ਤਾਜ਼ਾ ਖ਼ਬਰਾਂ ਲਈ ਵਟਸਐਪ 'ਤੇ ਡੇਲੀਪੋਸਟ ਟੀਵੀ ਚੈਨਲ ਨੂੰ ਫਾਲੋ ਕਰੋ — ਹੁਣੇ ਜੁੜੋ ਅਤੇ ਹਰ ਵੱਡੀ ਖ਼ਬਰ ਸਭ ਤੋਂ ਪਹਿਲਾਂ ਪਾਓ! 👉 ਇੱਥੇ ਕਲਿੱਕ ਕਰੋ
Journalism Of Hope
BREAKING NEWS
ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ: ਅਭਿਸ਼ੇਕ ਸ਼ਰਮਾ ਦਾ ਤੂਫ਼ਾਨੀ ਸੈਂਕੜਾ......ਪਾਕਿਸਤਾਨੀ ਸਿੱਖਾਂ ਦੇ 49 ਮੈਂਬਰੀ ਜਥੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਦਰਸ਼ਨ ਦੀਦਾਰੇ......ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ......ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਨੇ ਬਿਕਰਮ ਮਜੀਠੀਆ ਨੂੰ ਭੇਜਿਆ ਨੋਟਿਸ......DA ਦੇ ਬਕਾਏ ਮਾਮਲੇ ’ਚ ਹਾਈਕੋਰਟ ਸਖ਼ਤ, ਮੁੱਖ ਸਕੱਤਰ ’ਤੇ 1 ਲੱਖ ਰੁਪਏ ਦਾ ਜੁਰਮਾਨਾ..........ਫਰਾਂਸ ’ਚ ਮੁੜ ਨੀਲਾਮ ਹੋਇਆ ਚੰਡੀਗੜ੍ਹ ਦਾ ਵਿਰਾਸਤੀ ਫਰਨੀਚਰ, 9 ’ਚੋਂ 7 ਲਾਟ ਵਿਕੇ........ਮੋਗਾ ਗੋਲੀਕਾਂਡ: ਮਾਰੇ ਗਏ ਦੋ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸਸਕਾਰ ਕਰਨ ਤੋਂ ਇਨਕਾਰ.......ਪੰਜਾਬ ਵਿੱਚ ਮੁੜ ਮੀਂਹ ਪੈਣ ਦੀ ਸੰਭਾਵਨਾ, ਯੈਲੋ ਅਲਰਟ ਜਾਰੀ.....ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਦੇ ਹਾਈ-ਸਿਕਿਓਰਿਟੀ ਬਲਾਕ ’ਚ ਕੀਤਾ ਸ਼ਿਫ਼ਟ.....ਤਾਮਿਲਨਾਡੂ ਦੀ ਜੇਲ੍ਹ ’ਚੋਂ 17 ਕੈਦੀ ਫ਼ਰਾਰ.......ਅੰਮ੍ਰਿਤਸਰ ’ਚ ‘ਆਪ’ ਸਰਪੰਚ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ, ਦੋਸਤ ਵੀ ਜ਼ਖ਼ਮੀ

ਦਿੱਲੀ ’ਚ ਸ਼ਰਾਬ ਦੀ ਆਨਲਾਈਨ ਬੁਕਿੰਗ ਸ਼ੁਰੂ, 208 ਸਰਕਾਰੀ ਠੇਕਿਆਂ ’ਤੇ ਮਿਲੇਗੀ ਸਹੂਲਤ

ਨਵੀਂ ਦਿੱਲੀ: ਦਿੱਲੀ ਵਿੱਚ ਸ਼ਰਾਬ ਖਰੀਦਣ ਵਾਲਿਆਂ ਲਈ ਨਵੀਂ ਡਿਜੀਟਲ ਸਹੂਲਤ ਸ਼ੁਰੂ ਕੀਤੀ ਗਈ ਹੈ। ਦਿੱਲੀ ਸਟੇਟ ਇੰਡਸਟਰੀਅਲ ਐਂਡ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ (DSIIDC) ਦੇ ‘ਦਿੱਲੀ ਲਿਕਰ ਬੁਕਿੰਗ’ ਮੋਬਾਈਲ ਐਪ ਰਾਹੀਂ ਗਾਹਕ ਹੁਣ ਸ਼ਰਾਬ ਦੀ ਆਨਲਾਈਨ ਬੁਕਿੰਗ ਅਤੇ ਭੁਗਤਾਨ ਕਰ ਸਕਣਗੇ। ਫਿਲਹਾਲ ਇਹ ਸਹੂਲਤ 208 ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ’ਤੇ ਉਪਲਬਧ ਹੋਵੇਗੀ। ਇਸ ਐਪ ਰਾਹੀਂ ਗਾਹਕ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਦਿੱਲੀ ’ਚ ਸ਼ਰਾਬ ਦੀ ਆਨਲਾਈਨ ਬੁਕਿੰਗ ਸ਼ੁਰੂ, 208 ਸਰਕਾਰੀ ਠੇਕਿਆਂ ’ਤੇ ਮਿਲੇਗੀ ਸਹੂਲਤ

ਨਵੀਂ ਦਿੱਲੀ: ਦਿੱਲੀ ਵਿੱਚ ਸ਼ਰਾਬ ਖਰੀਦਣ ਵਾਲਿਆਂ ਲਈ ਨਵੀਂ ਡਿਜੀਟਲ ਸਹੂਲਤ ਸ਼ੁਰੂ ਕੀਤੀ ਗਈ ਹੈ। ਦਿੱਲੀ ਸਟੇਟ ਇੰਡਸਟਰੀਅਲ ਐਂਡ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ (DSIIDC) ਦੇ ‘ਦਿੱਲੀ ਲਿਕਰ ਬੁਕਿੰਗ’ ਮੋਬਾਈਲ ਐਪ ਰਾਹੀਂ ਗਾਹਕ ਹੁਣ ਸ਼ਰਾਬ ਦੀ ਆਨਲਾਈਨ ਬੁਕਿੰਗ ਅਤੇ ਭੁਗਤਾਨ ਕਰ ਸਕਣਗੇ। ਫਿਲਹਾਲ ਇਹ ਸਹੂਲਤ 208 ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ’ਤੇ ਉਪਲਬਧ ਹੋਵੇਗੀ।

ਇਸ ਐਪ ਰਾਹੀਂ ਗਾਹਕ ਉਪਲਬਧ ਬ੍ਰਾਂਡਾਂ ਦੀ ਸੂਚੀ ਦੇਖ ਕੇ ਆਪਣੀ ਪਸੰਦ ਦੀ ਸ਼ਰਾਬ, ਬੋਤਲ ਦਾ ਆਕਾਰ ਅਤੇ ਮਾਤਰਾ ਚੁਣ ਸਕਦੇ ਹਨ। ਇਸ ਤੋਂ ਬਾਅਦ ਆਪਣੀ ਸਹੂਲਤ ਅਨੁਸਾਰ ਸਬੰਧਤ ਦੁਕਾਨ ਦੀ ਚੋਣ ਕਰਕੇ ਆਨਲਾਈਨ ਭੁਗਤਾਨ ਕੀਤਾ ਜਾ ਸਕਦਾ ਹੈ।

ਭੁਗਤਾਨ ਤੋਂ ਬਾਅਦ ਮਿਲੇਗਾ QR ਕੋਡ
ਆਨਲਾਈਨ ਬੁਕਿੰਗ ਅਤੇ ਭੁਗਤਾਨ ਦੀ ਪ੍ਰਕਿਰਿਆ ਪੂਰੀ ਹੋਣ ’ਤੇ ਗਾਹਕ ਨੂੰ ਇੱਕ QR ਕੋਡ ਦਿੱਤਾ ਜਾਵੇਗਾ। ਦੁਕਾਨ ’ਤੇ ਇਸ ਕੋਡ ਨੂੰ ਸਕੈਨ ਕਰਵਾ ਕੇ ਬੁੱਕ ਕੀਤੀ ਸ਼ਰਾਬ ਪ੍ਰਾਪਤ ਕੀਤੀ ਜਾ ਸਕੇਗੀ। ਇਸ ਨਾਲ ਦੁਕਾਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਬ੍ਰਾਂਡ ਅਤੇ ਬੋਤਲ ਦਾ ਆਕਾਰ ਚੁਣਨ ਦੀ ਸਹੂਲਤ ਮਿਲੇਗੀ।

48 ਘੰਟਿਆਂ ਅੰਦਰ ਲੈਣੀ ਪਵੇਗੀ ਸ਼ਰਾਬ
ਐਪ ਰਾਹੀਂ ਬੁਕਿੰਗ ਕਰਨ ਵਾਲੇ ਗਾਹਕਾਂ ਨੂੰ 48 ਘੰਟਿਆਂ ਦੇ ਅੰਦਰ ਸਬੰਧਤ ਠੇਕੇ ਤੋਂ ਸ਼ਰਾਬ ਲੈਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ, ਉਤਪਾਦ ਪ੍ਰਾਪਤ ਕਰਨ ਤੋਂ ਪਹਿਲਾਂ ਬੁਕਿੰਗ ਰੱਦ ਕਰਨ ਦਾ ਵਿਕਲਪ ਵੀ ਦਿੱਤਾ ਗਿਆ ਹੈ। ਹਾਲਾਂਕਿ, ਇੱਕ ਵਾਰ ਸ਼ਰਾਬ ਖਰੀਦਣ ਜਾਂ ਪ੍ਰਾਪਤ ਕਰਨ ਤੋਂ ਬਾਅਦ ਇਸ ਨੂੰ ਵਾਪਸ ਕਰਨ ਦੀ ਸਹੂਲਤ ਨਹੀਂ ਹੋਵੇਗੀ।

ਹੋਮ ਡਿਲਿਵਰੀ ਦੀ ਸਹੂਲਤ ਨਹੀਂ:
ਨਵੀਂ ਵਿਵਸਥਾ ਤਹਿਤ ਸ਼ਰਾਬ ਘਰ ਤੱਕ ਨਹੀਂ ਪਹੁੰਚਾਈ ਜਾਵੇਗੀ। ਗਾਹਕਾਂ ਨੂੰ ਖ਼ੁਦ ਦੁਕਾਨ ’ਤੇ ਜਾ ਕੇ ਆਪਣੀ ਬੁਕਿੰਗ ਲੈਣੀ ਪਵੇਗੀ।

ਫਿਲਹਾਲ 208 ਦੁਕਾਨਾਂ ਤੱਕ ਸੀਮਤ ਸੇਵਾ
ਦਿੱਲੀ ਵਿੱਚ ਚਾਰ ਸਰਕਾਰੀ ਨਿਗਮਾਂ ਰਾਹੀਂ 700 ਤੋਂ ਵੱਧ ਦੁਕਾਨਾਂ ’ਤੇ ਸ਼ਰਾਬ ਵੇਚੀ ਜਾਂਦੀ ਹੈ। ਪਰ ਆਨਲਾਈਨ ਬੁਕਿੰਗ ਦੀ ਸਹੂਲਤ ਇਸ ਸਮੇਂ DSIIDC ਦੇ 208 ਆਊਟਲੈੱਟਾਂ ਤੱਕ ਸੀਮਤ ਹੈ। ਇਸ ਲਈ ਇਹ ਸੇਵਾ ਹਾਲੇ ਦਿੱਲੀ ਦੇ ਸਾਰੇ ਸ਼ਰਾਬ ਦੇ ਠੇਕਿਆਂ ’ਤੇ ਉਪਲਬਧ ਨਹੀਂ ਹੋਵੇਗੀ। ਇਸ ਪ੍ਰਬੰਧ ਦਾ ਮੁੱਖ ਉਦੇਸ਼ ਸ਼ਰਾਬ ਦੀਆਂ ਦੁਕਾਨਾਂ ’ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਘਟਾਉਣਾ, ਭੁਗਤਾਨ ਕਾਊਂਟਰਾਂ ’ਤੇ ਭੀੜ ਘਟਾਉਣਾ ਅਤੇ ਬਿਲਿੰਗ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਬਣਾਉਣਾ ਹੈ।

Read Latest News and Breaking News at Daily Post TV, Browse for more News

Ad
Ad

Punjab District News