ਏਅਰਟੈੱਲ ਨੇ ‘ਟ੍ਰੈਵਲ ਵੀਕ’ ਪੇਸ਼ ਕੀਤਾ ਹੈ, ਜਿਸ ਵਿੱਚ ਅੰਤਰਰਾਸ਼ਟਰੀ ਰੋਮਿੰਗ, ਯਾਤਰਾ ਅਤੇ ਹੋਰ ਸੇਵਾਵਾਂ ‘ਤੇ ਮਿਲੇਗਾ ਵਿਸ਼ੇਸ਼ ਲਾਭ
19 ਨਵੰਬਰ, 2026: ਤਿਉਹਾਰਾਂ ਅਤੇ ਸਰਦੀਆਂ ਦੇ ਸਫ਼ਰ ਦੇ ਸੀਜ਼ਨ ਦੇ ਮੱਦੇਨਜ਼ਰ, ਏਅਰਟੈੱਲ (Airtel) ਆਪਣੀ ਐਪ ‘ਤੇ ‘ਏਅਰਟੈੱਲ ਟਰੈਵਲ ਵੀਕ’ (Airtel Travel Week) ਸ਼ੁਰੂ ਕਰ ਰਿਹਾ ਹੈ, ਜੋ 19 ਨਵੰਬਰ ਤੋਂ 25 ਨਵੰਬਰ, 2026 ਤੱਕ ਚੱਲੇਗਾ। ਇਸ ਪਹਿਲਕਦਮੀ ਰਾਹੀਂ, ਉਪਭੋਗਤਾ ਇੱਕ ਹੀ ਪਲੇਟਫਾਰਮ ‘ਤੇ ਅੰਤਰਰਾਸ਼ਟਰੀ ਰੋਮਿੰਗ, ਵੀਜ਼ਾ ਸਹਾਇਤਾ ਅਤੇ ਵਿਦੇਸ਼ੀ ਮੁਦਰਾ (forex) ਵਰਗੀਆਂ ਸੇਵਾਵਾਂ ਦਾ ਲਾਭ ਲੈ ਸਕਣਗੇ।
ਏਅਰਟੈੱਲ ਟਰੈਵਲ ਵੀਕ (Airtel Travel Week) ਦੀ ਮੁੱਖ ਵਿਸ਼ੇਸ਼ਤਾ ਅੰਤਰਰਾਸ਼ਟਰੀ ਰੋਮਿੰਗ ਪੈਕਾਂ ‘ਤੇ 10% ਦੀ ਛੋਟ ਹੈ। ਇਹ ਛੋਟ 1,000 ਪ੍ਰੀਪੇਡ ਅਤੇ 1,000 ਪੋਸਟਪੇਡ ਉਪਭੋਗਤਾਵਾਂ ਲਈ ਉਪਲਬਧ ਹੋਵੇਗੀ।
ਗਾਹਕ ‘ਆਊਟ ਆਫ਼ ਆਫ਼ਿਸ’ (ਦਫ਼ਤਰ ਤੋਂ ਬਾਹਰ) ਮੁਕਾਬਲੇ ਵਿੱਚ ਹਿੱਸ ਲੈ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਸਭ ਤੋਂ ਰਚਨਾਤਮਕ ‘ਆਊਟ ਆਫ਼ ਆਫ਼ਿਸ’ ਈਮੇਲ ਜਮ੍ਹਾਂ ਕਰਵਾਉਣੀ ਹੋਵੇਗੀ, ਜਿਸ ਨਾਲ ਉਨ੍ਹਾਂ ਕੋਲ ਵਿਦੇਸ਼ ਯਾਤਰਾ ਜਿੱਤਣ ਦਾ ਮੌਕਾ ਹੋਵੇਗਾ—ਜਿਸ ਵਿੱਚ ਯਾਤਰਾ ਦਾ ਸਾਰਾ ਖਰਚਾ ਸ਼ਾਮਲ ਹੋਵੇਗਾ। ਦੋ ਖੁਸ਼ਕਿਸਮਤ ਜੇਤੂਆਂ ਨੂੰ ਆਪਣੀਆਂ ਸੁਪਨਿਆਂ ਦੀਆਂ ਛੁੱਟੀਆਂ ਨੂੰ ਹਕੀਕਤ ਵਿੱਚ ਬਦਲਣ ਦਾ ਮੌਕਾ ਮਿਲੇਗਾ।
Atlys ਦੀ ਵਰਤੋਂ ਕਰਨ ਵਾਲੇ ਗਾਹਕ, ਜੋ ਵੀਜ਼ਾ ਲਈ ਅਰਜ਼ੀ ਦਿੰਦੇ ਹਨ, ਉਹ ਯੋਗ ਏਸ਼ੀਆਈ ਦੇਸ਼ਾਂ ਲਈ ਆਪਣੀ ਅਗਲੀ ਵੀਜ਼ਾ ਅਰਜ਼ੀ ‘ਤੇ 100% ਦੀ ਛੋਟ ਪ੍ਰਾਪਤ ਕਰ ਸਕਦੇ ਹਨ—ਜਿਸ ਦੀ ਵੱਧ ਤੋਂ ਵੱਧ ਸੀਮਾ ₹4,000 ਹੈ।
ਆਪਣੀ ਯਾਤਰਾ ਲਈ ਵਿਦੇਸ਼ੀ ਮੁਦਰਾ ਦਾ ਪ੍ਰਬੰਧ ਕਰਨ ਵਾਸਤੇ, ਗਾਹਕ ਬਿਨਾਂ ਕਿਸੇ ਵਾਧੂ ਖਰਚੇ (markup) ਅਤੇ ਮੁਫ਼ਤ ਡਿਲੀਵਰੀ ਦੇ ਨਾਲ ‘Niyo ਮਲਟੀਕਰੰਸੀ ਕਾਰਡ’ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਉਹ ਵਿਸ਼ੇਸ਼ ਦਰਾਂ ‘ਤੇ ਵਿਦੇਸ਼ੀ ਮੁਦਰਾ (Niyo Forex Cash) ਦੀ ਘਰ ਬੈਠੇ ਡਿਲੀਵਰੀ ਵੀ ਲੈ ਸਕਦੇ ਹਨ, ਜਿਸ ਨਾਲ ਯਾਤਰਾ ‘ਤੇ ਜਾਣ ਤੋਂ ਪਹਿਲਾਂ ਵਿਦੇਸ਼ੀ ਮੁਦਰਾ ਦਾ ਪ੍ਰਬੰਧ ਕਰਨਾ ਬਹੁਤ ਸੁਵਿਧਾਜਨਕ ਹੋ ਜਾਂਦਾ ਹੈ।
ਏਅਰਟੈੱਲ (Airtel) ਨੇ ਗਾਹਕਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਯਾਤਰਾ ਯੋਜਨਾਬੰਦੀ (personalized travel planning) ਦੀ ਸਹੂਲਤ ਦੇਣ ਲਈ ‘ਬਰੂਜ਼ਡ ਪਾਸਪੋਰਟਸ’ (Bruised Passports) ਨਾਲ ਸਾਂਝੇਦਾਰੀ ਕੀਤੀ ਹੈ। ਪੰਜ ਖੁਸ਼ਕਿਸਮਤ ਗਾਹਕਾਂ ਨੂੰ ‘ਬਰੂਜ਼ਡ ਪਾਸਪੋਰਟਸ’ ਦੇ ਯਾਤਰਾ ਮਾਹਰਾਂ ਨਾਲ ਆਨਲਾਈਨ ਸਿੱਧੀ ਗੱਲਬਾਤ (one-on-one consultation) ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਉਹ ਆਪਣੀਆਂ ਯਾਤਰਾਵਾਂ ਦੀ ਤਿਆਰੀ ਆਪਣੀਆਂ ਖਾਸ ਯੋਜਨਾਵਾਂ ਅਤੇ ਪਸੰਦਾਂ ਅਨੁਸਾਰ ਕਰ ਸਕਣਗੇ।
ਏਅਰਟੈੱਲ (Airtel) ਦੇ ਗਾਹਕ ਯਾਤਰਾ ਨਾਲ ਜੁੜੇ ਹੋਰ ਵਿਸ਼ੇਸ਼ ਲਾਭ ਵੀ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਵਿੱਚ Condé Nast Traveller ਦੀ ਸਾਲਾਨਾ ਗਾਹਕੀ (subscription) ਸ਼ਾਮਲ ਹੈ—ਜਿਸ ਦੇ ਨਾਲ 250 ਗਾਹਕਾਂ ਨੂੰ ਵਿਸ਼ੇਸ਼ ਸਮੱਗਰੀ (merchandise) ਵੀ ਮਿਲੇਗੀ—ਅਤੇ ਨਾਲ ਹੀ, ਏਅਰਟੈੱਲ ਦੇ ਸਾਰੇ ਗਾਹਕਾਂ ਲਈ 10 ਚੁਣੇ ਹੋਏ ਸ਼ਹਿਰਾਂ ਦੀਆਂ ਗਾਈਡਾਂ (city guides) ਤੱਕ ਮੁਫ਼ਤ ਪਹੁੰਚ ਵੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, ਏਅਰਟੈੱਲ ਦੇ 500 ਖੁਸ਼ਕਿਸਮਤ ਗਾਹਕਾਂ ਨੂੰ ₹500-₹500 ਮੁੱਲ ਦੇ ਐਮਾਜ਼ਾਨ (Amazon) ਵਾਊਚਰ ਦਿੱਤੇ ਜਾਣਗੇ।
ਏਅਰਟੈੱਲ ਟਰੈਵਲ ਵੀਕ 19 ਨਵੰਬਰ ਤੋਂ 25 ਨਵੰਬਰ, 2026 ਤੱਕ ਏਅਰਟੈੱਲ ਐਪ ‘ਤੇ ਆਯੋਜਿਤ ਕੀਤਾ ਜਾਵੇਗਾ।
ਮੁਕਾਬਲੇ ਵਿੱਚ ਹਿੱਸਾ ਲੈਣ ਲਈ, ਗਾਹਕਾਂ ਨੂੰ ਏਅਰਟੈੱਲ (Airtel) ਐਪ ‘ਤੇ ਜਾਣਾ ਹੋਵੇਗਾ, ‘Travel Week’ (https://i.airtel.in/ir_travelweekpr) ਲੱਭਣਾ ਹੋਵੇਗਾ, ਆਫਰ ਲਈ ਰਜਿਸਟਰ ਕਰਨਾ ਹੋਵੇਗਾ ਅਤੇ ਇੱਕ ਸਧਾਰਨ ਸਵਾਲ ਦਾ ਜਵਾਬ ਦੇਣਾ ਹੋਵੇਗਾ। ਜਿਹੜੇ ਗਾਹਕ ਇਹ ਕਦਮ ਸਫਲਤਾਪੂਰਵਕ ਪੂਰੇ ਕਰ ਲੈਂਦੇ ਹਨ, ਉਹ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਯੋਗ ਹੋ ਜਾਣਗੇ।
ਏਅਰਟੈੱਲ ਟ੍ਰੈਵਲ ਵੀਕ ਦੌਰਾਨ ਮਿਲਣ ਵਾਲੇ ਖ਼ਾਸ ਫ਼ਾਇਦਿਆਂ ’ਤੇ ਇੱਕ ਨਜ਼ਰ:
ਇੰਟਰਨੈਸ਼ਨਲ ਰੋਮਿੰਗ: ਏਅਰਟੈੱਲ ਇੰਟਰਨੈਸ਼ਨਲ ਰੋਮਿੰਗ ਪੈਕਸ ’ਤੇ 10% ਦੀ ਛੋਟ ਦੇ ਰਿਹਾ ਹੈ। ਪੋਸਟਪੇਡ ਯੂਜ਼ਰਜ਼ ਨੂੰ ਜੇਤੂ ਦੇ ਐਲਾਨ ਤੋਂ 90 ਦਿਨਾਂ ਦੇ ਅੰਦਰ ਯਾਤਰਾ ਕਰਨੀ ਹੋਵੇਗੀ, ਜਦਕਿ ਪ੍ਰੀਪੇਡ ਯੂਜ਼ਰਜ਼ ਨੂੰ 15 ਦਿਨਾਂ ਦੇ ਅੰਦਰ ਕੂਪਨ ਰੀਡੀਮ ਕਰਨਾ ਹੋਵੇਗਾ ਅਤੇ ਕੂਪਨ ਰੀਡੀਮ ਕਰਨ ਤੋਂ 30 ਦਿਨਾਂ ਦੇ ਅੰਦਰ ਯਾਤਰਾ ਕਰਨੀ ਹੋਵੇਗੀ। ਪ੍ਰੀਪੇਡ ਯੂਜ਼ਰਜ਼ ਛੋਟ ਪ੍ਰਾਪਤ ਕਰਨ ਲਈ https://i.airtel.in/Prepaid_Recharge, ’ਤੇ ਜਾ ਕੇ ਇੰਟਰਨੈਸ਼ਨਲ ਰੋਮਿੰਗ ਪੈਕ ਚੁਣ ਸਕਦੇ ਹਨ ਅਤੇ ਭੁਗਤਾਨ ਕਰ ਸਕਦੇ ਹਨ। ਧਿਆਨ ਰਹੇ ਕਿ ਏਅਰਟੈੱਲ ਐਪ ਵਿੱਚ ਉਸੇ ਮੋਬਾਈਲ ਨੰਬਰ ਨਾਲ ਲੌਗਇਨ ਕਰਨਾ ਲਾਜ਼ਮੀ ਹੈ, ਜਿਸ ’ਤੇ ਕੂਪਨ ਜਾਰੀ ਕੀਤਾ ਗਿਆ ਹੈ। ਪੋਸਟਪੇਡ ਯੂਜ਼ਰਜ਼ ਨੂੰ ਜੇਤੂ ਦੇ ਐਲਾਨ ਤੋਂ 90 ਦਿਨਾਂ ਦੇ ਅੰਦਰ ਯੋਗ ਆਈਆਰ (ਇੰਟਰਨੈਸ਼ਨਲ ਰੋਮਿੰਗ) ਪੈਕ ਖਰੀਦਣਾ ਹੋਵੇਗਾ। ਛੋਟ ਪਹਿਲੇ ਬਿਲਿੰਗ ਸਾਈਕਲ ਦੇ ਅੰਦਰ ਪੋਸਟਪੇਡ ਬਿੱਲ ਵਿੱਚ ਐਡਜਸਟ ਕਰ ਦਿੱਤੀ ਜਾਵੇਗੀ।
ਆਉਟ ਆਫ਼ ਆਫ਼ਿਸ ਕਾਂਟੈਸਟ: ਜੇਤੂਆਂ ਨੂੰ ਕੈਂਪੇਨ ਖ਼ਤਮ ਹੋਣ ਤੋਂ 5 ਦਿਨਾਂ ਦੇ ਅੰਦਰ ਇੰਸਟਾਗ੍ਰਾਮ ਜਾਂ ਈਮੇਲ ਰਾਹੀਂ ਸੂਚਿਤ ਕੀਤਾ ਜਾਵੇਗਾ। ਜੇਤੂਆਂ ਨੂੰ ਆਪਣੀ ਉਪਲਬਧਤਾ ਦੀ ਪੁਸ਼ਟੀ ਕਰਨੀ ਹੋਵੇਗੀ, ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ ਅਤੇ ਆਪਣੀਆਂ ਯਾਤਰਾ ਸਬੰਧੀ ਪਸੰਦਾਂ ਸਾਂਝੀਆਂ ਕਰਨੀਆਂ ਹੋਣਗੀਆਂ। ਇਸ ਤੋਂ ਬਾਅਦ ਏਅਰਟੈੱਲ ਯਾਤਰਾ ਦੇ ਪ੍ਰੋਗਰਾਮ ਅਤੇ ਇਸ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦੀ ਪੁਸ਼ਟੀ ਕਰੇਗਾ। ਇਸ ਆਫ਼ਰ ਦਾ ਲਾਭ ਜੇਤੂ ਦੇ ਐਲਾਨ ਤੋਂ 4 ਮਹੀਨਿਆਂ ਦੇ ਅੰਦਰ ਲੈਣਾ ਹੋਵੇਗਾ।
ਐਟਲਿਸ (Atlys): ਇਹ ਆਫ਼ਰ 31 ਦਸੰਬਰ 2026 ਤੱਕ ਵੈਧ ਹੈ। ਜੇਤੂ ਆਪਣੇ ਇੱਕ ਵਾਰ ਵਰਤੇ ਜਾਣ ਵਾਲੇ ਯੂਨੀਕ ਕੋਡ ਨੂੰ https://www.atlys.com/en-IN/redeem ’ਤੇ ਜਾ ਕੇ ਰੀਡੀਮ ਕਰ ਸਕਦੇ ਹਨ।
ਬਰੂਜ਼ਡ ਪਾਸਪੋਰਟਸ (Bruised Passports): ਇਹ ਆਫ਼ਰ 31 ਦਸੰਬਰ 2026 ਤੱਕ ਵੈਧ ਹੈ। ਜੇਤੂਆਂ ਨੂੰ ਪ੍ਰਸਤਾਵਿਤ ਕਨਸਲਟੇਸ਼ਨ ਸਲਾਟ ਦੇ ਨਾਲ ਇੱਕ ਈਮੇਲ ਪ੍ਰਾਪਤ ਹੋਵੇਗੀ। ਉਨ੍ਹਾਂ ਨੂੰ ਆਪਣੀ ਉਪਲਬਧਤਾ ਦੀ ਪੁਸ਼ਟੀ ਕਰਨੀ ਹੋਵੇਗੀ ਅਤੇ ਨਿਰਧਾਰਤ ਸੈਸ਼ਨ ਵਿੱਚ ਸ਼ਾਮਲ ਹੋਣਾ ਹੋਵੇਗਾ।
ਕੋਂਡੇ ਨਾਸਟ ਟ੍ਰੈਵਲਰ (Condé Nast Traveller): ਇਸ ਆਫ਼ਰ ਦੀ ਕੋਈ ਨਿਰਧਾਰਤ ਵੈਧਤਾ ਮਿਆਦ ਨਹੀਂ ਹੈ। ਸਬਸਕ੍ਰਿਪਸ਼ਨ ਸ਼ੁਰੂ ਕਰਨ ਲਈ ਜੇਤੂਆਂ ਨੂੰ ਇੱਕ ਈਮੇਲ ਪ੍ਰਾਪਤ ਹੋਵੇਗੀ, ਜਿਸ ਵਿੱਚ ਉਨ੍ਹਾਂ ਤੋਂ ਆਪਣਾ ਨਾਮ, ਈਮੇਲ ਆਈਡੀ, ਮੋਬਾਈਲ ਨੰਬਰ ਅਤੇ ਡਿਲਿਵਰੀ ਦਾ ਪਤਾ ਸਾਂਝਾ ਕਰਨ ਲਈ ਕਿਹਾ ਜਾਵੇਗਾ।
ਐਮਾਜ਼ਾਨ (Amazon): ਇਹ ਆਫ਼ਰ ਵਾਊਚਰ ਦੀ ਵੈਧਤਾ ਮਿਆਦ ਦੇ ਅਧੀਨ ਹੈ। ਜੇਤੂਆਂ ਨੂੰ ਈਮੇਲ ਰਾਹੀਂ ਇੱਕ ਕੂਪਨ ਕੋਡ ਪ੍ਰਾਪਤ ਹੋਵੇਗਾ, ਜਿਸ ਨੂੰ ਉਹ ਐਮਾਜ਼ਾਨ ’ਤੇ ਰੀਡੀਮ ਕਰ ਸਕਦੇ ਹਨ।
ਨਿਓ (Niyo): ਇਹ ਆਫ਼ਰ 31 ਦਸੰਬਰ 2026 ਤੱਕ ਵੈਧ ਹੈ। ਇਸ ਆਫ਼ਰ ਦਾ ਲਾਭ ਲੈਣ ਲਈ ਗਾਹਕ ਇਸ ਲਿੰਕ ਦੀ ਵਰਤੋਂ ਕਰ ਸਕਦੇ ਹਨ: https://u.niyo.me/url-r/gGQH
‘ਏਅਰਟੈੱਲ ਟਰੈਵਲ ਵੀਕ’ (Airtel Travel Week) ਪਹਿਲਕਦਮੀ, ਗਾਹਕਾਂ ਨੂੰ ਸਿਰਫ਼ ਕਨੈਕਟੀਵਿਟੀ ਤੋਂ ਕਿਤੇ ਅੱਗੇ ਜਾ ਕੇ ਵਿਲੱਖਣ ਅਨੁਭਵ ਪ੍ਰਦਾਨ ਕਰਨ ‘ਤੇ ਏਅਰਟੈੱਲ ਦੇ ਨਿਰੰਤਰ ਧਿਆਨ ਨੂੰ ਦਰਸਾਉਂਦੀ ਹੈ।