Journalism Of Hope
BREAKING NEWS
ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਈਡੀ ਦੀ ਰੇਡ ਅੱਜ ਵੀ ਜਾਰੀ.....ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ ਅੱਜ ਤੋਂ ਦੀਵਾਲੀ ਤੱਕ ਕੰਮ ਰਹੇਗਾ ਠੱਪ: ਕਰਮਚਾਰੀ ਪੈੱਨ-ਡਾਊਨ ਹੜਤਾਲ ‘ਤੇ.......ਅੱਜ ਹੋਵੇਗਾ ਦਲਜੀਤ ਸਿੰਘ ਦਾ ਜੱਦੀ ਪਿੰਡ ਭੰਮੇ ਕਲਾਂ ਵਿਖੇ ਅੰਤਿਮ ਸਸਕਾਰ, ਹਾਈਕੋਰਟ ਨੇ ਪਰਿਵਾਰ ਦੀ ਮੰਗ ਮੰਨੀ......ਝੋਟਾ ਦੇ ਪੋਸਟਮਾਰਟਮ ਲਈ ਪਰਿਵਾਰ ਸਹਿਮਤ: ਸਰਕਾਰ ਨੇ ਦੋ ਮੰਗਾਂ ਨੂੰ ਛੱਡ ਕੇ ਬਾਕੀ ਸਾਰੀਆਂ ਮੰਨੀਆਂ......ਕੈਨੇਡਾ ਵਿੱਚ ਪੰਜਾਬੀ ਮੂਲ ਦੀ 20 ਸਾਲ ਦੀ ਮੁਟਿਆਰ ਨੇ ਰਚਿਆ ਇਤਿਹਾਸ.....ਦਿੱਲੀ ਦੀ ਹਵਾ ਹੋਈ ਬੇਹੱਦ ਖ਼ਰਾਬ, ਸਵੇਰੇ AQI ਗੰਭੀਰ ਪੱਧਰ ‘ਤੇ ਦਰਜ......ਅਦਾਕਾਰ ਆਯੁਸ਼ਮਾਨ ਖੁਰਾਣਾ ਅਤੇ ਤੁਸ਼ਾਰ ਕਪੂਰ ਨੂੰ ਧਮਕੀ ਦੇਣ ਵਾਲਾ IT ਇੰਜੀਨੀਅਰ ਗ੍ਰਿਫ਼ਤਾਰ.......

ਯੂਕਰੇਨ ਵਿੱਚ ਰੂਸ ਦਾ ਵੱਡਾ ਹਮਲਾ, 40 ਲੋਕਾਂ ਦੀ ਮੌਤ

ਨਵੀਂ ਦਿੱਲੀ: ਯੂਕਰੇਨ ਦੇ ਜ਼ਾਪੋਰਿਜ਼ਜ਼ੀਆ ਇਲਾਕੇ ਦੇ ਕੋਮਿਸ਼ੁਵਾਖਾ ਪਿੰਡ ਵਿੱਚ 2 ਨਵੰਬਰ ਨੂੰ ਹੋਏ ਰੂਸੀ ਹਵਾਈ ਹਮਲੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਰੂਸੀ ਫੌਜ ਨੇ ਉਸ ਸਕੂਲ ਨੂੰ ਨਿਸ਼ਾਨਾ ਬਣਾਇਆ, ਜਿੱਥੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਜਾਂਦੀ ਸੀ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਪਨਾਹ ਵੀ ਦਿੱਤੀ ਜਾਂਦੀ ਸੀ। ਹਮਲੇ ਤੋਂ ਦੋ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਯੂਕਰੇਨ ਵਿੱਚ ਰੂਸ ਦਾ ਵੱਡਾ ਹਮਲਾ, 40 ਲੋਕਾਂ ਦੀ ਮੌਤ

ਨਵੀਂ ਦਿੱਲੀ: ਯੂਕਰੇਨ ਦੇ ਜ਼ਾਪੋਰਿਜ਼ਜ਼ੀਆ ਇਲਾਕੇ ਦੇ ਕੋਮਿਸ਼ੁਵਾਖਾ ਪਿੰਡ ਵਿੱਚ 2 ਨਵੰਬਰ ਨੂੰ ਹੋਏ ਰੂਸੀ ਹਵਾਈ ਹਮਲੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਰੂਸੀ ਫੌਜ ਨੇ ਉਸ ਸਕੂਲ ਨੂੰ ਨਿਸ਼ਾਨਾ ਬਣਾਇਆ, ਜਿੱਥੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਜਾਂਦੀ ਸੀ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਪਨਾਹ ਵੀ ਦਿੱਤੀ ਜਾਂਦੀ ਸੀ। ਹਮਲੇ ਤੋਂ ਦੋ ਦਿਨ ਬਾਅਦ ਵੀ ਕਈ ਲੋਕ ਲਾਪਤਾ ਹਨ ਅਤੇ ਬਚਾਅ ਟੀਮਾਂ ਮਲਬਾ ਹਟਾ ਕੇ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ, ਇਸ ਸਾਲ ਆਮ ਨਾਗਰਿਕਾਂ ’ਤੇ ਹੋਏ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇਹ ਇੱਕ ਹੈ। ਬੁੱਧਵਾਰ ਨੂੰ ਵੀ ਸੈਨਿਕ ਅਤੇ ਬਚਾਅ ਕਰਮਚਾਰੀ ਮਲਬੇ ਵਿੱਚ ਦੱਬੇ ਲੋਕਾਂ ਨੂੰ ਲੱਭਣ ਵਿੱਚ ਜੁਟੇ ਹੋਏ ਸਨ। ਬਚਾਅ ਟੀਮਾਂ ਨੂੰ ਉਮੀਦ ਹੈ ਕਿ ਮਲਬੇ ਹੇਠ ਕੋਈ ਵਿਅਕਤੀ ਜ਼ਿੰਦਾ ਮਿਲ ਸਕਦਾ ਹੈ।

ਰਾਹਤ ਸਮੱਗਰੀ ਲੈਣ ਪਹੁੰਚੇ ਲੋਕਾਂ ’ਤੇ ਬੰਬ ਸੁੱਟਣ ਦਾ ਦੋਸ਼
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਜਦੋਂ ਲੋਕ ਸਕੂਲ ਵਿੱਚ ਰਾਹਤ ਸਮੱਗਰੀ ਲੈਣ ਲਈ ਇਕੱਠੇ ਹੋਏ ਸਨ, ਉਸੇ ਸਮੇਂ ਰੂਸੀ ਫੌਜ ਨੇ ਉੱਥੇ ਹਵਾਈ ਬੰਬ ਸੁੱਟੇ। ਉਨ੍ਹਾਂ ਮੁਤਾਬਕ, ਬਚਾਅ ਕਾਰਜਾਂ ਲਈ ਵਰਤੀ ਜਾ ਰਹੀ ਥਾਂ ’ਤੇ ਮੁੜ ਬੰਬਾਰੀ ਵੀ ਕੀਤੀ ਗਈ। ਇਹ ਸਕੂਲ ਜੰਗੀ ਮੋਰਚੇ ਦੇ ਨੇੜੇ ਹੋਣ ਕਾਰਨ ਲੰਬੇ ਸਮੇਂ ਤੋਂ ਬੰਦ ਸੀ, ਪਰ ਹਰ ਸੋਮਵਾਰ ਇੱਥੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਜਾਂਦੀ ਸੀ। ਲੋੜ ਪੈਣ ’ਤੇ ਲੋਕ ਇਸ ਇਮਾਰਤ ਵਿੱਚ ਪਨਾਹ ਵੀ ਲੈਂਦੇ ਸਨ।

ਯੂਕਰੇਨ ਦੀਆਂ ਐਮਰਜੈਂਸੀ ਸੇਵਾਵਾਂ ਮੁਤਾਬਕ, ਮਰਨ ਵਾਲਿਆਂ ਵਿੱਚ ਬਚਾਅ ਟੀਮ ਦੇ ਦੋ ਮੈਂਬਰ ਅਤੇ ਚਾਰ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਹਮਲੇ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿੱਚ ਸੈਨਿਕ ਲਾਸ਼ਾਂ ਨੂੰ ਬੈਗਾਂ ਵਿੱਚ ਰੱਖ ਕੇ ਵੈਨਾਂ ਰਾਹੀਂ ਲਿਜਾਂਦੇ ਦਿਖਾਈ ਦੇ ਰਹੇ ਹਨ। ਭਾਰੀ ਮਸ਼ੀਨਾਂ ਨਾਲ ਇਮਾਰਤ ਦਾ ਮਲਬਾ ਹਟਾਇਆ ਜਾ ਰਿਹਾ ਹੈ, ਜਦਕਿ ਸੈਨਿਕ ਅਸਮਾਨ ਵਿੱਚ ਡਰੋਨਾਂ ’ਤੇ ਵੀ ਨਜ਼ਰ ਰੱਖ ਰਹੇ ਹਨ।

ਰੂਸ ਨੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਕੀਤਾ ਦਾਅਵਾ
ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਫੌਜ ਨੇ ਕੋਮਿਸ਼ੁਵਾਖਾ ਅਤੇ ਨੇੜਲੇ ਦੋ ਹੋਰ ਇਲਾਕਿਆਂ ਵਿੱਚ ਯੂਕਰੇਨੀ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ। ਮੰਤਰਾਲੇ ਮੁਤਾਬਕ, ਇਸ ਕਾਰਵਾਈ ਵਿੱਚ ਯੂਕਰੇਨ ਦੇ 25 ਸੈਨਿਕ ਮਾਰੇ ਗਏ। ਦੂਜੇ ਪਾਸੇ, ਯੂਕਰੇਨ ਦਾ ਦੋਸ਼ ਹੈ ਕਿ ਹਮਲੇ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਇਜ਼ਰਾਈਲ ਨੇ ਪ੍ਰਗਟਾਇਆ ਦੁੱਖ, ਹਮਲੇ ਦੀ ਨਿੰਦਾ ਕੀਤੀ
ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਹਮਲੇ ’ਤੇ ਦੁੱਖ ਪ੍ਰਗਟਾਇਆ ਹੈ। ਮੰਤਰਾਲੇ ਨੇ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ਵਿੱਚ 40 ਲੋਕਾਂ ਦੀ ਮੌਤ ਨੂੰ ਬੇਹੱਦ ਦੁਖਦਾਈ ਦੱਸਦਿਆਂ ਹਮਲੇ ਦੀ ਨਿੰਦਾ ਕੀਤੀ। ਬਿਆਨ ਵਿੱਚ ਕਿਹਾ ਗਿਆ ਕਿ ਹਮਲੇ ਦੀ ਲਪੇਟ ਵਿੱਚ ਉਹ ਸਕੂਲ ਵੀ ਆਇਆ, ਜਿੱਥੇ ਲੋਕਾਂ ਨੂੰ ਰਾਹਤ ਸਮੱਗਰੀ ਦਿੱਤੀ ਜਾ ਰਹੀ ਸੀ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ। ਇਜ਼ਰਾਈਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।

Read Latest News and Breaking News at Daily Post TV, Browse for more News

Ad
Ad

Punjab District News