ਲਸ਼ਕਰ-ਏ-ਤੋਇਬਾ ਦਾ ਟੌਪ ਕਮਾਂਡਰ ਹਾਸ਼ਿਮ ਮੂਸਾ ਮੁਕਾਬਲੇ ‘ਚ ਢੇਰ
Top Lashkar-e-Taiba commander Hashim Musa encounter: ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਇਹ ਮੁਕਾਬਲਾ ਖਾਨਸਾਹਿਬ ਦੇ ਪਾਲਮੈਦਨ ਮੁਗਪਥਰੀ ਜੰਗਲੀ ਇਲਾਕੇ ਵਿੱਚ ਹੋਇਆ ਸੀ। ਸੂਤਰਾਂ ਮੁਤਾਬਕ ਮਾਰੇ ਗਏ ਅੱਤਵਾਦੀ ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਟੌਪ ਕਮਾਂਡਰ ਹਾਸ਼ਿਮ ਮੂਸਾ ਵਜੋਂ ਹੋਈ ਹੈ। ਹਾਲਾਂਕਿ ਇਲਾਕੇ ਵਿੱਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ। ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਇਲਾਕੇ ਵਿੱਚ ਕੁਝ ਹੋਰ ਅੱਤਵਾਦੀ ਲੁਕੇ ਹੋ ਸਕਦੇ ਹਨ। ਉਨ੍ਹਾਂ ਨੂੰ ਭੱਜਣ ਤੋਂ ਰੋਕਣ ਲਈ ਵਾਧੂ ਸੁਰੱਖਿਆ ਬਲ ਵੀ ਮੌਕੇ ’ਤੇ ਭੇਜੇ ਗਏ ਹਨ।
ਇੱਕ ਮਹੀਨੇ ਵਿੱਚ 5 ਅੱਤਵਾਦੀ ਮਾਰੇ ਗਏ
ਜੰਮੂ-ਕਸ਼ਮੀਰ ਦੇ ਬਡਗਾਮ ਅਤੇ ਊਧਮਪੁਰ ਜ਼ਿਲ੍ਹਿਆਂ ਵਿੱਚ 1 ਤੋਂ 30 ਸਤੰਬਰ ਦਰਮਿਆਨ ਹੁਣ ਤੱਕ ਪੰਜ ਅੱਤਵਾਦੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਹੈ। 5 ਸਤੰਬਰ ਨੂੰ ਬਡਗਾਮ ਵਿੱਚ ਯਾਸਿਰ ਨੂੰ ਮਾਰਿਆ ਗਿਆ ਸੀ। ਇਸ ਤੋਂ ਬਾਅਦ 17 ਸਤੰਬਰ ਨੂੰ ਊਧਮਪੁਰ ਵਿੱਚ ਦੋ ਪਾਕਿਸਤਾਨੀ ਅੱਤਵਾਦੀਆਂ ਸੱਦਾਮ ਅਤੇ ਮੁਸਤਫਾ ਨੂੰ ਢੇਰ ਕੀਤਾ ਗਿਆ ਸੀ। ਇਸੇ ਮਹੀਨੇ ਇੱਕ ਹੋਰ ਅੱਤਵਾਦੀ ਦੀ ਸੜੀ ਹੋਈ ਲਾਸ਼ ਵੀ ਬਰਾਮਦ ਹੋਈ ਸੀ।
