਨੀਤਾ ਬਾਵਾ ਦੀਆਂ ਪੁਰਾਣੀਆਂ ਤਾਇਨਾਤੀਆਂ ਵਾਲੇ ਥਾਣਿਆਂ ਦੇ ਰਿਕਾਰਡ ਵੀ ਚੈੱਕ ਕੀਤੇ ਜਾ ਰਹੇ ਹਨ। ਸ਼ੱਕੀ ਤਰੀਕੇ ਨਾਲ ਨਿਪਟਾਏ ਗਏ ਮਾਮਲਿਆਂ ਅਤੇ ਲਟਕਾਈਆਂ ਗਈਆਂ ਫਾਈਲਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ।

ਸ਼ਿਕਾਇਤ ਤੋਂ ਬਾਅਦ ਹੋਈ ਸੀ ਕਾਰਵਾਈ

ਨੂਰਪੁਰ ਹਕੀਮਾ ਦੇ ਰਹਿਣ ਵਾਲੇ ਬਲਵੰਤ ਸਿੰਘ ਨੇ ਵਿਜੀਲੈਂਸ ਬਿਊਰੋ ਮੋਗਾ ਨੂੰ ਸ਼ਿਕਾਇਤ ਦਿੱਤੀ ਸੀ ਕਿ ਥਾਣੇ ਦੀ SHO ਇੱਕ ਮਾਮਲਾ ਨਿਪਟਾਉਣ ਦੇ ਬਦਲੇ ਰਿਸ਼ਵਤ ਮੰਗ ਰਹੀ ਹੈ।

ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਟ੍ਰੈਪ ਲਗਾਇਆ ਅਤੇ ਗਵਾਹਾਂ ਦੀ ਮੌਜੂਦਗੀ ਵਿੱਚ ਜੀਰਾ ਰੋਡ ‘ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ SHO ਸੁਨੀਤਾ ਬਾਵਾ ਅਤੇ ਉਸ ਦੇ ਸਰਕਾਰੀ ਗਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ।

Read Latest News and Breaking News at Daily Post TV, Browse for more News

Ad
Ad

Punjab District News