Journalism Of Hope
BREAKING NEWS
PM ਮੋਦੀ ਨੇ ਕੈਪਟਨ ਸਮਿਤ ਮੱਛਾਰ ਨਾਲ ਕੀਤੀ ਗੱਲਬਾਤ, ਬਹਾਦਰੀ ਦੀ ਕੀਤੀ ਸ਼ਲਾਘਾ.....ਨਵਜੋਤ ਸਿੰਘ ਸਿੱਧੂ ਬਣੇ ਦਾਦਾ, ਘਰ ਆਈ ਨੰਨ੍ਹੀ ਪਰੀ.....ਜਲਾਲਾਬਾਦ ’ਚ DSP ਦਫ਼ਤਰ ਬਾਹਰ ਫਾਇਰਿੰਗ, 2 ਨੌਜਵਾਨ ਗ੍ਰਿਫ਼ਤਾਰ....LPU ਹਿੰਸਾ ਮਾਮਲਾ: ਮਿਗ-23 ਲੜਾਕੂ ਜਹਾਜ਼ ’ਤੇ ਚੜ੍ਹਿਆ ਨੌਜਵਾਨ ਗ੍ਰਿਫ਼ਤਾਰ.....ਵਟਸਐਪ ’ਤੇ ਪੇਰੈਂਟਲ ਕੰਟਰੋਲ: ਹੁਣ ਮਾਪੇ ਤੈਅ ਕਰਨਗੇ ਬੱਚਿਆਂ ਨੂੰ ਕੌਣ ਗਰੁੱਪ ’ਚ ਜੋੜ ਸਕੇਗਾ.......ਕੇਂਦਰ ਸਰਕਾਰ ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਖੰਡ ਦੇ ਸਟਾਕ ਦੀ ਹੱਦ ਘਟਾਈ.....ਜੇਲ੍ਹ ’ਚੋਂ ਹੀ ਹਵਾਲਾ ਰਾਹੀਂ 2 ਲੱਖ ਰੁਪਏ ਟਰਾਂਸਫਰ ਕਰਨ ਦਾ ਦੋਸ਼, 6 ਕੈਦੀਆਂ ਖ਼ਿਲਾਫ਼ ਕੇਸ ਦਰਜ

ਨਵੇਂ NDPS ਮਾਮਲੇ ’ਚ ਰਾਜਜੀਤ ਹੁੰਦਲ ਮੁੜ ਗ੍ਰਿਫ਼ਤਾਰ, ਅਦਾਲਤ ਨੇ 4 ਦਿਨਾਂ ਦੇ ਰਿਮਾਂਡ ’ਤੇ ਭੇਜਿਆ

Rajjit Hundal re-arrested in new NDPS case: ਮੋਹਾਲੀ: ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਰਾਜਜੀਤ ਸਿੰਘ ਹੁੰਦਲ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਨੇ ਸ਼ੁੱਕਰਵਾਰ ਨੂੰ ਨਵੇਂ NDPS ਮਾਮਲੇ ਵਿੱਚ ਮੁੜ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ’ਤੇ […]
By : Updated On: 03 Oct 2026 10:17:AM
ਨਵੇਂ NDPS ਮਾਮਲੇ ’ਚ ਰਾਜਜੀਤ ਹੁੰਦਲ ਮੁੜ ਗ੍ਰਿਫ਼ਤਾਰ, ਅਦਾਲਤ ਨੇ 4 ਦਿਨਾਂ ਦੇ ਰਿਮਾਂਡ ’ਤੇ ਭੇਜਿਆ

Rajjit Hundal re-arrested in new NDPS case: ਮੋਹਾਲੀ: ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਰਾਜਜੀਤ ਸਿੰਘ ਹੁੰਦਲ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਨੇ ਸ਼ੁੱਕਰਵਾਰ ਨੂੰ ਨਵੇਂ NDPS ਮਾਮਲੇ ਵਿੱਚ ਮੁੜ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।

ਇਸ਼ਤਿਹਾਰ

ANTF ਨੇ ਅਦਾਲਤ ਤੋਂ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਸੀ। ਇਸ ਦਾ ਬਚਾਅ ਪੱਖ ਦੇ ਸੀਨੀਅਰ ਵਕੀਲ ਐੱਚ.ਐੱਸ. ਧਨੋਆ ਨੇ ਵਿਰੋਧ ਕੀਤਾ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਚਾਰ ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ।

ਜਾਣਕਾਰੀ ਮੁਤਾਬਕ, ਪੁਰਾਣੇ ਰਿਸ਼ਵਤਖੋਰੀ ਅਤੇ ਕਥਿਤ ਡਰੱਗ ਨੈਕਸਸ ਮਾਮਲੇ ਵਿੱਚ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਨੇ ਹੁੰਦਲ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ANTF ਨੇ 2017 ਵਿੱਚ STF ਵੱਲੋਂ ਦਰਜ ਐੱਫਆਈਆਰ ਨੰਬਰ 1 ਵਿੱਚ ਉਸ ਨੂੰ ਕਥਿਤ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕਰਦਿਆਂ ਮੁੜ ਗ੍ਰਿਫ਼ਤਾਰ ਕਰ ਲਿਆ।

ਹੁਣ ANTF ਵੱਲੋਂ ਨਵੇਂ ਮਾਮਲੇ ਸਬੰਧੀ ਰਾਜਜੀਤ ਸਿੰਘ ਹੁੰਦਲ ਤੋਂ ਪੁੱਛਗਿੱਛ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News