ਕੇਂਦਰ ਨੇ ਸੂਬਿਆਂ ਨੂੰ 1.09 ਲੱਖ ਕਰੋੜ ਰੁਪਏ ਦੀ ਵਾਧੂ ਟੈਕਸ ਹਿੱਸੇਦਾਰੀ ਕੀਤੀ ਜਾਰੀ, ਪੰਜਾਬ ਨੂੰ ਮਿਲੇ 2,176 ਕਰੋੜ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਸੂਬਾ ਸਰਕਾਰਾਂ ਨੂੰ ਟੈਕਸ ਹਿੱਸੇਦਾਰੀ ਵਜੋਂ 1.09 ਲੱਖ ਕਰੋੜ ਰੁਪਏ ਤੋਂ ਵੱਧ ਦੀ ਵਾਧੂ ਕਿਸ਼ਤ ਜਾਰੀ ਕੀਤੀ ਹੈ। ਇਸ ਵਿੱਚ ਪੰਜਾਬ ਦੇ ਹਿੱਸੇ 2,176 ਕਰੋੜ ਰੁਪਏ ਆਏ ਹਨ। ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, ਸੂਬਿਆਂ ਨੂੰ ਕੁੱਲ 1,09,019 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ। ਇਹ ਰਕਮ ਨਿਯਮਤ ਮਹੀਨਾਵਾਰ ਟੈਕਸ ਹਿੱਸੇਦਾਰੀ ਅਤੇ ਮੌਜੂਦਾ ਵਿੱਤੀ ਸਾਲ ਦੀ ਦੂਜੀ ਵਾਧੂ ਕਿਸ਼ਤ ਤੋਂ ਇਲਾਵਾ ਹੈ।
ਮੰਤਰਾਲੇ ਨੇ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਰਕਮ ਜਾਰੀ ਕੀਤੀ ਗਈ ਹੈ, ਤਾਂ ਜੋ ਸੂਬੇ ਪੂੰਜੀਗਤ ਖਰਚਿਆਂ ਵਿੱਚ ਤੇਜ਼ੀ ਲਿਆ ਸਕਣ ਅਤੇ ਵਿਕਾਸ ਤੇ ਭਲਾਈ ਯੋਜਨਾਵਾਂ ਲਈ ਲੋੜੀਂਦੇ ਫੰਡ ਮੁਹੱਈਆ ਕਰਵਾ ਸਕਣ। ਮੌਜੂਦਾ ਪ੍ਰਬੰਧ ਅਨੁਸਾਰ, ਕੇਂਦਰ ਵੱਲੋਂ ਇੱਕ ਵਿੱਤੀ ਸਾਲ ਦੌਰਾਨ ਇਕੱਠੇ ਕੀਤੇ ਜਾਣ ਵਾਲੇ ਟੈਕਸਾਂ ਦਾ 41 ਫ਼ੀਸਦੀ ਹਿੱਸਾ 14 ਕਿਸ਼ਤਾਂ ਵਿੱਚ ਸੂਬਿਆਂ ਨੂੰ ਵੰਡਿਆ ਜਾਂਦਾ ਹੈ।
ਪ੍ਰਮੁੱਖ ਸੂਬਿਆਂ ਨੂੰ ਮਿਲੀ ਰਕਮ:
ਉੱਤਰ ਪ੍ਰਦੇਸ਼: 19,208 ਕਰੋੜ ਰੁਪਏ
ਬਿਹਾਰ: 10,845 ਕਰੋੜ ਰੁਪਏ
ਮੱਧ ਪ੍ਰਦੇਸ਼: 8,010 ਕਰੋੜ ਰੁਪਏ
ਪੱਛਮੀ ਬੰਗਾਲ: 7,666 ਕਰੋੜ ਰੁਪਏ
ਮਹਾਰਾਸ਼ਟਰ: 7,022 ਕਰੋੜ ਰੁਪਏ
ਪੰਜਾਬ: 2,176 ਕਰੋੜ ਰੁਪਏ