Journalism Of Hope
BREAKING NEWS
6 ਸਾਲ ਬਾਅਦ ਮੁੜ ਇਕੱਠੇ ਹੋਏ ਭਾਜਪਾ ਤੇ ਅਕਾਲੀ ਦਲ, ਪੰਜਾਬ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ.......ਅੰਮ੍ਰਿਤਸਰ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਨੌਜਵਾਨ ਨੇ ਮਾਂ ਤੇ ਦੋ ਪਾਲਤੂ ਕੁੱਤਿਆਂ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ.......ਦਿਲਜੀਤ ਦੇ ਗੀਤ ਸੁਣਨ ਨਹੀਂ, ਮੋਬਾਈਲ ਚੋਰੀ ਕਰਨ ਪਹੁੰਚਿਆ ਸੀ ਗਿਰੋਹ ! 20 ਹਜ਼ਾਰ ਖਰਚ ਕੇ ਖਰੀਦੇ ਸੀ ਗੋਲਡ ਪਾਸ.......ਕੈਨੇਡਾ ’ਚ ਰੁਜ਼ਗਾਰ ਏਜੰਸੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ.......ਵੈਭਵ ਸੂਰਿਆਵੰਸ਼ੀ ਨੇ 53 ਗੇਂਦਾਂ ’ਚ ਠੋਕੇ 204 ਰਨ, ਭਾਰਤ-ਏ ਨੇ UAE ਨੂੰ 7 ਵਿਕਟਾਂ ਨਾਲ ਹਰਾਇਆ.....ਪ੍ਰਿਆਂਸ਼ ਆਰਿਆ ਨੇ ਖੇਡੀ ਰਿਕਾਰਡਤੋੜ ਪਾਰੀ, 68 ਗੇਂਦਾਂ ’ਚ ਬਣਾਈਆਂ 181 ਦੌੜਾਂ......ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 7 ਹਜ਼ਾਰ ਤੋਂ ਪਾਰ, ਹੁਣ ਤੱਕ 2,144 FIR ਦਰਜ.......

ਲੁਧਿਆਣਾ ’ਚ ਦਰਦਨਾਕ ਹਾਦਸਾ, 14 ਸਾਲਾ ਹੈਂਡਬਾਲ ਖਿਡਾਰਨ ਦੀ ਮੌਤ

Ludhiana Handball Player Death; ਲੁਧਿਆਣਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ 14 ਸਾਲਾ ਹੈਂਡਬਾਲ ਖਿਡਾਰਨ ਅੰਸ਼ਿਕਾ ਦੀ ਮੌਤ ਹੋ ਗਈ। ਅੰਸ਼ਿਕਾ ਐਲਪਾਈਨ ਸਕੂਲ ’ਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਉਸਨੇ ਅਗਲੇ ਦਿਨ ਸਟੇਟ ਲੈਵਲ ਮੈਚ ਖੇਡਣ ਲਈ ਬਠਿੰਡਾ ਜਾਣਾ ਸੀ ਅਤੇ ਇਸ ਲਈ ਉਹ ਪੂਰੀ ਤਿਆਰੀ ਕਰ ਰਹੀ ਸੀ। ਪਰ ਸਟੇਟ ਲੈਵਲ ’ਤੇ ਖੇਡਣ ਦਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਲੁਧਿਆਣਾ ’ਚ ਦਰਦਨਾਕ ਹਾਦਸਾ, 14 ਸਾਲਾ ਹੈਂਡਬਾਲ ਖਿਡਾਰਨ ਦੀ ਮੌਤ

Ludhiana Handball Player Death; ਲੁਧਿਆਣਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ 14 ਸਾਲਾ ਹੈਂਡਬਾਲ ਖਿਡਾਰਨ ਅੰਸ਼ਿਕਾ ਦੀ ਮੌਤ ਹੋ ਗਈ। ਅੰਸ਼ਿਕਾ ਐਲਪਾਈਨ ਸਕੂਲ ’ਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਉਸਨੇ ਅਗਲੇ ਦਿਨ ਸਟੇਟ ਲੈਵਲ ਮੈਚ ਖੇਡਣ ਲਈ ਬਠਿੰਡਾ ਜਾਣਾ ਸੀ ਅਤੇ ਇਸ ਲਈ ਉਹ ਪੂਰੀ ਤਿਆਰੀ ਕਰ ਰਹੀ ਸੀ।

ਪਰ ਸਟੇਟ ਲੈਵਲ ’ਤੇ ਖੇਡਣ ਦਾ ਸੁਪਨਾ ਦੇਖ ਰਹੀ ਅੰਸ਼ਿਕਾ ਈਂਟਾਂ ਨਾਲ ਲੱਦੀ ਟਰੈਕਟਰ-ਟਰਾਲੀ ਦੀ ਲਪੇਟ ’ਚ ਆ ਗਈ।

ਜਾਣਕਾਰੀ ਮੁਤਾਬਕ ਅੰਸ਼ਿਕਾ ਆਪਣੇ ਸਕੂਲ ’ਚ ਹੀ ਹੈਂਡਬਾਲ ਦੀ ਪ੍ਰੈਕਟਿਸ ਕਰਦੀ ਸੀ। ਸੋਮਵਾਰ ਸ਼ਾਮ ਕਰੀਬ 4 ਵਜੇ ਉਹ ਮੰਦਰ ਦੇ ਪੁਜਾਰੀ ਨਾਲ ਐਕਟਿਵਾ ’ਤੇ ਸਕੂਲ ਪ੍ਰੈਕਟਿਸ ਲਈ ਜਾ ਰਹੀ ਸੀ। ਇਸ ਦੌਰਾਨ ਜਗਤਪੁਰੀ ਚੌਕੀ ਇਲਾਕੇ ’ਚ ਜੱਸੀਆਂ ਰੋਡ ’ਤੇ ਈਂਟਾਂ ਨਾਲ ਲੱਦੀ ਟਰੈਕਟਰ-ਟਰਾਲੀ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਦੌਰਾਨ ਅੰਸ਼ਿਕਾ ਟਰਾਲੀ ਦੇ ਹੇਠਾਂ ਆ ਗਈ ਅਤੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਉਸਨੂੰ ਤੁਰੰਤ ਇਲਾਜ ਲਈ DMC ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਜਾਨ ਨਹੀਂ ਬਚ ਸਕੀ।

ਟਰਾਲੀ ਡਰਾਈਵਰ ਪੁਲਿਸ ਹਿਰਾਸਤ ’ਚ

ਇਸ ਮਾਮਲੇ ’ਚ ਜਗਤਪੁਰੀ ਚੌਕੀ ਪੁਲਿਸ ਨੇ ਟਰੈਕਟਰ-ਟਰਾਲੀ ਦੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਲਿਸ ਮੁਤਾਬਕ ਟਰਾਲੀ ’ਤੇ ਕੋਈ ਨੰਬਰ ਵੀ ਨਹੀਂ ਲੱਗਿਆ ਹੋਇਆ ਸੀ। ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਸਟੇਟ ਲੈਵਲ ਮੈਚ ਖੇਡਣ ਦੀ ਸੀ ਤਿਆਰੀ

ਅੰਸ਼ਿਕਾ ਪਹਿਲਾਂ ਹੀ 2-3 ਸਕੂਲ ਲੈਵਲ ਟੂਰਨਾਮੈਂਟ ਖੇਡ ਚੁੱਕੀ ਸੀ ਅਤੇ ਕਈ ਮੈਡਲ ਵੀ ਜਿੱਤ ਚੁੱਕੀ ਸੀ। ਹੁਣ ਉਹ ਸਟੇਟ ਲੈਵਲ ’ਤੇ ਖੇਡਣ ਦੀ ਤਿਆਰੀ ਕਰ ਰਹੀ ਸੀ। ਜਿਸ ਧੀ ਨੂੰ ਪਰਿਵਾਰ ਨੇ ਅਗਲੇ ਦਿਨ ਬਠਿੰਡਾ ਮੈਚ ਲਈ ਰਵਾਨਾ ਕਰਨਾ ਸੀ, ਉਸੇ ਦੀ ਮੌਤ ਦੀ ਖ਼ਬਰ ਨੇ ਮਾਪਿਆਂ ਨੂੰ ਬੇਹੱਦ ਦੁਖੀ ਕਰ ਦਿੱਤਾ।

ਪ੍ਰਿੰਟਿੰਗ ਪ੍ਰੈੱਸ ’ਚ ਕੰਮ ਕਰਦੇ ਨੇ ਪਿਤਾ

ਅੰਸ਼ਿਕਾ ਦੇ ਪਿਤਾ ਅਮਿਤ ਰਾਏ ਪ੍ਰਿੰਟਿੰਗ ਪ੍ਰੈੱਸ ’ਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ, ਜਦਕਿ ਉਸਦੀ ਮਾਂ ਗ੍ਰਹਿਣੀ ਹੈ। ਪਰਿਵਾਰ ’ਚ ਅੰਸ਼ਿਕਾ ਦਾ 13 ਸਾਲਾ ਭਰਾ ਵੀ ਹੈ, ਜੋ ਉਸਦੇ ਨਾਲ ਹੀ 9ਵੀਂ ਜਮਾਤ ’ਚ ਪੜ੍ਹਦਾ ਹੈ।

ਇੱਕ ਹੋਨਹਾਰ ਖਿਡਾਰਨ ਦਾ ਸਟੇਟ ਲੈਵਲ ਮੈਚ ਤੋਂ ਇੱਕ ਦਿਨ ਪਹਿਲਾਂ ਸੜਕ ਹਾਦਸੇ ’ਚ ਚਲੇ ਜਾਣ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News