Apple Pay ਭਾਰਤ ਵਿੱਚ ਲਾਂਚ, iPhone ਤੇ Apple Watch ਤੋਂ ਕਰ ਸਕੋਗੇ ਕਾਂਟੈਕਟਲੈੱਸ ਪੇਮੈਂਟ
Apple Pay launch India; Apple ਨੇ ਭਾਰਤ ਵਿੱਚ ਆਪਣੀ ਪੇਮੈਂਟ ਸਰਵਿਸ Apple Pay ਲਾਂਚ ਕਰ ਦਿੱਤੀ ਹੈ। ਹੁਣ iPhone, iPad ਅਤੇ Apple Watch ਯੂਜ਼ਰ ਇਨ੍ਹਾਂ ਡਿਵਾਈਸਾਂ ਰਾਹੀਂ ਕਾਂਟੈਕਟਲੈੱਸ ਪੇਮੈਂਟ ਕਰ ਸਕਣਗੇ। ਫਿਲਹਾਲ ਇਹ ਸਰਵਿਸ Axis Bank ਦੇ Visa ਅਤੇ Mastercard ਕ੍ਰੈਡਿਟ ਕਾਰਡ ਨਾਲ ਕੰਮ ਕਰੇਗੀ।
Apple Pay ਦੀ ਮਦਦ ਨਾਲ ਯੂਜ਼ਰਾਂ ਨੂੰ ਹਰ ਵਾਰ ਕਾਰਡ ਕੱਢਣ, PIN ਜਾਂ OTP ਦਰਜ ਕਰਨ ਦੀ ਲੋੜ ਨਹੀਂ ਪਵੇਗੀ। ਕੰਪਨੀ ਮੁਤਾਬਕ ਇਹ ਸਰਵਿਸ ਆਸਾਨ, ਸੁਰੱਖਿਅਤ ਅਤੇ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ।
Apple Pay ਦੇ 5 ਵੱਡੇ ਫਾਇਦੇ
PIN ਅਤੇ OTP ਦੀ ਝੰਝਟ ਤੋਂ ਛੁਟਕਾਰਾ
Apple Pay ਰਾਹੀਂ ਦੁਕਾਨ ’ਤੇ ਪੇਮੈਂਟ ਕਰਨਾ ਆਸਾਨ ਹੋਵੇਗਾ। iPhone ਵਿੱਚ ਸਾਈਡ ਬਟਨ ਦੋ ਵਾਰ ਦਬਾ ਕੇ Face ID, Touch ID ਜਾਂ ਪਾਸਕੋਡ ਰਾਹੀਂ ਪੇਮੈਂਟ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਫੋਨ ਨੂੰ ਕਾਂਟੈਕਟਲੈੱਸ ਮਸ਼ੀਨ ਦੇ ਨੇੜੇ ਲੈ ਜਾਣਾ ਹੋਵੇਗਾ।
ਕਾਰਡ ਦੀ ਜਾਣਕਾਰੀ ਰਹੇਗੀ ਸੁਰੱਖਿਅਤ
Apple Pay ਵਿੱਚ ਪੇਮੈਂਟ ਦੌਰਾਨ ਅਸਲੀ ਕਾਰਡ ਨੰਬਰ ਦੁਕਾਨਦਾਰ ਨਾਲ ਸਾਂਝਾ ਨਹੀਂ ਹੁੰਦਾ। ਇਸ ਦੀ ਥਾਂ ਇੱਕ ਡਿਜੀਟਲ ਨੰਬਰ ਅਤੇ ਸੁਰੱਖਿਆ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਕਾਰਡ ਦੀ ਜਾਣਕਾਰੀ ਲੀਕ ਹੋਣ ਦਾ ਖਤਰਾ ਘੱਟ ਹੁੰਦਾ ਹੈ।
ਕ੍ਰੈਡਿਟ ਕਾਰਡ ਦੇ ਰਿਵਾਰਡ ਅਤੇ ਆਫਰ ਜਾਰੀ ਰਹਿਣਗੇ
Apple Pay ਦੀ ਵਰਤੋਂ ਕਰਨ ਨਾਲ ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟ, ਕੈਸ਼ਬੈਕ ਅਤੇ ਹੋਰ ਬੇਨਿਫਿਟ ਖਤਮ ਨਹੀਂ ਹੋਣਗੇ। ਯੂਜ਼ਰਾਂ ਨੂੰ ਆਪਣੇ ਕਾਰਡ ਦੇ ਫਾਇਦੇ ਪਹਿਲਾਂ ਵਾਂਗ ਮਿਲਦੇ ਰਹਿਣਗੇ।
ਆਨਲਾਈਨ ਸ਼ਾਪਿੰਗ ਵੀ ਹੋਵੇਗੀ ਆਸਾਨ
Apple Pay ਦਾ ਇਸਤੇਮਾਲ ਸਿਰਫ਼ ਦੁਕਾਨਾਂ ਤੱਕ ਸੀਮਤ ਨਹੀਂ ਰਹੇਗਾ। ਜਿੱਥੇ ਇਹ ਸਹੂਲਤ ਉਪਲਬਧ ਹੋਵੇਗੀ, ਉੱਥੇ ਐਪ ਅਤੇ ਵੈੱਬਸਾਈਟ ’ਤੇ ਵੀ ਇਸ ਰਾਹੀਂ ਪੇਮੈਂਟ ਕੀਤੀ ਜਾ ਸਕੇਗੀ।
iPhone ਅਤੇ Apple Watch ਤੋਂ ਸਿੱਧੀ ਪੇਮੈਂਟ
Apple Pay ਨਾਲ ਯੂਜ਼ਰਾਂ ਨੂੰ ਫਿਜ਼ੀਕਲ ਕਾਰਡ ਨਾਲ ਰੱਖਣ ਦੀ ਲੋੜ ਘੱਟ ਹੋ ਜਾਵੇਗੀ। iPhone ਅਤੇ Apple Watch ਨੂੰ ਕਾਂਟੈਕਟਲੈੱਸ ਮਸ਼ੀਨ ਦੇ ਨੇੜੇ ਲੈ ਜਾ ਕੇ ਸਿੱਧੀ ਪੇਮੈਂਟ ਕੀਤੀ ਜਾ ਸਕੇਗੀ।
ਭਾਰਤ ਵਿੱਚ ਡਿਜੀਟਲ ਪੇਮੈਂਟ ਨੂੰ ਮਿਲੇਗਾ ਨਵਾਂ ਵਿਕਲਪ
ਭਾਰਤ ਵਿੱਚ ਵੱਧ ਰਹੇ ਡਿਜੀਟਲ ਅਤੇ ਕੈਸ਼ਲੈੱਸ ਲੈਣ-ਦੇਣ ਦੇ ਦੌਰ ਵਿੱਚ Apple Pay ਯੂਜ਼ਰਾਂ ਨੂੰ ਤੇਜ਼, ਆਸਾਨ ਅਤੇ ਸੁਰੱਖਿਅਤ ਪੇਮੈਂਟ ਦਾ ਨਵਾਂ ਵਿਕਲਪ ਦੇਵੇਗਾ।
