SGPC ਦੀ ਆਰਮਡ AFP ਦੇ 2 ਹੋਰ ਵਿਦਿਆਰਥੀਆਂ ਨੇ ਮਾਰੀ ਬਾਜ਼ੀ, ਤੇਜਸਬੀਰ ਤੇ ਅਬੀਜੋਤ ਦਾ ਵਿਸ਼ੇਸ਼ ਸਨਮਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਫਤਿਹਗੜ ਸਾਹਿਬ ਵਿਖੇ ਚੱਲ ਰਹੀ ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸਿਸ ਪ੍ਰੀਪੈਟਰੀ ਅਕੈਡਮੀ ਦੇ ਦੋ ਵਿਦਿਆਰਥੀ ਵੱਲੋਂ ਐਨਡੀਏ ਟੈਸਟ ਕਲੀਅਰ ਕੀਤਾ ਗਿਆ ਹੈ, ਐਨਡੀਏ ਕਲੀਅਰ ਕਰਨ ਵਾਲੇ ਵਿਦਿਆਰਥੀ ਤੇਜਸਬੀਰ ਸਿੰਘ ਅਤੇ ਅਬੀਜੋਤ ਸਿੰਘ ਦਾ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰਸਟ ਦੇ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਸ਼੍ਰੋਮਣੀ ਅਕਾਲੀ ਦਲ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਕਾਲਜ ਪ੍ਰਿੰਸੀਪਲ ਡਾ. ਲਖਬੀਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਮੌਕੇ ਬੋਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰਸਟ ਦੇ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਸ਼੍ਰੋਮਣੀ ਅਕਾਲੀ ਦਲ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਕਾਲਜ ਪ੍ਰਿੰਸੀਪਲ ਡਾ. ਲਖਬੀਰ ਸਿੰਘ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਵੱਲੋਂ ਐਨਡੀਏ ਕਲੀਅਰ ਕਰਨ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾ ਰਹੀ ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸਿਸ ਪ੍ਰੀਪੈਟਰੀ ਅਕੈਡਮੀ ਫਤਿਹਗੜ ਸਾਹਿਬ ਦੇ ਜਿੱਥੇ ਪਹਿਲਾਂ ਤਿੰਨ ਵਿਦਿਆਰਥੀਆਂ ਵੱਲੋਂ ਐਨਡੀਏ ਕਲੀਅਰ ਕੀਤਾ ਗਿਆ ਸੀ ਹੁਣ ਇਥੋਂ ਟ੍ਰੇਨਿੰਗ ਪ੍ਰਾਪਤ ਕਰ ਰਹੇ ਦੋ ਹੋਰ ਵਿਦਿਆਰਥੀ ਵੱਲੋਂ ਐਨਡੀਏ ਕਲੀਅਰ ਕੀਤੇ ਜਾਣ ਨਾਲ ਜਿੱਥੇ ਅਕੈਡਮੀ ਦਾ ਨਾਮ ਉੱਚਾ ਹੋਇਆ ਹੈ ਉੱਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਥੋਂ ਵਿਦਿਆ ਪ੍ਰਾਪਤ ਕਰਕੇ ਵਿਦਿਆਰਥੀ ਆਪਣੀ ਭਵਿੱਖੀ ਮੰਜ਼ਿਲ ਸਰ ਕਰ ਰਹੇ ਹਨ।
ਉਧਰ ਐਨਡੀਏ ਟੈਸਟ ਕਲੀਅਰ ਕਰਨ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਅਕੈਡਮੀ ਵਿੱਚ ਵਧੀਆ ਮਾਹੌਲ, ਪੜਾਈ ਅਤੇ ਇਥੋਂ ਟ੍ਰੇਨਿੰਗ ਕਰਨ ਉਪਰੰਤ ਆਪਣੇ ਮਿੱਥੇ ਟਿਚੇ ਵੱਲ ਅੱਗੇ ਵਧੇ ਹਨ ਜਿਸਦਾ ਸਿਹਰਾ ਅਕੈਡਮੀ ਸਟਾਫ ਨੂੰ ਜਾਂਦਾ ਹੈ।