ਤਾਜ਼ਾ ਖ਼ਬਰਾਂ ਲਈ ਵਟਸਐਪ 'ਤੇ ਡੇਲੀਪੋਸਟ ਟੀਵੀ ਚੈਨਲ ਨੂੰ ਫਾਲੋ ਕਰੋ — ਹੁਣੇ ਜੁੜੋ ਅਤੇ ਹਰ ਵੱਡੀ ਖ਼ਬਰ ਸਭ ਤੋਂ ਪਹਿਲਾਂ ਪਾਓ! 👉 ਇੱਥੇ ਕਲਿੱਕ ਕਰੋ
Journalism Of Hope
BREAKING NEWS
ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਫੇਰ ਬਦਲਿਆ ਸਮਾਂ......ਮੋਗਾ ਡਬਲ ਮਰਡਰ: ਦੋ ਭਰਾਵਾਂ ਦੇ ਕਤਲ ਦੀ ਸਾਜ਼ਿਸ਼ ਵਿੱਚ 6 ਔਰਤਾਂ ਦੀ ਭੂਮਿਕਾ, ਹੁਣ ਤੱਕ 10 ਗ੍ਰਿਫ਼ਤਾਰ......ਮਾਨਸਾ ’ਚ ਨੌਜਵਾਨ ਦੀ ਮੌਤ ਮਾਮਲਾ: ਇਨਸਾਫ਼ ਮਿਲਣ ਤੱਕ ਸਸਕਾਰ ਨਹੀਂ ਕਰਾਂਗੇ: ਪਤਨੀ ਤੇ ਭੈਣ.....ਪੰਜਾਬ ’ਚ ਪਰਾਲੀ ਸਾੜਨ ਦੇ 684 ਮਾਮਲੇ, ਤਰਨ ਤਾਰਨ ਤੇ ਅੰਮ੍ਰਿਤਸਰ ਸਭ ਤੋਂ ਅੱਗੇ......ਪੰਜਾਬ ’ਚ ਮੁੜ ਬਦਲੇਗਾ ਮੌਸਮ, ਮੀਂਹ ਦੇ ਨਾਲ ਤੇਜ਼ ਹਵਾਵਾਂ ਤੇ ਗੜੇਮਾਰੀ ਦੀ ਸੰਭਾਵਨਾ......ਦਿੱਲੀ ’ਚ ਸ਼ਰਾਬ ਦੀ ਆਨਲਾਈਨ ਬੁਕਿੰਗ ਸ਼ੁਰੂ, 208 ਸਰਕਾਰੀ ਠੇਕਿਆਂ ’ਤੇ ਮਿਲੇਗੀ ਸਹੂਲਤ......ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲਿਆਂ ਲਈ ਵੱਡੀ ਰਾਹਤ, 1 ਨਵੰਬਰ ਤੋਂ ਮਿਲੇਗੀ ਸਾਲਾਨਾ ਲੋਕਲ ਪਾਸ ਦੀ ਸਹੂਲਤ......

ਦੱਖਣੀ ਅਫ਼ਰੀਕਾ ਨੇ ਚਲਾਈ ਦੁਨੀਆ ਦੀ ਸਭ ਤੋਂ ਲੰਬੀ ਮਾਲਗੱਡੀ, 696 ਡੱਬੇ ਦੇਖ ਲੋਕ ਵੀ ਗਿਣਤੀ ਭੁੱਲੇ

ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਨੇ ਦੁਨੀਆ ਦੀ ਸਭ ਤੋਂ ਲੰਬੀ ਮਾਲਗੱਡੀ ਚਲਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਮਾਲਗੱਡੀ 7.6 ਕਿਲੋਮੀਟਰ ਲੰਬੀ ਹੈ ਅਤੇ ਇਸ ਵਿੱਚ ਕੁੱਲ 696 ਡੱਬੇ ਲੱਗੇ ਹੋਏ ਸਨ। ਆਮ ਤੌਰ ’ਤੇ ਮਾਲਗੱਡੀ ਦੀ ਲੰਬਾਈ ਇੱਕ ਤੋਂ ਡੇਢ ਕਿਲੋਮੀਟਰ ਦੇ ਕਰੀਬ ਹੁੰਦੀ ਹੈ, ਪਰ ਇਸ ਟਰੇਨ ਦੀ ਲੰਬਾਈ ਨੇ ਸਭ ਨੂੰ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਦੱਖਣੀ ਅਫ਼ਰੀਕਾ ਨੇ ਚਲਾਈ ਦੁਨੀਆ ਦੀ ਸਭ ਤੋਂ ਲੰਬੀ ਮਾਲਗੱਡੀ, 696 ਡੱਬੇ ਦੇਖ ਲੋਕ ਵੀ ਗਿਣਤੀ ਭੁੱਲੇ

ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਨੇ ਦੁਨੀਆ ਦੀ ਸਭ ਤੋਂ ਲੰਬੀ ਮਾਲਗੱਡੀ ਚਲਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਮਾਲਗੱਡੀ 7.6 ਕਿਲੋਮੀਟਰ ਲੰਬੀ ਹੈ ਅਤੇ ਇਸ ਵਿੱਚ ਕੁੱਲ 696 ਡੱਬੇ ਲੱਗੇ ਹੋਏ ਸਨ। ਆਮ ਤੌਰ ’ਤੇ ਮਾਲਗੱਡੀ ਦੀ ਲੰਬਾਈ ਇੱਕ ਤੋਂ ਡੇਢ ਕਿਲੋਮੀਟਰ ਦੇ ਕਰੀਬ ਹੁੰਦੀ ਹੈ, ਪਰ ਇਸ ਟਰੇਨ ਦੀ ਲੰਬਾਈ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਕਈ ਇਲੈਕਟ੍ਰਿਕ ਤੇ ਡੀਜ਼ਲ ਇੰਜਣਾਂ ਦੀ ਲਈ ਮਦਦ
ਇੰਨੀ ਲੰਬੀ ਮਾਲਗੱਡੀ ਨੂੰ ਖਿੱਚਣਾ ਆਸਾਨ ਨਹੀਂ ਸੀ। ਇਸ ਲਈ ਟਰੇਨ ਨੂੰ ਚਲਾਉਣ ਵਾਸਤੇ ਅੱਗੇ ਦੇ ਨਾਲ-ਨਾਲ ਵਿਚਕਾਰ ਵੀ ਕਈ ਇਲੈਕਟ੍ਰਿਕ ਅਤੇ ਡੀਜ਼ਲ ਇੰਜਣ ਲਗਾਏ ਗਏ ਸਨ। ਇਨ੍ਹਾਂ ਦੀ ਮਦਦ ਨਾਲ ਟਰੇਨ ਨੇ ਆਪਣਾ ਸਫ਼ਰ ਪੂਰਾ ਕੀਤਾ।

860 ਕਿਲੋਮੀਟਰ ਦਾ ਸਫ਼ਰ ਦੋ ਦਿਨਾਂ ਵਿੱਚ ਕੀਤਾ ਪੂਰਾ
ਐਸੋਸੀਏਟਿਡ ਪ੍ਰੈੱਸ (AP) ਦੀ ਰਿਪੋਰਟ ਮੁਤਾਬਕ, ਇਸ ਮਾਲਗੱਡੀ ਨੇ ਸਮੁੰਦਰੀ ਤੱਟ ’ਤੇ ਸਥਿਤ ਸਲਦਾਨ੍ਹਾ ਬੇਅ ਤੋਂ ਲੋਹੇ ਦੀ ਖਾਣ ਤੱਕ ਦਾ ਸਫ਼ਰ ਤੈਅ ਕੀਤਾ। ਖਾਲੀ ਡੱਬਿਆਂ ਨਾਲ 860 ਕਿਲੋਮੀਟਰ ਦੀ ਦੂਰੀ ਪੂਰੀ ਕਰਨ ਵਿੱਚ ਟਰੇਨ ਨੂੰ ਦੋ ਦਿਨ ਲੱਗੇ।

ਟਰੇਨ ਚਲਾਉਣ ਦਾ ਕੀ ਸੀ ਮਕਸਦ ?
ਦੱਖਣੀ ਅਫ਼ਰੀਕਾ ਦੀ ਸਰਕਾਰੀ ਟਰਾਂਸਪੋਰਟ ਕੰਪਨੀ ਟ੍ਰਾਂਸਨੈੱਟ ਨੇ ਇਹ ਟਰੇਨ 17 ਅਕਤੂਬਰ ਨੂੰ ਚਲਾਈ ਸੀ। ਕੰਪਨੀ ਮੁਤਾਬਕ, ਇਹ ਇੱਕ ਟੈਸਟ ਸੀ, ਜੋ ਸਫ਼ਲ ਰਿਹਾ। ਇਸ ਦਾ ਮਕਸਦ ਇਹ ਜਾਂਚਣਾ ਸੀ ਕਿ ਭਾਰੀ ਮਾਲ ਨੂੰ ਇੱਕੋ ਵਾਰ ਲੰਬੀ ਦੂਰੀ ਤੱਕ ਪਹੁੰਚਾਉਣ ਲਈ ਰੇਲ ਪ੍ਰਣਾਲੀ ਕਿੰਨੀ ਸਮਰੱਥ ਹੈ।

ਆਸਟ੍ਰੇਲੀਆ ਦਾ ਪੁਰਾਣਾ ਰਿਕਾਰਡ ਟੁੱਟਿਆ
ਇਸ ਤੋਂ ਪਹਿਲਾਂ ਸਭ ਤੋਂ ਲੰਬੀ ਮਾਲਗੱਡੀ ਚਲਾਉਣ ਦਾ ਰਿਕਾਰਡ ਆਸਟ੍ਰੇਲੀਆ ਦੇ ਨਾਮ ਸੀ। ਉੱਥੇ 2001 ਵਿੱਚ 7.24 ਕਿਲੋਮੀਟਰ ਲੰਬੀ ਮਾਲਗੱਡੀ ਚਲਾਈ ਗਈ ਸੀ। ਹੁਣ ਦੱਖਣੀ ਅਫ਼ਰੀਕਾ ਨੇ 7.6 ਕਿਲੋਮੀਟਰ ਲੰਬੀ ਟਰੇਨ ਚਲਾ ਕੇ ਇਸ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News