Journalism Of Hope
BREAKING NEWS
ਪਰਵਿੰਦਰ ਝੋਟਾ ਕਤਲ ਮਾਮਲੇ ’ਚ ਤਣਾਅ ਬਰਕਰਾਰ, ਪਰਿਵਾਰ ਵੱਲੋਂ ਅੱਜ ਵੀ ਧਰਨਾ ਜਾਰੀ, ਲਾਸ਼ ਲੈਣ ਤੋਂ ਕੀਤਾ ਇਨਕਾਰ.....5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ......ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਕੋਲ ਪਹੁੰਚੀ ਸ਼ਿਕਾਇਤ.......ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਕੀਤੀ ਸ਼ੁਰੂ, ਰਾਤਾਂ ਹੋਣ ਲੱਗੀਆਂ ਠੰਢੀਆਂ........ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ.....ਗਵਾਲੀਅਰ ’ਚ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 13 ਦੀ ਮੌਤ......ਮੀਂਹ ਕਾਰਨ ਭਾਰਤ-ਵੈਸਟਇੰਡੀਜ਼ ਪੰਜਵਾਂ ਟੀ-20 ਰੱਦ, ਸੀਰੀਜ਼ 2-2 ਨਾਲ ਬਰਾਬਰ.....ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ.....3 ਸਾਲ ਦੀ ਧੀ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜਿਆ ਪਿਤਾ

ਵੱਡੀ ਖ਼ਬਰ: 20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ

Amit Shah to visit Punjab on October 20: ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦੌਰੇ ‘ਤੇ ਆ ਰਹੇ ਹਨ। ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਬਿੱਟੂ ਨੇ 20 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸਵਾਗਤ […]
By : Updated On: 18 Oct 2026 12:48:PM
ਵੱਡੀ ਖ਼ਬਰ: 20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ

Amit Shah to visit Punjab on October 20: ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦੌਰੇ ‘ਤੇ ਆ ਰਹੇ ਹਨ। ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਬਿੱਟੂ ਨੇ 20 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸਵਾਗਤ ਕੀਤਾ ਹੈ।

ਇਸ਼ਤਿਹਾਰ

ਜਾਣਕਾਰੀ ਮਿਲ ਰਹੀ ਹੈ ਕਿ ਇਸ ਦੌਰਾਨ ਅਮਿਤ ਸ਼ਾਹ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਸਰਗਰਮ ਰਹੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਗੁਰਦਾਸਪੁਰ ਜਾਣਗੇ, ਜਿੱਥੇ ਗੋਲੀ ਮਾਰ ਕੇ ਕਤਲ ਕੀਤੇ ਗਏ ਵਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ।

ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਇਸ ਸਮੇਂ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਸੂਬੇ ਦੇ ਨੌਜਵਾਨਾਂ ਤੇ ਭਵਿੱਖ ਨੂੰ ਬਚਾਉਣ ਲਈ ਫ਼ੈਸਲਾਕੁੰਨ ਕਾਰਵਾਈ, ਮਜ਼ਬੂਤ ਅਗਵਾਈ ਅਤੇ ਦ੍ਰਿੜ੍ਹ ਇਰਾਦੇ ਦੀ ਲੋੜ ਹੈ। ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਆਪਣੇ ਸੰਦੇਸ਼ ਵਿੱਚ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਕਿ ‘ਆਪ’ ਸਰਕਾਰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਲੋਕਾਂ ਦਾ ਭਰੋਸਾ ਅਤੇ ਸਮਰਥਨ ਗੁਆ ਚੁੱਕੀ ਹੈ।

ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਖ਼ਿਲਾਫ਼ ਸਾਂਝੀ ਮੁਹਿੰਮ ਵਿੱਚ ਅਮਿਤ ਸ਼ਾਹ ਦਾ ਸਾਥ ਦੇਣ ਅਤੇ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦੇ ਯਤਨਾਂ ’ਤੇ ਭਰੋਸਾ ਰੱਖਣ। ਬਿੱਟੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਅਤੇ ਸੂਬੇ ਦੇ ਭਵਿੱਖ ਨੂੰ ਮੁੜ ਸੁਰੱਖਿਅਤ ਬਣਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ।

Read Latest News and Breaking News at Daily Post TV, Browse for more News

Ad
Ad

Punjab District News