America; ਫਲੋਰਿਡਾ ‘ਚ ਭਿਆਨਕ ਜਹਾਜ਼ ਹਾਦਸਾ, 9 ਲੋਕਾਂ ਦੀ ਮੌਤ
Florida Plane Crash; ਅਮਰੀਕਾ ਦੇ ਦੱਖਣੀ ਫਲੋਰਿਡਾ ਵਿੱਚ ਐਤਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। 9 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਬਿਜ਼ਨਸ ਜੈੱਟ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 9 ਲੋਕਾਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ, ਬਹਾਮਾਸ ਜਾ ਰਿਹਾ ਇਹ ਜਹਾਜ਼ ਅਚਾਨਕ ਅਸਮਾਨ ਤੋਂ ਹੇਠਾਂ ਆਇਆ ਅਤੇ ਰਿਹਾਇਸ਼ੀ ਇਲਾਕੇ ਦੀ ਸੜਕ ‘ਤੇ ਜਾ ਡਿੱਗਿਆ। ਜ਼ਮੀਨ ਨਾਲ ਟਕਰਾਉਂਦੇ ਹੀ ਜਹਾਜ਼ ਨੂੰ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਹਾਦਸੇ ਕਾਰਨ ਸੜਕ ‘ਤੇ ਡੂੰਘਾ ਟੋਆ ਪੈ ਗਿਆ ਅਤੇ ਜਹਾਜ਼ ਦੇ ਮਲਬੇ ਦੇ ਟੁਕੜੇ ਆਲੇ-ਦੁਆਲੇ ਖਿੱਲਰ ਗਏ।
ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਕਿਸੇ ਇਮਾਰਤ ਨਾਲ ਨਹੀਂ ਟਕਰਾਇਆ, ਨਹੀਂ ਤਾਂ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਸੀ। ਅਮਰੀਕਾ ਦੇ ਟਰਾਂਸਪੋਰਟ ਸਕੱਤਰ ਨੇ ਜਹਾਜ਼ ਵਿੱਚ ਸਵਾਰ ਸਾਰੇ 9 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇਸ ਭਿਆਨਕ ਹਾਦਸੇ ਦੀ ਪੂਰੀ ਘਟਨਾ ਉੱਥੋਂ ਲੰਘ ਰਹੀ ਇੱਕ ਕਾਰ ਦੇ ਡੈਸ਼ਕੈਮ ਵਿੱਚ ਕੈਦ ਹੋ ਗਈ। ਵੀਡੀਓ ਵਿੱਚ ਜਹਾਜ਼ ਨੂੰ ਅਚਾਨਕ ਅਸਮਾਨ ਤੋਂ ਸੜਕ ਵੱਲ ਡਿੱਗਦੇ ਅਤੇ ਟਕਰਾਉਣ ਤੋਂ ਬਾਅਦ ਅੱਗ ਦੀ ਲਪੇਟ ਵਿੱਚ ਆਉਂਦੇ ਦੇਖਿਆ ਜਾ ਸਕਦਾ ਹੈ।