Journalism Of Hope
BREAKING NEWS
ਪੰਜਾਬ ਚੋਣਾਂ 2027: ‘ਆਪ’ ਨੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣ.....ਸਾਊਦੀ ਅਰਬ ਦੀ ਜੇਲ੍ਹ ’ਚ ਬੰਦ ਪੰਜਾਬ ਦੇ ਦੋ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਟਲੀ.......ਪਰਵਿੰਦਰ ਝੋਟਾ ਦਾ 18 ਦਿਨ ਬਾਅਦ ਵੀ ਨਹੀਂ ਹੋਇਆ ਸਸਕਾਰ, 5 ਨਵੰਬਰ ਨੂੰ CM ਦੀ ਕੋਠੀ ਘੇਰਨ ਦਾ ਐਲਾਨ........ਪੰਜਾਬ ਵਿਧਾਨ ਸਭਾ ਹੋਵੇਗੀ ਹਾਈਟੈਕ, ਹੁਣ ਹੱਥ ਖੜ੍ਹੇ ਕਰਕੇ ਨਹੀਂ ਹੋਵੇਗੀ ਵੋਟਿੰਗ.........ਸਾਰਾ ਅਲੀ ਖ਼ਾਨ ਦੇ ਕੇਦਾਰਨਾਥ ਮੰਦਰ ਵਿੱਚ ਪੂਜਾ ਕਰਨ ’ਤੇ ਵਿਵਾਦ, ਮੌਲਾਨਾ ਨੇ ਜਾਰੀ ਕੀਤਾ ਫਤਵਾ.......ਤੀਜੀ ਜਮਾਤ ਦੇ ਵਿਦਿਆਰਥੀ ਨੇ KG ਦੀ ਕਲਾਸ ਦੀ ਬੱਚੀ ’ਤੇ ਕੀਤਾ ਹਮਲਾ, ਹਾਲਤ ਗੰਭੀਰ.......ਪੰਜਾਬ ’ਚ 35 ਨਿਆਂਇਕ ਅਧਿਕਾਰੀਆਂ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼, ਬਣਨਗੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ..........ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ’ਚ 70 ਹਜ਼ਾਰ ਤੋਂ ਵੱਧ ਲੋਕ ਪਹੁੰਚੇ, ਕਰਨ ਔਜਲਾ ਦੀ ਸਰਪ੍ਰਾਈਜ਼ ਐਂਟਰੀ ਨੇ ਬੰਨ੍ਹਿਆ ਰੰਗ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਮੁੜ ਪਈ ਕੇਂਦਰੀ ਏਜੰਸੀਆਂ ਦੀ ਰੇਡ

ਤੜਕਸਾਰ 5 ਵਜੇ ਹੁਸ਼ਿਆਰਪੁਰ ਸਥਿਤ ਰਿਹਾਇਸ਼ ‘ਤੇ ਪਹੁੰਚੀਆਂ Income Tax ਅਤੇ ED ਦੀਆਂ ਟੀਮਾਂ Sunder Sham Arora ED Raid; ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵਿੱਚ ਉਦਯੋਗ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਸੋਮਵਾਰ ਸਵੇਰੇ ਤੜਕਸਾਰ ਕਰੀਬ 5 ਵਜੇ Income Tax ਅਤੇ Enforcement Directorate (ED) ਦੀਆਂ ਟੀਮਾਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਮੁੜ ਪਈ ਕੇਂਦਰੀ ਏਜੰਸੀਆਂ ਦੀ ਰੇਡ

ਤੜਕਸਾਰ 5 ਵਜੇ ਹੁਸ਼ਿਆਰਪੁਰ ਸਥਿਤ ਰਿਹਾਇਸ਼ ‘ਤੇ ਪਹੁੰਚੀਆਂ Income Tax ਅਤੇ ED ਦੀਆਂ ਟੀਮਾਂ

Sunder Sham Arora ED Raid; ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵਿੱਚ ਉਦਯੋਗ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਸੋਮਵਾਰ ਸਵੇਰੇ ਤੜਕਸਾਰ ਕਰੀਬ 5 ਵਜੇ Income Tax ਅਤੇ Enforcement Directorate (ED) ਦੀਆਂ ਟੀਮਾਂ ਨੇ ਹੁਸ਼ਿਆਰਪੁਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ।

ਜਾਣਕਾਰੀ ਮੁਤਾਬਕ, ਕੇਂਦਰੀ ਜਾਂਚ ਏਜੰਸੀਆਂ ਦੇ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਨੇ ਉਨ੍ਹਾਂ ਦੇ ਘਰ ਨੂੰ ਘੇਰੇ ਵਿੱਚ ਲੈ ਕੇ ਜਾਂਚ-ਪੜਤਾਲ ਸ਼ੁਰੂ ਕੀਤੀ। ਫਿਲਹਾਲ ਇਸ ਕਾਰਵਾਈ ਨਾਲ ਜੁੜੇ ਹੋਰ ਵੇਰਵਿਆਂ ਦੀ ਉਡੀਕ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁੰਦਰ ਸ਼ਾਮ ਅਰੋੜਾ ਦੇ ਘਰ Income Tax ਵਿਭਾਗ ਵੱਲੋਂ ਲਗਾਤਾਰ ਤਿੰਨ ਦਿਨ, ਕਰੀਬ 62 ਘੰਟੇ ਤੱਕ ਜਾਂਚ ਕੀਤੀ ਗਈ ਸੀ। ਉਸ ਸਮੇਂ ਅਰੋੜਾ ਨੇ ਸਪੱਸ਼ਟ ਕੀਤਾ ਸੀ ਕਿ ਇਹ ਕਾਰਵਾਈ CBI ਵੱਲੋਂ ਨਹੀਂ, ਸਗੋਂ Income Tax ਵਿਭਾਗ ਵੱਲੋਂ ਕੀਤੀ ਗਈ ਸੀ।

ਉਨ੍ਹਾਂ ਮੁਤਾਬਕ, ਇਹ ਜਾਂਚ ਉਨ੍ਹਾਂ ਦੇ ਪੁੱਤਰ ਦੇ ਪ੍ਰਾਪਰਟੀ ਕਾਰੋਬਾਰ ਨਾਲ ਸਬੰਧਤ ਸੀ। ਅਰੋੜਾ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਜਾਂਚ ਦੌਰਾਨ ਟੀਮਾਂ ਨੂੰ ਕੋਈ ਵੀ ਗੈਰ-ਕਾਨੂੰਨੀ ਚੀਜ਼ ਨਹੀਂ ਮਿਲੀ ਸੀ। ਹੁਣ ਇੱਕ ਵਾਰ ਫਿਰ ਕੇਂਦਰੀ ਏਜੰਸੀਆਂ ਦੀ ਕਾਰਵਾਈ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ।

Read Latest News and Breaking News at Daily Post TV, Browse for more News

Ad
Ad

Punjab District News