Journalism Of Hope
BREAKING NEWS
CBI ਜਾਂਚ ਮਾਮਲਾ: ਪੰਜਾਬ ਸਰਕਾਰ ਦੀ SLP ’ਤੇ ਸੁਪਰੀਮ ਕੋਰਟ ’ਚ ਮੈਂਸ਼ਨਿੰਗ ਸਵੀਕਾਰ, ਜਲਦੀ ਹੀ ਹੋ ਸਕਦੀ ਹੈ ਸੁਣਵਾਈ.....ਬਹਿਰੀਨ ਦੀ ਮਹਿਲਾ ਦੇ ਦੋਸ਼ਾਂ ’ਤੇ SGPC ਪ੍ਰਧਾਨ ਧਾਮੀ ਦੀ ਪ੍ਰੈੱਸ ਕਾਨਫਰੰਸ, ਕੱਲੀ-ਕੱਲੀ ਗੱਲ ਦਾ ਦਿੱਤਾ ਜਵਾਬ....ਪਾਕਿਸਤਾਨ ਨੇ 50 ਸਿੱਖ ਸ਼ਰਧਾਲੂਆਂ ਨੂੰ ਭਾਰਤ ਆਉਣ ਦੀ ਦਿੱਤੀ ਮਨਜ਼ੂਰੀ.....ਹਰਮਨਪ੍ਰੀਤ ਕੌਰ ਨੇ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ, ਕਿਹਾ—‘ਕਪਤਾਨੀ ਖ਼ਤਮ, ਸਫ਼ਰ ਜਾਰੀ’.....ਨੌਜਵਾਨ ਦੀ ਨਿਹੰਗਾਂ ਵੱਲੋਂ ਕੁੱਟਮਾਰ: ਵੀਡੀਓ ਹੋਈ ਵਾਇਰਲ......ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ CM ਮਾਨ ਨਾਲ 4 ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ.....

Pregabalin ਦੇ ਦੁਰਵਰਤੋਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ, 75mg ਤੋਂ ਵੱਧ ਸਟਾਕ ‘ਤੇ ਰੋਕ, ADC ਵੱਲੋਂ ਹੁਕਮ ਜਾਰੀ

ਅੰਮ੍ਰਿਤਸਰ: ਪ੍ਰੀਗਾਬਾਲਿਨ ਦਵਾਈ ਦੇ ਕਥਿਤ ਵਧਦੇ ਦੁਰਵਰਤੋਂ ਨੂੰ ਦੇਖਦੇ ਹੋਏ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਹੁਕਮ ਜਾਰੀ ਕਰਕੇ 75 ਮਿਲੀਗ੍ਰਾਮ ਤੋਂ ਵੱਧ ਸਮਰੱਥਾ ਵਾਲੀ ਪ੍ਰੀਗਾਬਾਲਿਨ ਦਵਾਈ ਦੇ ਸਟਾਕ ਅਤੇ ਵਿਕਰੀ ‘ਤੇ ਤੁਰੰਤ ਰੋਕ ਲਗਾ ਦਿੱਤੀ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ […]
By : Updated On: 06 Oct 2026 18:05:PM
Pregabalin ਦੇ ਦੁਰਵਰਤੋਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ, 75mg ਤੋਂ ਵੱਧ ਸਟਾਕ ‘ਤੇ ਰੋਕ, ADC ਵੱਲੋਂ ਹੁਕਮ ਜਾਰੀ

ਅੰਮ੍ਰਿਤਸਰ: ਪ੍ਰੀਗਾਬਾਲਿਨ ਦਵਾਈ ਦੇ ਕਥਿਤ ਵਧਦੇ ਦੁਰਵਰਤੋਂ ਨੂੰ ਦੇਖਦੇ ਹੋਏ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਹੁਕਮ ਜਾਰੀ ਕਰਕੇ 75 ਮਿਲੀਗ੍ਰਾਮ ਤੋਂ ਵੱਧ ਸਮਰੱਥਾ ਵਾਲੀ ਪ੍ਰੀਗਾਬਾਲਿਨ ਦਵਾਈ ਦੇ ਸਟਾਕ ਅਤੇ ਵਿਕਰੀ ‘ਤੇ ਤੁਰੰਤ ਰੋਕ ਲਗਾ ਦਿੱਤੀ ਗਈ ਹੈ।

ਇਸ਼ਤਿਹਾਰ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪੱਲਵੀ ਮਿਸ਼ਰਾ ਨੇ ਦੱਸਿਆ ਕਿ 150 ਅਤੇ 300 ਮਿਲੀਗ੍ਰਾਮ ਸਮਰੱਥਾ ਵਾਲੀ ਪ੍ਰੀਗਾਬਾਲਿਨ ਦੇ ਨਸ਼ੇ ਵਜੋਂ ਦੁਰਵਰਤੋਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਪ੍ਰਸ਼ਾਸਨ ਮੁਤਾਬਕ ਆਮ ਤੌਰ ‘ਤੇ ਡਾਕਟਰ ਮਰੀਜ਼ਾਂ ਨੂੰ 75 ਮਿਲੀਗ੍ਰਾਮ ਤੱਕ ਦੀ ਪ੍ਰੀਗਾਬਾਲਿਨ ਲਿਖਦੇ ਹਨ। ਇਸ ਦੇ ਮੱਦੇਨਜ਼ਰ 75 ਮਿਲੀਗ੍ਰਾਮ ਤੋਂ ਵੱਧ ਸਮਰੱਥਾ ਵਾਲੀਆਂ ਦਵਾਈਆਂ ਦੀ ਵਿਕਰੀ ‘ਤੇ ਰੋਕ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਕੇਮਿਸਟਾਂ ਲਈ ਨਵੇਂ ਨਿਯਮ

ਹੁਕਮਾਂ ਮੁਤਾਬਕ ਕੇਮਿਸਟ, ਮੈਡੀਕਲ ਸਟੋਰ, ਥੋਕ ਵਿਕਰੇਤਾ ਅਤੇ ਹਸਪਤਾਲਾਂ ਦੀਆਂ ਫਾਰਮੇਸੀਆਂ ਸਿਰਫ਼ 75 ਮਿਲੀਗ੍ਰਾਮ ਤੱਕ ਦੀ ਪ੍ਰੀਗਾਬਾਲਿਨ ਹੀ ਵੇਚ ਸਕਣਗੀਆਂ। ਇਸ ਲਈ ਮਰੀਜ਼ ਕੋਲ ਡਾਕਟਰ ਦੀ ਅਸਲ ਪੜਚੀ ਹੋਣਾ ਲਾਜ਼ਮੀ ਹੋਵੇਗਾ।

ਦਵਾਈ ਵਿਕਰੇਤਾਵਾਂ ਨੂੰ ਹਰ ਵਿਕਰੀ ਦਾ ਪੂਰਾ ਰਿਕਾਰਡ ਵੀ ਰੱਖਣਾ ਪਵੇਗਾ। ਡਾਕਟਰ ਦੀ ਪੜਚੀ ‘ਤੇ ਕੇਮਿਸਟ ਦਾ ਨਾਮ, ਦਵਾਈ ਜਾਰੀ ਕਰਨ ਦੀ ਤਾਰੀਖ ਅਤੇ ਦਿੱਤੀਆਂ ਗੋਲੀਆਂ ਜਾਂ ਕੈਪਸੂਲਾਂ ਦੀ ਗਿਣਤੀ ਦਰਜ ਕਰਨੀ ਲਾਜ਼ਮੀ ਹੋਵੇਗੀ।

ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਉਸੇ ਪੜਚੀ ਦੇ ਆਧਾਰ ‘ਤੇ ਦਵਾਈ ਪਹਿਲਾਂ ਕਿਸੇ ਹੋਰ ਮੈਡੀਕਲ ਸਟੋਰ ਤੋਂ ਜਾਰੀ ਨਾ ਕੀਤੀ ਗਈ ਹੋਵੇ।

ਪੜਚੀ ਤੋਂ ਵੱਧ ਦਵਾਈ ਦਿੱਤੀ ਤਾਂ ਹੋਵੇਗੀ ਕਾਰਵਾਈ

ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਡਾਕਟਰ ਦੀ ਪੜਚੀ ਵਿੱਚ ਦਰਜ ਮਾਤਰਾ ਤੋਂ ਵੱਧ ਪ੍ਰੀਗਾਬਾਲਿਨ ਨਹੀਂ ਦਿੱਤੀ ਜਾ ਸਕੇਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 223 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪ੍ਰਸ਼ਾਸਨ ਦਾ ਇਹ ਕਦਮ ਪ੍ਰੀਗਾਬਾਲਿਨ ਦੀ ਕਥਿਤ ਦੁਰਵਰਤੋਂ ਨੂੰ ਰੋਕਣ ਅਤੇ ਦਵਾਈ ਦੀ ਵਿਕਰੀ ‘ਤੇ ਨਿਗਰਾਨੀ ਸਖ਼ਤ ਕਰਨ ਵੱਲ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News