Journalism Of Hope
BREAKING NEWS
ਹਰਜਿੰਦਰ ਸਿੰਘ ਧਾਮੀ ਲਗਾਤਾਰ ਛੇਵੀਂ ਵਾਰ ਬਣੇ SGPC ਦੇ ਪ੍ਰਧਾਨ......ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ.....ਈਡੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸੰਮਨ ਜਾਰੀ, ਪੁੱਛਗਿੱਛ ਲਈ ਸੱਦਿਆ......ਅੰਮ੍ਰਿਤਪਾਲ ਸਿੰਘ ਨੂੰ ਸਸਕਾਰ ‘ਤੇ ਲਿਆਉਣ ਲਈ ਪਰਿਵਾਰ ਨੇ ਪੁਲਿਸ ਕੋਲ ਜਮ੍ਹਾਂ ਕਰਵਾਏ 10 ਲੱਖ ਰੁਪਏ......ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਗੋਲਡੀ ਬਰਾੜ ਦਾ ਨਾਂਅ ਪਾਇਆ ਮੋਸਟ ਵਾਂਟੇਡ ਸੂਚੀ ’ਚ, ਰੱਖਿਆ 2.5 ਲੱਖ ਡਾਲਰ ਦਾ ਇਨਾਮ.......[‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ’ਤੇ ਬਣੇਗੀ ਫ਼ਿਲਮ......ਸੈਫ ਅਲੀ ਖ਼ਾਨ ਨੂੰ ਧਮਕੀ ਮਿਲਣ ’ਤੇ ਨੀਲਮ ਗੋੜ੍ਹੇ ਨੇ ਜਤਾਈ ਚਿੰਤਾ, ਕਿਹਾ- ਮੁੰਬਈ ’ਚ ਮੁੜ ਪੈਰ ਪਸਾਰ ਰਿਹਾ ਅੰਡਰਵਰਲਡ......ਵੈਲਿੰਗਟਨ ਟੈਸਟ ‘ਚ ਭਾਰਤ ਦੀ ਮਜ਼ਬੂਤ ਸ਼ੁਰੂਆਤ, ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 159 ਦੌੜਾਂ ਬਣਾਈਆਂ

ਪੇਂਟਰ ਦੀ ਚਮਕੀ ਕਿਸਮਤ, 100 ਰੁਪਏ ਦੀ ਲਾਟਰੀ ਨੇ ਜਿਤਾਏ 31 ਲੱਖ

Bathinda Lottery Winner; ਕਹਿੰਦੇ ਨੇ ਕਿ ਕਿਸਮਤ ਬਦਲਣ ਲਈ ਕੋਈ ਸਮਾਂ ਤੈਅ ਨਹੀਂ ਹੁੰਦਾ, ਕਦੋਂ ਕਿਸੇ ਦੀ ਕਿਸਮਤ ਚਮਕ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਇੱਕ ਮਾਮਲਾ ਬਠਿੰਡਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਪੇਸ਼ੇ ਵਜੋਂ ਪੇਂਟਰ ਦਾ ਕੰਮ ਕਰਨ ਵਾਲੇ ਹਾਮਿਲ ਖਾਨ ਦੀ ਕਿਸਮਤ ਅਜਿਹੀ ਚਮਕੀ ਕਿ ਮਹਿਜ਼ 100 ਰੁਪਏ ਦੀ ਲਾਟਰੀ ਟਿਕਟ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੇਂਟਰ ਦੀ ਚਮਕੀ ਕਿਸਮਤ, 100 ਰੁਪਏ ਦੀ ਲਾਟਰੀ ਨੇ ਜਿਤਾਏ 31 ਲੱਖ

Bathinda Lottery Winner; ਕਹਿੰਦੇ ਨੇ ਕਿ ਕਿਸਮਤ ਬਦਲਣ ਲਈ ਕੋਈ ਸਮਾਂ ਤੈਅ ਨਹੀਂ ਹੁੰਦਾ, ਕਦੋਂ ਕਿਸੇ ਦੀ ਕਿਸਮਤ ਚਮਕ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਇੱਕ ਮਾਮਲਾ ਬਠਿੰਡਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਪੇਸ਼ੇ ਵਜੋਂ ਪੇਂਟਰ ਦਾ ਕੰਮ ਕਰਨ ਵਾਲੇ ਹਾਮਿਲ ਖਾਨ ਦੀ ਕਿਸਮਤ ਅਜਿਹੀ ਚਮਕੀ ਕਿ ਮਹਿਜ਼ 100 ਰੁਪਏ ਦੀ ਲਾਟਰੀ ਟਿਕਟ ਨੇ ਉਨ੍ਹਾਂ ਨੂੰ 31 ਲੱਖ ਰੁਪਏ ਦਾ ਮਾਲਕ ਬਣਾ ਦਿੱਤਾ। ਗੋਆ ਸਰਕਾਰ ਵੱਲੋਂ ਚਲਾਈ ਜਾਂਦੀ ਰਾਜਸ਼੍ਰੀ 100 ਗਾਰੰਟੀਡ ਲਾਟਰੀ ਦੇ 18 ਨਵੰਬਰ ਨੂੰ ਨਿਕਲੇ ਡਰਾਅ ਵਿੱਚ ਹਾਮਿਲ ਖਾਨ ਨੇ ਪਹਿਲਾ ਇਨਾਮ ਜਿੱਤਿਆ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਲਾਟਰੀ ਕੰਪਨੀ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ।

ਬਠਿੰਡਾਂ ਦੇ ਬੀਵੀ ਵਾਲਾ ਚੌਕ ਸਥਿਤ ਬੀ.ਕੇ.ਜੀ. ਲਾਟਰੀ ਕਾਊਂਟਰ ਤੋਂ ਖਰੀਦੀ ਗਈ 100 ਰੁਪਏ ਦੀ ਟਿਕਟ ਨੇ ਪੇਂਟਰ ਹਾਮਿਲ ਖਾਨ ਦੀ ਕਿਸਮਤ ਬਦਲ ਦਿੱਤੀ। ਰਾਜਸ਼੍ਰੀ 100 ਗਾਰੰਟੀਡ ਲਾਟਰੀ ਦੇ 18 ਨਵੰਬਰ ਨੂੰ ਨਿਕਲੇ ਡਰਾਅ ਵਿੱਚ ਹਾਮਿਲ ਖਾਨ ਨੇ 31 ਲੱਖ ਰੁਪਏ ਦਾ ਪਹਿਲਾ ਇਨਾਮ ਆਪਣੇ ਨਾਮ ਕੀਤਾ ਹੈ।

ਜਿਵੇਂ ਹੀ ਹਾਮਿਲ ਖਾਨ ਨੂੰ ਆਪਣੀ ਇਸ ਵੱਡੀ ਜਿੱਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਦੂਜਿਆਂ ਦੇ ਘਰਾਂ ਨੂੰ ਆਪਣੇ ਹੱਥਾਂ ਨਾਲ ਰੰਗਾਂ ਨਾਲ ਸਜਾਉਣ ਵਾਲੇ ਪੇਂਟਰ ਹਾਮਿਲ ਖਾਨ ਦੇ ਘਰ ਹੁਣ ਖੁਸ਼ੀਆਂ ਨੇ ਦਸਤਕ ਦਿੱਤੀ ਹੈ।

ਇਸ ਖਾਸ ਮੌਕੇ ‘ਤੇ ਰਾਜਸ਼੍ਰੀ ਲਾਟਰੀ ਪਰਿਵਾਰ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਕੰਪਨੀ ਦੇ ਅਧਿਕਾਰੀ ਰਾਜਕੁਮਾਰ ਵਰਮਾ, ਭਗਤ ਸਿੰਘ ਪੰਵਾਰ ਅਤੇ ਵਿਰੇਸ਼ ਹਿਮਾਨੀ ਵੱਲੋਂ ਲਾਟਰੀ ਦੇ ਜੇਤੂ ਹਾਮਿਲ ਖਾਨ ਅਤੇ ਟਿਕਟ ਵੇਚਣ ਵਾਲੇ ਵਿਕਰੇਤਾ ਵਿਕਰਮਜੀਤ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਲੱਡੂ ਖੁਆ ਕੇ ਦੋਵਾਂ ਨੂੰ ਵਧਾਈ ਵੀ ਦਿੱਤੀ ਗਈ।

ਇਸ ਤੋਂ ਇਲਾਵਾ ਲਾਟਰੀ ਟਿਕਟ ਵੇਚਣ ਵਾਲੇ ਵਿਕਰੇਤਾ ਵਿਕਰਮਜੀਤ ਸਿੰਘ ਨੂੰ ਢਾਈ ਲੱਖ ਰੁਪਏ ਦਾ ਇਨਸੈਂਟਿਵ ਚੈੱਕ ਅਤੇ ਟਰਾਫੀ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸੇ ਡਰਾਅ ਵਿੱਚ 31 ਲੱਖ ਰੁਪਏ ਦੇ ਪਹਿਲੇ ਇਨਾਮ ਤੋਂ ਇਲਾਵਾ ਇੱਕ-ਇੱਕ ਲੱਖ ਰੁਪਏ ਦੇ ਤਿੰਨ ਹੋਰ ਇਨਾਮ ਵੀ ਨਿਕਲੇ ਹਨ। ਪਹਿਲਾ ਇੱਕ ਲੱਖ ਰੁਪਏ ਦਾ ਇਨਾਮ ਲੁਧਿਆਣਾ ਦੇ ਅੰਸ਼ਵੀਰ ਲਾਟਰੀ ਵੱਲੋਂ ਵੇਚੀ ਗਈ ਟਿਕਟ ‘ਤੇ, ਦੂਜਾ ਇਨਾਮ ਬਰੇਟਾ ਦੇ ਗੁੱਡਲੱਕ ਲਾਟਰੀ ਵੱਲੋਂ ਵੇਚੀ ਗਈ ਟਿਕਟ ‘ਤੇ ਅਤੇ ਤੀਜਾ ਇਨਾਮ ਸਾਈ ਕ੍ਰਿਪਾ ਲਾਟਰੀ ਵੱਲੋਂ ਵੇਚੀ ਗਈ ਟਿਕਟ ‘ਤੇ ਨਿਕਲਿਆ ਹੈ।

ਫਿਲਹਾਲ 100 ਰੁਪਏ ਦੀ ਟਿਕਟ ਨਾਲ 31 ਲੱਖ ਰੁਪਏ ਦਾ ਇਨਾਮ ਜਿੱਤਣ ਵਾਲੇ ਹਾਮਿਲ ਖਾਨ ਦੀ ਇਸ ਕਾਮਯਾਬੀ ਦੀ ਚਰਚਾ ਪੂਰੇ ਇਲਾਕੇ ਵਿੱਚ ਹੋ ਰਹੀ ਹੈ। ਰਾਜਸ਼੍ਰੀ ਲਾਟਰੀ ਪਰਿਵਾਰ ਵੱਲੋਂ ਵੀ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News