Journalism Of Hope
BREAKING NEWS
ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਈਡੀ ਦੀ ਰੇਡ ਅੱਜ ਵੀ ਜਾਰੀ.....ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ ਅੱਜ ਤੋਂ ਦੀਵਾਲੀ ਤੱਕ ਕੰਮ ਰਹੇਗਾ ਠੱਪ: ਕਰਮਚਾਰੀ ਪੈੱਨ-ਡਾਊਨ ਹੜਤਾਲ ‘ਤੇ.......ਅੱਜ ਹੋਵੇਗਾ ਦਲਜੀਤ ਸਿੰਘ ਦਾ ਜੱਦੀ ਪਿੰਡ ਭੰਮੇ ਕਲਾਂ ਵਿਖੇ ਅੰਤਿਮ ਸਸਕਾਰ, ਹਾਈਕੋਰਟ ਨੇ ਪਰਿਵਾਰ ਦੀ ਮੰਗ ਮੰਨੀ......ਝੋਟਾ ਦੇ ਪੋਸਟਮਾਰਟਮ ਲਈ ਪਰਿਵਾਰ ਸਹਿਮਤ: ਸਰਕਾਰ ਨੇ ਦੋ ਮੰਗਾਂ ਨੂੰ ਛੱਡ ਕੇ ਬਾਕੀ ਸਾਰੀਆਂ ਮੰਨੀਆਂ......ਕੈਨੇਡਾ ਵਿੱਚ ਪੰਜਾਬੀ ਮੂਲ ਦੀ 20 ਸਾਲ ਦੀ ਮੁਟਿਆਰ ਨੇ ਰਚਿਆ ਇਤਿਹਾਸ.....ਦਿੱਲੀ ਦੀ ਹਵਾ ਹੋਈ ਬੇਹੱਦ ਖ਼ਰਾਬ, ਸਵੇਰੇ AQI ਗੰਭੀਰ ਪੱਧਰ ‘ਤੇ ਦਰਜ......ਅਦਾਕਾਰ ਆਯੁਸ਼ਮਾਨ ਖੁਰਾਣਾ ਅਤੇ ਤੁਸ਼ਾਰ ਕਪੂਰ ਨੂੰ ਧਮਕੀ ਦੇਣ ਵਾਲਾ IT ਇੰਜੀਨੀਅਰ ਗ੍ਰਿਫ਼ਤਾਰ.......

ਪੰਜਾਬ ‘ਚ ਅਗਲੇ ਹਫਤੇ ਮੁੜ ਮੀਂਹ ਦੀ ਸੰਭਾਵਨਾ

ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ 5 ਨਵੰਬਰ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਦਿਨ ਵੇਲੇ ਧੁੱਪ ਨਿਕਲੇਗੀ ਅਤੇ ਉੱਤਰ-ਪੱਛਮੀ ਦਿਸ਼ਾ ਤੋਂ ਪਹਾੜੀ ਹਵਾਵਾਂ ਚੱਲਣਗੀਆਂ। ਦੀਵਾਲੀ ਮੌਕੇ ਵੀ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਹਾਲਾਂਕਿ ਸਵੇਰੇ ਅਤੇ ਰਾਤ ਸਮੇਂ ਠੰਢ ਦਾ ਅਹਿਸਾਸ ਵਧਣ ਲੱਗਾ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੰਜਾਬ ‘ਚ ਅਗਲੇ ਹਫਤੇ ਮੁੜ ਮੀਂਹ ਦੀ ਸੰਭਾਵਨਾ

ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ 5 ਨਵੰਬਰ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਦਿਨ ਵੇਲੇ ਧੁੱਪ ਨਿਕਲੇਗੀ ਅਤੇ ਉੱਤਰ-ਪੱਛਮੀ ਦਿਸ਼ਾ ਤੋਂ ਪਹਾੜੀ ਹਵਾਵਾਂ ਚੱਲਣਗੀਆਂ। ਦੀਵਾਲੀ ਮੌਕੇ ਵੀ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਹਾਲਾਂਕਿ ਸਵੇਰੇ ਅਤੇ ਰਾਤ ਸਮੇਂ ਠੰਢ ਦਾ ਅਹਿਸਾਸ ਵਧਣ ਲੱਗਾ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਰੋਪੜ ਵਿੱਚ ਸਭ ਤੋਂ ਵੱਧ 32.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਅਗਲੇ ਛੇ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਦਕਿ 10 ਨਵੰਬਰ ਤੋਂ ਬਾਅਦ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ।

ਤਿੰਨ ਦਿਨ ਧੁੰਦ ਪੈਣ ਦੀ ਸੰਭਾਵਨਾ
ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ਦੇ ਕੁਝ ਇਲਾਕਿਆਂ ਵਿੱਚ ਸਵੇਰੇ ਅਤੇ ਰਾਤ ਸਮੇਂ ਹਲਕੀ ਤੋਂ ਦਰਮਿਆਨੀ ਧੁੰਦ ਪੈ ਸਕਦੀ ਹੈ। ਇਸ ਕਾਰਨ ਸਵੇਰੇ ਆਵਾਜਾਈ ਦੌਰਾਨ ਦਿੱਖ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 3 ਨਵੰਬਰ ਨੂੰ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਧੁੰਦ ਦਰਜ ਕੀਤੀ ਗਈ ਸੀ।

ਮੋਹਾਲੀ ਵਿੱਚ ਰਾਤਾਂ ਗਰਮ, ਫਰੀਦਕੋਟ ਸਭ ਤੋਂ ਠੰਢਾ
ਰਾਤ ਦੇ ਤਾਪਮਾਨ ਵਿੱਚ ਵੱਖ-ਵੱਖ ਸ਼ਹਿਰਾਂ ਦਰਮਿਆਨ ਫਰਕ ਦੇਖਣ ਨੂੰ ਮਿਲਿਆ। ਮੋਹਾਲੀ ਵਿੱਚ ਸਭ ਤੋਂ ਵੱਧ ਘੱਟੋ-ਘੱਟ ਤਾਪਮਾਨ 17 ਡਿਗਰੀ ਦਰਜ ਕੀਤਾ ਗਿਆ, ਜਦਕਿ ਫਰੀਦਕੋਟ ਵਿੱਚ ਇਹ 13.4 ਡਿਗਰੀ ਰਿਹਾ, ਜੋ ਸੂਬੇ ਵਿੱਚ ਸਭ ਤੋਂ ਘੱਟ ਸੀ। ਚੰਡੀਗੜ੍ਹ ਵਿੱਚ ਰਾਤ ਦਾ ਤਾਪਮਾਨ 14.4 ਡਿਗਰੀ, ਲੁਧਿਆਣਾ ਵਿੱਚ 14.7, ਪਟਿਆਲਾ ਵਿੱਚ 15 ਅਤੇ ਅੰਮ੍ਰਿਤਸਰ ਵਿੱਚ 15.5 ਡਿਗਰੀ ਦਰਜ ਕੀਤਾ ਗਿਆ। ਜ਼ਿਆਦਾਤਰ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ 14 ਤੋਂ 15 ਡਿਗਰੀ ਦੇ ਵਿਚਕਾਰ ਰਿਹਾ। ਦਿਨ ਵੇਲੇ ਰੋਪੜ 32.9 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ।

Read Latest News and Breaking News at Daily Post TV, Browse for more News

Ad
Ad

Punjab District News