Journalism Of Hope
BREAKING NEWS
ਪਰਵਿੰਦਰ ਝੋਟਾ ਕਤਲਕਾਂਡ: ਮੁੱਖ ਮੁਲਜ਼ਮ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ.....ਪਰਮਿੰਦਰ ਝੋਟਾ ਕਤਲ ਮਾਮਲਾ: ਇਨਸਾਫ਼ ਕਮੇਟੀ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ......ਪਰਮਿੰਦਰ ਝੋਟਾ ਦੇ ਕਤਲ ਮਗਰੋਂ ਪੁਰਾਣੇ ਸਾਥੀ ਜੱਸੀ ਪੈਂਚਰ ਦੀ ਅਸ਼ਵਨੀ ਸ਼ਰਮਾ ਨੂੰ ਧਮਕੀ....ਵੱਡੀ ਖ਼ਬਰ: ਮੈਡ ਸੰਧੂ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ......ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ SIT ਹੋਈ ਸਰਗਰਮ, ਪੀੜਤਾ ਦੇ ਬਿਆਨ ਦਰਜ......ਬਿਹਾਰ ’ਚ ਗੰਗਾ ਦਰਿਆ ਵਿੱਚ ਪਲਟੀ ਕਿਸ਼ਤੀ, 14 ਬੱਚਿਆਂ ਦੀ ਮੌਤ....ਮਮਤਾ ਬੈਨਰਜੀ ’ਤੇ ਚਾਕੂ ਨਾਲ ਹਮਲੇ ਦੀ ਕੋਸ਼ਿਸ਼ !.....ਅਦਾਲਤ ਨੇ CJP ਆਗੂ ਆਸ਼ੂਤੋਸ਼ ਅਤੇ ਸੌਰਭ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਮੋਹਾਲੀ ਜ਼ਿਲ੍ਹੇ ’ਚ ਸਪਾ ਸੈਂਟਰਾਂ ’ਤੇ 27 ਛਾਪੇ, 141 ਲੜਕੀਆਂ ਰੈਸਕਿਊ

Raids on spa centers in Mohali district: ਮੋਹਾਲੀ: ਮੋਹਾਲੀ ਜ਼ਿਲ੍ਹੇ ਵਿੱਚ ਸਪਾ ਸੈਂਟਰਾਂ ਦੀ ਆੜ ਹੇਠ ਕਥਿਤ ਦੇਹ ਵਪਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਾਲ 2026 ਦੌਰਾਨ ਮੋਹਾਲੀ, ਜ਼ੀਰਕਪੁਰ ਅਤੇ ਹੋਰ ਇਲਾਕਿਆਂ ਵਿੱਚ ਪੁਲਿਸ ਨੇ ਸਪਾ ਸੈਂਟਰਾਂ ’ਤੇ 27 ਵਾਰ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਕੁੱਲ 141 ਲੜਕੀਆਂ ਨੂੰ ਰੈਸਕਿਊ ਕੀਤੇ ਜਾਣ ਦੀ ਜਾਣਕਾਰੀ […]
By : Updated On: 15 Oct 2026 10:30:AM
ਮੋਹਾਲੀ ਜ਼ਿਲ੍ਹੇ ’ਚ ਸਪਾ ਸੈਂਟਰਾਂ ’ਤੇ 27 ਛਾਪੇ, 141 ਲੜਕੀਆਂ ਰੈਸਕਿਊ
  • ਇਕੱਲੇ ਜ਼ੀਰਕਪੁਰ ’ਚ 18 ਕਾਰਵਾਈਆਂ
  • ਨੌਕਰੀ ਅਤੇ ਮੋਟੀ ਕਮਾਈ ਦਾ ਲਾਲਚ ਦੇ ਕੇ ਦੇਹ ਵਪਾਰ ’ਚ ਧੱਕਣ ਦੇ ਦੋਸ਼
  • ਜ਼ਿਲ੍ਹੇ ’ਚ ਕਈ ਮਾਮਲੇ ਦਰਜ, ਮੁਲਜ਼ਮ ਗ੍ਰਿਫ਼ਤਾਰ

Raids on spa centers in Mohali district: ਮੋਹਾਲੀ: ਮੋਹਾਲੀ ਜ਼ਿਲ੍ਹੇ ਵਿੱਚ ਸਪਾ ਸੈਂਟਰਾਂ ਦੀ ਆੜ ਹੇਠ ਕਥਿਤ ਦੇਹ ਵਪਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਾਲ 2026 ਦੌਰਾਨ ਮੋਹਾਲੀ, ਜ਼ੀਰਕਪੁਰ ਅਤੇ ਹੋਰ ਇਲਾਕਿਆਂ ਵਿੱਚ ਪੁਲਿਸ ਨੇ ਸਪਾ ਸੈਂਟਰਾਂ ’ਤੇ 27 ਵਾਰ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਕੁੱਲ 141 ਲੜਕੀਆਂ ਨੂੰ ਰੈਸਕਿਊ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਜਾਂਚ ਮੁਤਾਬਕ, ਕਈ ਲੜਕੀਆਂ ਨੂੰ ਨੌਕਰੀ ਅਤੇ ਚੰਗੀ ਕਮਾਈ ਦਾ ਲਾਲਚ ਦੇ ਕੇ ਦੂਜੇ ਸੂਬਿਆਂ ਤੋਂ ਲਿਆਂਦਾ ਗਿਆ ਅਤੇ ਕਥਿਤ ਤੌਰ ’ਤੇ ਦੇਹ ਵਪਾਰ ਵਿੱਚ ਧੱਕਿਆ ਗਿਆ।

ਇਸ਼ਤਿਹਾਰ

ਹਾਲ ਹੀ ਵਿੱਚ ਸੈਕਟਰ-82 ਸਥਿਤ ਸਪਾ ਐਲਪਾਈਨ ’ਤੇ ਵੀ ਪੁਲਿਸ ਨੇ ਛਾਪਾ ਮਾਰ ਕੇ ਚਾਰ ਲੜਕੀਆਂ ਨੂੰ ਰੈਸਕਿਊ ਕੀਤਾ। ਥਾਣਾ ਆਈਟੀ ਸਿਟੀ ਦੀ ਪੁਲਿਸ ਨੇ ਇਹ ਕਾਰਵਾਈ ਦੇਹ ਵਪਾਰ ਚਲਾਏ ਜਾਣ ਦੀ ਸੂਚਨਾ ਦੇ ਆਧਾਰ ’ਤੇ ਕੀਤੀ। ਪੁਲਿਸ ਅਨੁਸਾਰ, ਸਪਾ ਸੰਚਾਲਕ ਰੋਹਿਤ ਖ਼ਿਲਾਫ਼ ਅਨੈਤਿਕ ਦੇਹ ਵਪਾਰ (ਰੋਕਥਾਮ) ਐਕਟ, 1956 ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸਪਾ ਸੈਂਟਰ ਸੀਲ ਕਰ ਦਿੱਤਾ ਗਿਆ। ਰੈਸਕਿਊ ਕੀਤੀਆਂ ਲੜਕੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤਾ ਗਿਆ।

ਜ਼ੀਰਕਪੁਰ ’ਚ ਸਭ ਤੋਂ ਵੱਧ ਛਾਪੇ
ਪੁਲਿਸ ਕਾਰਵਾਈ ਦੇ ਅੰਕੜਿਆਂ ਮੁਤਾਬਕ, ਜ਼ੀਰਕਪੁਰ ਵਿੱਚ 18 ਸਪਾ ਸੈਂਟਰਾਂ ’ਤੇ ਛਾਪੇਮਾਰੀ ਕੀਤੀ ਗਈ। ਇਨ੍ਹਾਂ ਮਾਮਲਿਆਂ ਵਿੱਚ 41 ਵਿਅਕਤੀਆਂ ਦੀ ਗ੍ਰਿਫ਼ਤਾਰੀ ਅਤੇ 107 ਲੜਕੀਆਂ ਨੂੰ ਰੈਸਕਿਊ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਖਰੜ ਵਿੱਚ ਤਿੰਨ ਸਪਾ ਸੈਂਟਰਾਂ ’ਤੇ ਛਾਪੇਮਾਰੀ ਦੌਰਾਨ ਦੇਹ ਵਪਾਰ ਦੇ ਮਾਮਲੇ ਸਾਹਮਣੇ ਆਏ। ਇੱਥੇ ਤਿੰਨ ਕੇਸ ਦਰਜ ਕੀਤੇ ਗਏ, ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 11 ਲੜਕੀਆਂ ਨੂੰ ਰੈਸਕਿਊ ਕੀਤਾ ਗਿਆ।

ਇਸ ਤੋਂ ਇਲਾਵਾ ਫੇਜ਼-8, ਫੇਜ਼-5, ਫੇਜ਼-11, ਆਈਟੀ ਸਿਟੀ ਅਤੇ ਸੋਹਾਣਾ ਥਾਣਿਆਂ ਵਿੱਚ ਇੱਕ-ਇੱਕ ਕੇਸ ਦਰਜ ਹੋਣ ਦੀ ਜਾਣਕਾਰੀ ਹੈ। ਇਨ੍ਹਾਂ ਇਲਾਕਿਆਂ ਵਿੱਚੋਂ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 23 ਲੜਕੀਆਂ ਨੂੰ ਰੈਸਕਿਊ ਕੀਤਾ ਗਿਆ।

ਸਪਾ ਸੈਂਟਰ ਖੋਲ੍ਹਣ ਲਈ ਲਾਇਸੈਂਸ ਜ਼ਰੂਰੀ
ਸਪਾ ਸੈਂਟਰ ਖੋਲ੍ਹਣ ਲਈ ਮਾਲਕ ਨੂੰ ਸਬੰਧਤ ਇਲਾਕੇ ਦੇ ਐੱਸਡੀਐੱਮ ਕੋਲ ਅਰਜ਼ੀ ਦੇਣੀ ਪੈਂਦੀ ਹੈ। ਇਸ ਦੇ ਨਾਲ ਆਧਾਰ ਕਾਰਡ, ਪੈਨ ਕਾਰਡ ਅਤੇ ਉਦਯਮ ਸਰਟੀਫਿਕੇਟ ਵਰਗੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੁੰਦੇ ਹਨ। ਸੈਂਟਰ ਵਿੱਚ ਕੰਮ ਕਰਨ ਵਾਲੇ ਸਟਾਫ਼ ਦੀ ਪੂਰੀ ਜਾਣਕਾਰੀ ਅਤੇ ਪੁਲਿਸ ਵੈਰੀਫਿਕੇਸ਼ਨ ਵੀ ਲਾਜ਼ਮੀ ਹੈ। ਇਸ ਤੋਂ ਇਲਾਵਾ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਦਾ ਵੇਰਵਾ ਦੇਣਾ ਪੈਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਸੈਂਸ ਜਾਰੀ ਹੋਣ ਤੋਂ ਬਾਅਦ ਹੀ ਸਪਾ ਸੈਂਟਰ ਚਲਾਇਆ ਜਾ ਸਕਦਾ ਹੈ।

ਕਾਨੂੰਨ ਤਹਿਤ ਹੋ ਸਕਦੀ ਹੈ ਸਜ਼ਾ
ਅਨੈਤਿਕ ਦੇਹ ਵਪਾਰ (ਰੋਕਥਾਮ) ਐਕਟ, 1956 ਤਹਿਤ ਸਪਾ ਸੈਂਟਰਾਂ ਵਿੱਚ ਦੇਹ ਵਪਾਰ ਦੇ ਦੋਸ਼ ਸਾਹਮਣੇ ਆਉਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਐਕਟ ਦੀ ਧਾਰਾ 3 ਤਹਿਤ ਦੇਹ ਵਪਾਰ ਲਈ ਵਰਤੇ ਜਾਣ ਵਾਲੇ ਸਥਾਨ ਨੂੰ ਚਲਾਉਣ ਜਾਂ ਸੰਬੰਧਿਤ ਗਤੀਵਿਧੀਆਂ ਲਈ ਸਜ਼ਾ ਦੀ ਵਿਵਸਥਾ ਹੈ। ਧਾਰਾ 5 ਤਹਿਤ ਕਿਸੇ ਵਿਅਕਤੀ ਨੂੰ ਦੇਹ ਵਪਾਰ ਲਈ ਲਿਆਉਣ ਜਾਂ ਉਕਸਾਉਣ ਦੇ ਮਾਮਲੇ ਵਿੱਚ ਵੀ ਸਜ਼ਾ ਹੋ ਸਕਦੀ ਹੈ। ਧਾਰਾ 18 ਤਹਿਤ ਸਬੰਧਤ ਇਮਾਰਤ ਖਾਲੀ ਕਰਵਾਉਣ ਦਾ ਹੁਕਮ ਵੀ ਦਿੱਤਾ ਜਾ ਸਕਦਾ ਹੈ।

ਪੁਲਿਸ ਵੱਲੋਂ ਜ਼ੀਰਕਪੁਰ ਵਿੱਚ ਏਐੱਸਪੀ ਗਜਲਪ੍ਰੀਤ ਕੌਰ ਦੀ ਅਗਵਾਈ ਹੇਠ ਸਪਾ ਸੈਂਟਰਾਂ ਖ਼ਿਲਾਫ਼ ਕਾਰਵਾਈ ਦੀ ਮੁਹਿੰਮ ਚਲਾਈ ਗਈ। ਜ਼ਿਲ੍ਹੇ ਵਿੱਚ ਸਭ ਤੋਂ ਵੱਧ ਛਾਪੇ ਇਸੇ ਇਲਾਕੇ ਵਿੱਚ ਹੋਏ ਹਨ। ਪੁਲਿਸ ਵੱਲੋਂ ਅਜਿਹੇ ਮਾਮਲਿਆਂ ਵਿੱਚ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News