ਤਾਜ਼ਾ ਖ਼ਬਰਾਂ ਲਈ ਵਟਸਐਪ 'ਤੇ ਡੇਲੀਪੋਸਟ ਟੀਵੀ ਚੈਨਲ ਨੂੰ ਫਾਲੋ ਕਰੋ — ਹੁਣੇ ਜੁੜੋ ਅਤੇ ਹਰ ਵੱਡੀ ਖ਼ਬਰ ਸਭ ਤੋਂ ਪਹਿਲਾਂ ਪਾਓ! 👉 ਇੱਥੇ ਕਲਿੱਕ ਕਰੋ
Journalism Of Hope
BREAKING NEWS
ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ: ਅਭਿਸ਼ੇਕ ਸ਼ਰਮਾ ਦਾ ਤੂਫ਼ਾਨੀ ਸੈਂਕੜਾ......ਪਾਕਿਸਤਾਨੀ ਸਿੱਖਾਂ ਦੇ 49 ਮੈਂਬਰੀ ਜਥੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਦਰਸ਼ਨ ਦੀਦਾਰੇ......ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ......ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਨੇ ਬਿਕਰਮ ਮਜੀਠੀਆ ਨੂੰ ਭੇਜਿਆ ਨੋਟਿਸ......DA ਦੇ ਬਕਾਏ ਮਾਮਲੇ ’ਚ ਹਾਈਕੋਰਟ ਸਖ਼ਤ, ਮੁੱਖ ਸਕੱਤਰ ’ਤੇ 1 ਲੱਖ ਰੁਪਏ ਦਾ ਜੁਰਮਾਨਾ..........ਫਰਾਂਸ ’ਚ ਮੁੜ ਨੀਲਾਮ ਹੋਇਆ ਚੰਡੀਗੜ੍ਹ ਦਾ ਵਿਰਾਸਤੀ ਫਰਨੀਚਰ, 9 ’ਚੋਂ 7 ਲਾਟ ਵਿਕੇ........ਮੋਗਾ ਗੋਲੀਕਾਂਡ: ਮਾਰੇ ਗਏ ਦੋ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸਸਕਾਰ ਕਰਨ ਤੋਂ ਇਨਕਾਰ.......ਪੰਜਾਬ ਵਿੱਚ ਮੁੜ ਮੀਂਹ ਪੈਣ ਦੀ ਸੰਭਾਵਨਾ, ਯੈਲੋ ਅਲਰਟ ਜਾਰੀ.....ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਦੇ ਹਾਈ-ਸਿਕਿਓਰਿਟੀ ਬਲਾਕ ’ਚ ਕੀਤਾ ਸ਼ਿਫ਼ਟ.....ਤਾਮਿਲਨਾਡੂ ਦੀ ਜੇਲ੍ਹ ’ਚੋਂ 17 ਕੈਦੀ ਫ਼ਰਾਰ.......ਅੰਮ੍ਰਿਤਸਰ ’ਚ ‘ਆਪ’ ਸਰਪੰਚ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ, ਦੋਸਤ ਵੀ ਜ਼ਖ਼ਮੀ

ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲਿਆਂ ਲਈ ਵੱਡੀ ਰਾਹਤ, 1 ਨਵੰਬਰ ਤੋਂ ਮਿਲੇਗੀ ਸਾਲਾਨਾ ਲੋਕਲ ਪਾਸ ਦੀ ਸਹੂਲਤ

ਨਵੀਂ ਦਿੱਲੀ: ਨੈਸ਼ਨਲ ਹਾਈਵੇਅ ’ਤੇ ਸਥਿਤ ਟੋਲ ਪਲਾਜ਼ਿਆਂ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕ 1 ਨਵੰਬਰ ਤੋਂ ਸਾਲਾਨਾ ਰਿਆਇਤੀ ਲੋਕਲ ਪਾਸ ਬਣਵਾ ਸਕਣਗੇ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਨਵੀਂ ਸਹੂਲਤ ਦਾ ਮਕਸਦ ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲੇ ਯੋਗ ਲੋਕਾਂ ਲਈ ਆਵਾਜਾਈ ਦਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲਿਆਂ ਲਈ ਵੱਡੀ ਰਾਹਤ, 1 ਨਵੰਬਰ ਤੋਂ ਮਿਲੇਗੀ ਸਾਲਾਨਾ ਲੋਕਲ ਪਾਸ ਦੀ ਸਹੂਲਤ

ਨਵੀਂ ਦਿੱਲੀ: ਨੈਸ਼ਨਲ ਹਾਈਵੇਅ ’ਤੇ ਸਥਿਤ ਟੋਲ ਪਲਾਜ਼ਿਆਂ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕ 1 ਨਵੰਬਰ ਤੋਂ ਸਾਲਾਨਾ ਰਿਆਇਤੀ ਲੋਕਲ ਪਾਸ ਬਣਵਾ ਸਕਣਗੇ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਨਵੀਂ ਸਹੂਲਤ ਦਾ ਮਕਸਦ ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲੇ ਯੋਗ ਲੋਕਾਂ ਲਈ ਆਵਾਜਾਈ ਦਾ ਖ਼ਰਚ ਘਟਾਉਣਾ ਹੈ। ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਨਗਰਪਾਲਿਕਾ ਜਾਂ ਸਥਾਨਕ ਕਸਬੇ ਦੀ ਹੱਦ ਤੋਂ ਬਾਹਰ ਸਥਿਤ ਟੋਲ ਪਲਾਜ਼ਿਆਂ ਲਈ ਸਾਲਾਨਾ ਪਾਸ ਦੀ ਫੀਸ 1,500 ਰੁਪਏ ਹੋਵੇਗੀ। ਜਦਕਿ ਨਗਰਪਾਲਿਕਾ ਜਾਂ ਕਸਬੇ ਦੀ ਹੱਦ ਅੰਦਰ ਸਥਿਤ ਟੋਲ ਪਲਾਜ਼ਿਆਂ ਲਈ ਇਹ ਫੀਸ 3,000 ਰੁਪਏ ਤੈਅ ਕੀਤੀ ਗਈ ਹੈ।

ਮੌਜੂਦਾ ਮਾਸਿਕ ਪਾਸ ਦਾ ਵੀ ਰਹੇਗਾ ਵਿਕਲਪ
ਵੈਧ ਅਤੇ ਚਾਲੂ FASTag ਵਾਲੇ ਯੋਗ ਗੈਰ-ਵਪਾਰਕ ਵਾਹਨਾਂ ਦੇ ਮਾਲਕ ਸਬੰਧਤ ਟੋਲ ਪਲਾਜ਼ੇ ਤੋਂ ਆਉਣ-ਜਾਣ ਲਈ ਮੌਜੂਦਾ ਮਾਸਿਕ ਪਾਸ ਜਾਂ ਨਵੇਂ ਰਿਆਇਤੀ ਲੋਕਲ ਪਾਸ ਵਿੱਚੋਂ ਕੋਈ ਇੱਕ ਵਿਕਲਪ ਚੁਣ ਸਕਣਗੇ। ਫਿਲਹਾਲ ਮਾਸਿਕ ਪਾਸ ਦੀ ਫੀਸ 360 ਰੁਪਏ ਹੈ, ਜਿਸ ਮੁਤਾਬਕ ਇੱਕ ਸਾਲ ਦਾ ਖ਼ਰਚ 4,320 ਰੁਪਏ ਬਣਦਾ ਹੈ। ਨਵਾਂ ਸਾਲਾਨਾ ਪਾਸ ਸਿਰਫ਼ ਉਸੇ ਟੋਲ ਪਲਾਜ਼ੇ ਲਈ ਵੈਧ ਹੋਵੇਗਾ, ਜਿਸ ਲਈ ਇਹ ਜਾਰੀ ਕੀਤਾ ਗਿਆ ਹੈ। ਇਸ ਨੂੰ ਕਿਸੇ ਹੋਰ ਟੋਲ ਪਲਾਜ਼ੇ ’ਤੇ ਵਰਤਿਆ ਨਹੀਂ ਜਾ ਸਕੇਗਾ ਅਤੇ ਨਾ ਹੀ ਦੂਜੇ ਪਲਾਜ਼ੇ ਲਈ ਤਬਦੀਲ ਕੀਤਾ ਜਾ ਸਕੇਗਾ।

ਹਰ ਸੜਕ ’ਤੇ ਨਹੀਂ ਮਿਲੇਗੀ ਸਹੂਲਤ
ਮੰਤਰਾਲੇ ਮੁਤਾਬਕ, ਜਿਨ੍ਹਾਂ ਨੈਸ਼ਨਲ ਹਾਈਵੇਅ ਜਾਂ ਐਕਸਪ੍ਰੈੱਸਵੇਅ ’ਤੇ ‘ਕਲੋਜ਼ਡ ਯੂਜ਼ਰ ਫੀਸ ਕਲੈਕਸ਼ਨ ਸਿਸਟਮ’ ਤਹਿਤ ਟੋਲ ਵਸੂਲਿਆ ਜਾਂਦਾ ਹੈ, ਉੱਥੇ ਆਉਣ-ਜਾਣ ਲਈ ਰਿਆਇਤੀ ਲੋਕਲ ਪਾਸ ਜਾਰੀ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਜੇਕਰ ਯਾਤਰੀਆਂ ਲਈ ਸਰਵਿਸ ਰੋਡ ਜਾਂ ਕੋਈ ਬਦਲਵਾਂ ਰਸਤਾ ਉਪਲਬਧ ਹੈ, ਤਾਂ ਵੀ ਇਸ ਪਾਸ ਦੀ ਸਹੂਲਤ ਨਹੀਂ ਮਿਲੇਗੀ।

ਮੰਤਰਾਲੇ ਅਨੁਸਾਰ, ਦੇਸ਼ ਵਿੱਚ ਹੁਣ ਤੱਕ 13 ਕਰੋੜ ਤੋਂ ਵੱਧ FASTag ਜਾਰੀ ਕੀਤੇ ਜਾ ਚੁੱਕੇ ਹਨ। ਨਵੀਂ ਵਿਵਸਥਾ ਰਾਹੀਂ ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲੇ ਯੋਗ ਵਾਹਨ ਮਾਲਕਾਂ ਨੂੰ ਰੋਜ਼ਾਨਾ ਆਵਾਜਾਈ ਦੇ ਖ਼ਰਚ ਵਿੱਚ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News