Journalism Of Hope
BREAKING NEWS
PM ਮੋਦੀ ਨੇ ਕੈਪਟਨ ਸਮਿਤ ਮੱਛਾਰ ਨਾਲ ਕੀਤੀ ਗੱਲਬਾਤ, ਬਹਾਦਰੀ ਦੀ ਕੀਤੀ ਸ਼ਲਾਘਾ.....ਨਵਜੋਤ ਸਿੰਘ ਸਿੱਧੂ ਬਣੇ ਦਾਦਾ, ਘਰ ਆਈ ਨੰਨ੍ਹੀ ਪਰੀ.....ਜਲਾਲਾਬਾਦ ’ਚ DSP ਦਫ਼ਤਰ ਬਾਹਰ ਫਾਇਰਿੰਗ, 2 ਨੌਜਵਾਨ ਗ੍ਰਿਫ਼ਤਾਰ....LPU ਹਿੰਸਾ ਮਾਮਲਾ: ਮਿਗ-23 ਲੜਾਕੂ ਜਹਾਜ਼ ’ਤੇ ਚੜ੍ਹਿਆ ਨੌਜਵਾਨ ਗ੍ਰਿਫ਼ਤਾਰ.....ਵਟਸਐਪ ’ਤੇ ਪੇਰੈਂਟਲ ਕੰਟਰੋਲ: ਹੁਣ ਮਾਪੇ ਤੈਅ ਕਰਨਗੇ ਬੱਚਿਆਂ ਨੂੰ ਕੌਣ ਗਰੁੱਪ ’ਚ ਜੋੜ ਸਕੇਗਾ.......ਕੇਂਦਰ ਸਰਕਾਰ ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਖੰਡ ਦੇ ਸਟਾਕ ਦੀ ਹੱਦ ਘਟਾਈ.....ਜੇਲ੍ਹ ’ਚੋਂ ਹੀ ਹਵਾਲਾ ਰਾਹੀਂ 2 ਲੱਖ ਰੁਪਏ ਟਰਾਂਸਫਰ ਕਰਨ ਦਾ ਦੋਸ਼, 6 ਕੈਦੀਆਂ ਖ਼ਿਲਾਫ਼ ਕੇਸ ਦਰਜ

BIG BREAKING: ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ

Pargat Singh new Punjab Congress President; ਕਾਂਗਰਸ ਨੇ ਪੰਜਾਬ ਵਿੱਚ ਵੱਡਾ ਸੰਗਠਨਾਤਮਕ ਬਦਲਾਅ ਕਰਦਿਆਂ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ। ਪਰਗਟ ਸਿੰਘ ਨੂੰ ਇਹ ਜ਼ਿੰਮੇਵਾਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਮਿਲੀ ਹੈ। […]
By : Updated On: 02 Oct 2026 21:25:PM
BIG BREAKING: ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ

Pargat Singh new Punjab Congress President; ਕਾਂਗਰਸ ਨੇ ਪੰਜਾਬ ਵਿੱਚ ਵੱਡਾ ਸੰਗਠਨਾਤਮਕ ਬਦਲਾਅ ਕਰਦਿਆਂ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ।

ਇਸ਼ਤਿਹਾਰ

ਪਰਗਟ ਸਿੰਘ ਨੂੰ ਇਹ ਜ਼ਿੰਮੇਵਾਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਮਿਲੀ ਹੈ। ਰਾਜਾ ਵੜਿੰਗ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਰਸਮੀ ਅਸਤੀਫ਼ਾ ਸੌਂਪ ਦਿੱਤਾ।

10 ਜਨਪਥ ਸਥਿਤ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਅਸਤੀਫ਼ੇ ਲਏ ਨਹੀਂ ਜਾਂਦੇ, ਸਗੋਂ ਚਿੱਠੀ ਜਾਰੀ ਕਰਕੇ ਧੰਨਵਾਦ ਕੀਤਾ ਜਾਂਦਾ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਪੰਜਾਬ ਦੀਆਂ ਚੁਣੌਤੀਆਂ ਬਾਰੇ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਕੁਝ ਦਿਨਾਂ ਲਈ ਛੁੱਟੀ ਲੈਣੀ ਚਾਹੀਦੀ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਉਹ ਹਮੇਸ਼ਾ ਖੁਸ਼ ਰਹਿੰਦੇ ਹਨ, ਹਾਲਾਂਕਿ ਗੱਲਬਾਤ ਦੌਰਾਨ ਉਨ੍ਹਾਂ ਦੇ ਬਿਆਨਾਂ ਵਿੱਚ ਅਹੁਦਾ ਛੱਡਣ ਦੀ ਨਿਰਾਸ਼ਾ ਵੀ ਨਜ਼ਰ ਆਈ।

ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਬਾਰੇ ਪੁੱਛੇ ਸਵਾਲ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਨਹੀਂ ਪਤਾ, ਪਰ ਹੋ ਸਕਦਾ ਹੈ ਕਿ ਸਚਿਨ ਪਾਇਲਟ ਨੂੰ ਲੱਗਿਆ ਹੋਵੇ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ।

ਰਾਜਾ ਵੜਿੰਗ ਨੇ ਦੱਸਿਆ ਕਿ ਉਹ ਸਚਿਨ ਪਾਇਲਟ ਨੂੰ ਸਿਰਫ਼ ਇੱਕ ਵਾਰ ਮਿਲੇ ਹਨ। ਉਨ੍ਹਾਂ ਮੁਤਾਬਕ ਇਹ ਮੁਲਾਕਾਤ ਦਿੱਲੀ ਵਿੱਚ ਜਨਮਦਿਨ ਦੀ ਵਧਾਈ ਦੇਣ ਲਈ ਹੋਈ ਸੀ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਹੋਏ ਧਰਨੇ ਦੌਰਾਨ ਦੋਵੇਂ ਕਰੀਬ ਦੋ ਘੰਟੇ ਇਕੱਠੇ ਰਹੇ ਸਨ।

ਹੁਣ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਸੂਬੇ ਵਿੱਚ ਪਾਰਟੀ ਦੇ ਸੰਗਠਨ ਅਤੇ ਅਗਲੀ ਰਣਨੀਤੀ ’ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।

Read Latest News and Breaking News at Daily Post TV, Browse for more News

Ad
Ad

Punjab District News