Journalism Of Hope
BREAKING NEWS
ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਕੱਲ੍ਹ 1 ਅਕਤੂਬਰ ਤੋਂ.......ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 1 ਅਕਤੂਬਰ ਤੋਂ ਨਵਾਂ ਸ਼ਡਿਊਲ ਲਾਗੂ.......ਅੰਮ੍ਰਿਤਸਰ ਦੇ ਸਕੂਲਾਂ ਨੂੰ ਮਿਲੀਆਂ ਧਮਕੀ ਭਰੀਆਂ ਈਮੇਲਾਂ, ਵਿਦਿਆਰਥੀਆਂ ਨੂੰ ਘਰ ਭੇਜਿਆ.....LPU ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, ਨੈਸ਼ਨਲ ਹਾਈਵੇਅ ਜਾਮ ਕਰਨ ’ਤੇ FIR ਕੀਤੀ ਦਰਜ......ECI ਨੇ ਰੋਕੀ ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ: ਜਤਾਈ ਕੌਮੀ ਸੁਰੱਖਿਆ ਦੀ ਚਿੰਤਾ.........ਬਰਖ਼ਾਸਤ AIG ਰਾਜਜੀਤ ਸਿੰਘ ਦਾ ਪੁਲੀਸ ਰਿਮਾਂਡ ਮੁੜ ਵਧਿਆ.......ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਕੁਝ ਘੰਟੇ ਪਹਿਲਾਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼.....ਹਰਿਆਣਾ ਦੇ ਕਿਸਾਨਾਂ ਵੱਲੋਂ ਦੁੱਧ ਦੀ ਸਪਲਾਈ ਬੰਦ ਕਰਨ ਦਾ ਐਲਾਨ

ਏਸ਼ੀਅਨ ਗੇਮਜ਼ ’ਚ ਮਹਿਲਾ ਤੀਰਅੰਦਾਜ਼ੀ ਟੀਮ ਨੇ ਚੀਨ ਨੂੰ ਹਰਾ ਕੇ ਭਾਰਤ ਲਈ ਜਿੱਤਿਆ 7ਵਾਂ ਗੋਲਡ

India wins 7th gold at Asian Games: ਨਵੀਂ ਦਿੱਲੀ: ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਨੇ ਆਪਣਾ 7ਵਾਂ ਸੋਨ ਤਮਗਾ ਜਿੱਤ ਲਿਆ ਹੈ। ਬੁੱਧਵਾਰ ਨੂੰ ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਫਾਈਨਲ ਵਿੱਚ ਚੀਨ ਨੂੰ 238-234 ਦੇ ਸਕੋਰ ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ। ਭਾਰਤੀ ਟੀਮ ਵਿੱਚ ਜੋਤੀ ਸੁਰੇਖਾ, ਚਿਕਿਤਾ ਤਨੀਪਾਰਥੀ ਅਤੇ ਪ੍ਰਥਿਕਾ ਪ੍ਰਦੀਪ […]
By : Updated On: 30 Sep 2026 08:18:AM
ਏਸ਼ੀਅਨ ਗੇਮਜ਼ ’ਚ ਮਹਿਲਾ ਤੀਰਅੰਦਾਜ਼ੀ ਟੀਮ ਨੇ ਚੀਨ ਨੂੰ ਹਰਾ ਕੇ ਭਾਰਤ ਲਈ ਜਿੱਤਿਆ 7ਵਾਂ ਗੋਲਡ

India wins 7th gold at Asian Games: ਨਵੀਂ ਦਿੱਲੀ: ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਨੇ ਆਪਣਾ 7ਵਾਂ ਸੋਨ ਤਮਗਾ ਜਿੱਤ ਲਿਆ ਹੈ। ਬੁੱਧਵਾਰ ਨੂੰ ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਫਾਈਨਲ ਵਿੱਚ ਚੀਨ ਨੂੰ 238-234 ਦੇ ਸਕੋਰ ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ। ਭਾਰਤੀ ਟੀਮ ਵਿੱਚ ਜੋਤੀ ਸੁਰੇਖਾ, ਚਿਕਿਤਾ ਤਨੀਪਾਰਥੀ ਅਤੇ ਪ੍ਰਥਿਕਾ ਪ੍ਰਦੀਪ ਸ਼ਾਮਲ ਸਨ। ਫਾਈਨਲ ਦੌਰਾਨ ਪ੍ਰਥਿਕਾ ਅਤੇ ਜੋਤੀ ਨੇ ਇੱਕ ਵੀ ਨਿਸ਼ਾਨਾ ਨਹੀਂ ਖੁੰਝਾਇਆ।

ਇਸ਼ਤਿਹਾਰ

ਭਾਰਤ ਨੇ ਇਸ ਇਵੈਂਟ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ 2023 ਦੀਆਂ ਏਸ਼ੀਅਨ ਗੇਮਜ਼ ਵਿੱਚ ਵੀ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਗੋਲਡ ਮੈਡਲ ਜਿੱਤਿਆ ਸੀ। ਫਾਈਨਲ ਵਿੱਚ ਭਾਰਤ ਨੇ 238 ਅੰਕ ਹਾਸਲ ਕੀਤੇ। ਇਸ ਸਕੋਰ ਨਾਲ ਭਾਰਤੀ ਟੀਮ ਨੇ ਮਹਿਲਾ ਕੰਪਾਊਂਡ ਟੀਮ ਦਾ ਵਿਸ਼ਵ ਰਿਕਾਰਡ ਵੀ ਬਰਾਬਰ ਕਰ ਦਿੱਤਾ। ਇਹ ਰਿਕਾਰਡ ਦੱਖਣੀ ਕੋਰੀਆ ਦੀ ਟੀਮ ਦੇ ਨਾਂ ਸੀ।

ਤਾਜ਼ਾ ਤਮਗਾ ਸੂਚੀ ਮੁਤਾਬਕ ਭਾਰਤ ਨੇ ਹੁਣ ਤੱਕ 7 ਗੋਲਡ, 21 ਸਿਲਵਰ ਅਤੇ 25 ਕਾਂਸੀ ਦੇ ਤਮਗਿਆਂ ਸਮੇਤ 53 ਮੈਡਲ ਜਿੱਤੇ ਹਨ ਅਤੇ ਭਾਰਤ 9ਵੇਂ ਸਥਾਨ ’ਤੇ ਹੈ।

Read Latest News and Breaking News at Daily Post TV, Browse for more News

Ad
Ad

Punjab District News