Journalism Of Hope
BREAKING NEWS
ਲੁਧਿਆਣਾ ’ਚ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ......ਰਜਵਾਹੇ ’ਚੋਂ 6 ਸਾਲਾ ਬੱਚੇ ਦੀ ਮਿਲੀ ਲਾਸ਼, ਤਾਰ ਨਾਲ ਬੰਨ੍ਹੇ ਹੋਏ ਸੀ ਹੱਥ-ਪੈਰ.......ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਸਾਬਕਾ PM ਡਾ. ਮਨਮੋਹਨ ਸਿੰਘ ਦੀ ਪਤਨੀ ਨਾਲ ਕੀਤੀ ਮੁਲਾਕਾਤ.......ਸਲਮਾਨ ਖਾਨ ਦੀ ਫਿਲਮ ‘ਮਾਤ੍ਰਭੂਮੀ’ ਨੂੰ ਸਰਕਾਰ ਤੋਂ ਮਿਲੀ NOC, ਹੁਣ CBFC ਦੀ ਮਨਜ਼ੂਰੀ ਦੀ ਉਡੀਕ.....ਮੈਡ ਸੰਧੂ ਕਤਲਕਾਂਡ: ਗੋਲਡੀ ਢਿੱਲੋਂ ਤੋਂ ਬਾਅਦ ਲੱਕੀ ਜੌਹਲ ਸਪੇਨ ਨੇ ਵੀ ਲਈ ਜ਼ਿੰਮੇਵਾਰੀ.......ਨੇਤਨਯਾਹੂ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਨੂੰ ਇਜ਼ਰਾਈਲ ਦੇ ਆਜ਼ਾਦੀ ਦਿਵਸ ਸਮਾਗਮ ਲਈ ਦਿੱਤਾ ਸੱਦਾ.......

ਰਾਜਸਥਾਨ ਪੁਲਿਸ ਦੀ ਗੁਰੂ ਘਰ ਅੰਦਰ ਕਾਰਵਾਈ ਨੇ ਸਿੱਖ ਭਾਵਨਾ ਨੂੰ ਮਾਰੀ ਸੱਟ: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਅੰਮ੍ਰਿਤਸਰ, 5 ਅਕਤੂਬਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਅੰਦਰ ਰਾਜਸਥਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਨਾਲ ਗੁਰੂ ਘਰ ਦੇ ਅਦਬ ਸਤਿਕਾਰ ਅਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ […]
By : Updated On: 05 ਅਕਤੂਃ 2026 18:40:ਬਾਃ ਦੁਃ
ਰਾਜਸਥਾਨ ਪੁਲਿਸ ਦੀ ਗੁਰੂ ਘਰ ਅੰਦਰ ਕਾਰਵਾਈ ਨੇ ਸਿੱਖ ਭਾਵਨਾ ਨੂੰ ਮਾਰੀ ਸੱਟ: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਅੰਮ੍ਰਿਤਸਰ, 5 ਅਕਤੂਬਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਅੰਦਰ ਰਾਜਸਥਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਨਾਲ ਗੁਰੂ ਘਰ ਦੇ ਅਦਬ ਸਤਿਕਾਰ ਅਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਰਸਦਾਂ ਖੰਡਾਈਆਂ ਗਈਆਂ, ਗੁਰੂ ਘਰ ਦੀ ਹਦੂਦ ਅੰਦਰ ਤੋੜਭੰਨ ਕਰਦਿਆਂ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਤੇ ਹੋਰ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਵੀ ਪਾੜੇ ਗਏ ਹਨ। ਪੁਲਿਸ ਵੱਲੋਂ ਸਥਾਨਕ ਸਿੱਖ ਆਗੂ ਤੇਜਿੰਦਰਪਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਅਤੇ ਇਸ ਘਟਨਾ ਪਿੱਛੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਸ਼ਤਿਹਾਰ

ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਦਾ ਕੋਈ ਮਸਲਾ ਸੀ ਤਾਂ ਉਸ ਵਾਸਤੇ ਮਰਯਾਦਾ ਅਨੁਸਾਰ ਤੇ ਕਾਨੂੰਨੀ ਚਾਰਾਜੋਈ ਰਾਹੀਂ ਕਾਰਜ ਕਰਨਾ ਚਾਹੀਦੀ ਸੀ ਨਾ ਕਿ ਸਿੱਖ ਧਾਰਮਿਕ ਅਸਥਾਨ ਅੰਦਰ ਇਸ ਤਰ੍ਹਾਂ ਦਾਖਲ ਹੋ ਕੇ ਤੋੜਭੰਨ ਕਰਨੀ ਸੀ। ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਭਾਈ ਤੇਜਿੰਦਰਪਾਲ ਸਿੰਘ ਦੀ ਗ੍ਰਿਫ਼ਤਾਰੀ ਤੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਪੂਰੀ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਗੁਰੂ ਘਰ ਅੰਦਰ ਤੋੜਭੰਨ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਕਿਸੇ ਵੀ ਸਿੱਖ ਆਗੂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਭਾਈ ਤੇਜਿੰਦਰਪਾਲ ਸਿੰਘ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਦੀ ਅਗਵਾਈ ਵਿੱਚ ਇੱਕ ਸਿੱਖ ਵਫ਼ਦ ਸ੍ਰੀ ਗੰਗਾਨਗਰ ਵਿਖੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਆਇਆ ਹੈ, ਜਿਸ ਤੋਂ ਸਾਹਮਣੇ ਆਇਆ ਹੈ ਕਿ ਰਾਜਸਥਾਨ ਪੁਲਿਸ ਵੱਲੋਂ ਬਹੁਤ ਹੀ ਗੈਰ-ਮਰਯਾਦਾ ਵਾਲੀ ਕਾਰਵਾਈ ਕੀਤੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News