Journalism Of Hope
BREAKING NEWS
ਅਮਿਤ ਸ਼ਾਹ ਦੇ ਮਾਨਸਾ ਦੌਰੇ ਦਾ ਵਿਰੋਧ ਕਰੇਗੀ ਐਕਸ਼ਨ ਕਮੇਟੀ, ਪਰਵਿੰਦਰ ਝੋਟਾ ਦੇ ਪਿਤਾ ਨੇ ਜਤਾਈ ਨਾਰਾਜ਼ਗੀ...... ਪਰਵਿੰਦਰ ਝੋਟਾ ਦੇ ਹੱਕ ’ਚ ਡਟੇ ਬਲਕੌਰ ਸਿੰਘ, ਸਿੱਧੂ ਮੂਸੇਵਾਲਾ ਦਾ ਸ਼ੋਅ ਕੀਤਾ ਰੱਦ...... ਟਾਈਗਰ ਸ਼ਰੌਫ਼ ਦੀ BMW ’ਤੇ 5 ਰਾਊਂਡ ਫਾਇਰਿੰਗ, ਸੱਜੇ ਹੱਥ ’ਤੇ ਬਾਰੂਦ ਨਾਲ ਸੜਨ ਦੇ ਨਿਸ਼ਾਨ, 1 ਵਿਅਕਤੀ ਹਿਰਾਸਤ ’ਚ, ਪੁਲਿਸ ਜਾਂਚ ਜਾਰੀ...... ਟ੍ਰੇਨ ‘ਚ ਉੱਚੀ ਆਵਾਜ਼ ‘ਤੇ ਲੱਗੇਗਾ ਭਾਰੀ ਜੁਰਮਾਨਾ, ਜਾਣੋ ਨਵੇਂ ਨਿਯਮ ਬਾਰੇ...... 99 ਸਾਲ ਦੀ ਉਮਰ ’ਚ ਔਰਤ ਨੇ ਜਹਾਜ਼ ਦੇ ਖੰਭ ’ਤੇ ਕੀਤੀ ਵਾਕ, ਗਿਨੀਜ਼ ਵੱਲੋਂ ਸਨਮਾਨ...... ਫਰਾਂਸ ’ਚ ਹਿੰਸਕ ਪ੍ਰਦਰਸ਼ਨ, 2,400 ਲੋਕ ਗ੍ਰਿਫ਼ਤਾਰ, 1,000 ਪੁਲਿਸ ਮੁਲਾਜ਼ਮ ਜ਼ਖ਼ਮੀ......

ਹਰਿਆਣਾ ਪੁਲਿਸ ’ਚ ਵੱਡਾ ਫੇਰਬਦਲ, 28 IPS/HPS ਅਧਿਕਾਰੀਆਂ ਦੇ ਤਬਾਦਲੇ

Haryana Police; 28 IPS/HPS officers transferred: ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 28 ਆਈਪੀਐੱਸ ਅਤੇ ਐੱਚਪੀਐੱਸ ਅਧਿਕਾਰੀਆਂ ਦੇ ਤਬਾਦਲਿਆਂ ਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਗ੍ਰਹਿ ਵਿਭਾਗ ਵੱਲੋਂ 20 ਅਕਤੂਬਰ 2026 ਨੂੰ ਜਾਰੀ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇਨ੍ਹਾਂ ਵਿੱਚ ਕਈ ਸੀਨੀਅਰ ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਹਰਿਆਣਾ ਪੁਲਿਸ ’ਚ ਵੱਡਾ ਫੇਰਬਦਲ, 28 IPS/HPS ਅਧਿਕਾਰੀਆਂ ਦੇ ਤਬਾਦਲੇ

Haryana Police; 28 IPS/HPS officers transferred: ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 28 ਆਈਪੀਐੱਸ ਅਤੇ ਐੱਚਪੀਐੱਸ ਅਧਿਕਾਰੀਆਂ ਦੇ ਤਬਾਦਲਿਆਂ ਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਗ੍ਰਹਿ ਵਿਭਾਗ ਵੱਲੋਂ 20 ਅਕਤੂਬਰ 2026 ਨੂੰ ਜਾਰੀ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇਨ੍ਹਾਂ ਵਿੱਚ ਕਈ ਸੀਨੀਅਰ ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਜਦਕਿ ਡੀਐੱਸਪੀ ਅਤੇ ਏਸੀਪੀ ਪੱਧਰ ’ਤੇ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ।

ਹੁਕਮਾਂ ਅਨੁਸਾਰ, ਬੀ. ਸਤੀਸ਼ ਬਾਲਨ ਨੂੰ ਆਈਜੀਪੀ, ਪਹਿਲੀ ਆਈਆਰਬੀ ਭੋਂਡਸੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਡਾ. ਅੰਸ਼ੂ ਸਿੰਗਲਾ ਨੂੰ ਐੱਸਪੀ, ਆਰਟੀਸੀ ਭੋਂਡਸੀ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਧੀਰਜ ਕੁਮਾਰ ਨੂੰ ਏਆਈਜੀ, ਟ੍ਰੇਨਿੰਗ ਪੀਐੱਚਕਿਊ ਦੇ ਨਾਲ ਐੱਸਪੀ, ਐੱਚਐੱਸਐੱਨਸੀਬੀ (ਐੱਚ) ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਮੋਹਿਤ ਹਾਂਡਾ ਨੂੰ ਹਰਿਆਣਾ ਦੇ ਰਾਜਪਾਲ ਦਾ ਏਡੀਸੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੂੰ ਐੱਸਪੀ, ਲੋਕਾਯੁਕਤ ਹਰਿਆਣਾ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਉਪਾਸਨਾ ਨੂੰ ਐੱਸਪੀ, ਜੀਂਦ ਲਗਾਇਆ ਗਿਆ ਹੈ, ਜਦਕਿ ਕੁਲਦੀਪ ਸਿੰਘ ਨੂੰ ਐੱਸਪੀ, ਸੀਆਈਡੀ (ਐੱਚ) ਦੇ ਨਾਲ ਐੱਸਪੀ, ਏਟੀਐੱਸ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।

ਐੱਚਪੀਐੱਸ ਅਧਿਕਾਰੀ ਨੂਪੁਰ ਬਿਸ਼ਨੋਈ ਨੂੰ ਏਆਈਜੀ, ਵੈਲਫੇਅਰ ਪੀਐੱਚਕਿਊ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਪੂਜਾ ਡਬਲਾ ਨੂੰ ਐੱਸਪੀ, ਐੱਸਵੀ ਅਤੇ ਏਸੀਬੀ (ਐੱਚ) ਨਿਯੁਕਤ ਕੀਤਾ ਗਿਆ ਹੈ।

ਡੀਐੱਸਪੀ ਅਤੇ ਏਸੀਪੀ ਪੱਧਰ ’ਤੇ ਵੀ ਬਦਲੀਆਂ
ਸਰਕਾਰ ਨੇ ਡੀਐੱਸਪੀ ਅਤੇ ਏਸੀਪੀ ਪੱਧਰ ’ਤੇ ਵੀ ਕਈ ਅਧਿਕਾਰੀਆਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਅਮਿਤ ਬੈਨੀਵਾਲ ਨੂੰ ਹਿਸਾਰ, ਜਸਪਾਲ ਸਿੰਘ ਨੂੰ ਏਸੀਪੀ ਗੰਨੌਰ, ਦਿਨੇਸ਼ ਕੁਮਾਰ ਨੂੰ ਡੀਐੱਸਪੀ ਲੋਕਾਯੁਕਤ ਹਰਿਆਣਾ, ਇੰਦੀਵਰ ਨੂੰ ਏਸੀਪੀ ਗੁਰੂਗ੍ਰਾਮ ਅਤੇ ਸ਼ਮਸ਼ੇਰ ਸਿੰਘ ਨੂੰ ਡੀਐੱਸਪੀ, ਐੱਸਟੀਐੱਫ (ਐੱਚ) ਲਗਾਇਆ ਗਿਆ ਹੈ।

ਇਸੇ ਤਰ੍ਹਾਂ ਸਤਿਸ਼ ਕੁਮਾਰ ਗੌਤਮ ਨੂੰ ਏਸੀਪੀ ਪੰਚਕੂਲਾ, ਰਾਜੀਵ ਕੁਮਾਰ ਨੂੰ ਡੀਐੱਸਪੀ ਫ਼ਤਿਹਾਬਾਦ, ਗੌਰਵ ਸ਼ਰਮਾ ਨੂੰ ਡੀਐੱਸਪੀ ਨਾਰਨੌਲ ਅਤੇ ਸੰਜੇ ਕੁਮਾਰ ਨੂੰ ਡੀਐੱਸਪੀ, ਐੱਸਵੀ ਅਤੇ ਏਸੀਬੀ (ਐੱਚ) ਨਿਯੁਕਤ ਕੀਤਾ ਗਿਆ ਹੈ। ਮੁਕੇਸ਼ ਕੁਮਾਰ ਅਤੇ ਵੀਰਿੰਦਰ ਸਿੰਘ ਨੂੰ ਡੀਐੱਸਪੀ, ਐੱਸਸੀਬੀ (ਐੱਚ) ਲਗਾਇਆ ਗਿਆ ਹੈ।

ਹੋਰ ਨਿਯੁਕਤੀਆਂ ਤਹਿਤ ਅਸ਼ੋਕ ਕੁਮਾਰ ਨੂੰ ਡੀਐੱਸਪੀ, ਪਹਿਲੀ ਆਈਆਰਬੀ ਭੋਂਡਸੀ, ਅਨਿਲ ਕੁਮਾਰ ਨੂੰ ਡੀਐੱਸਪੀ, ਹਰਿਆਣਾ ਮਹਿਲਾ ਪੁਲਿਸ ਬਟਾਲੀਅਨ ਸੁਨਾਰੀਆ (ਰੋਹਤਕ), ਰਿਸ਼ੀ ਕਾਂਤ ਨੂੰ ਡੀਐੱਸਪੀ ਰੋਹਤਕ ਅਤੇ ਰਾਕੇਸ਼ ਕੁਮਾਰ ਨੂੰ ਡੀਐੱਸਪੀ ਚਰਖੀ ਦਾਦਰੀ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਆਰੀਅਨ ਚੌਧਰੀ ਅਤੇ ਅਜੀਤ ਸਿੰਘ ਨੂੰ ਪੁਲਿਸ ਮੁੱਖ ਦਫ਼ਤਰ (ਪੀਐੱਚਕਿਊ) ਨਾਲ ਸਬੰਧਤ ਵਾਧੂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਧਰਮਬੀਰ ਸਿੰਘ ਨੂੰ ਡੀਐੱਸਪੀ, ਐੱਸਵੀ ਅਤੇ ਏਸੀਬੀ (ਐੱਚ), ਜਦਕਿ ਅਨੂਪ ਸਿੰਘ ਨੂੰ ਡੀਐੱਸਪੀ, ਐੱਸਟੀਐੱਫ (ਐੱਚ) ਲਗਾਇਆ ਗਿਆ ਹੈ।

ਸਰਕਾਰ ਵੱਲੋਂ ਜਾਰੀ ਹੁਕਮਾਂ ਨਾਲ ਹਰਿਆਣਾ ਪੁਲਿਸ ਦੇ ਵੱਖ-ਵੱਖ ਵਿੰਗਾਂ ਅਤੇ ਜ਼ਿਲ੍ਹਿਆਂ ਵਿੱਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਤਬਦੀਲੀ ਕੀਤੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News