Journalism Of Hope
BREAKING NEWS
ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨਹੀਂ ਲੜਨਗੇ 2027 ਦੀਆਂ ਵਿਧਾਨ ਸਭਾ ਚੋਣਾਂ.... ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ ਰੱਦ, ਬਿਨਾਂ ਗੇਂਦ ਸੁੱਟੇ ਹੀ ਖ਼ਤਮ ਹੋਇਆ ਮੈਚ.... ਮੰਗਾਂ ਨੂੰ ਲੈ ਕੇ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਸੰਘਰਸ਼ ਤੇਜ਼, ਹਾਈਵੇ ਤੇ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ.... ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਹੋਈ ਲਾਂਚ.... ਰਾਹੁਲ ਗਾਂਧੀ ਨੇ PM ਮੋਦੀ ਨੂੰ ਮੁੜ ਬਹਿਸ ਦੀ ਦਿੱਤੀ ਚੁਣੌਤੀ, 8 ਦਿਨਾਂ ਵਿੱਚ ਛੇਵੀਂ ਵਾਰ ਕੀਤਾ ਚੈਲੇਂਜ..... ਕਪੂਰਥਲਾ ’ਚ ਪਟਾਕੇ ਚਲਾ ਰਹੇ 22 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ..... ਦੀਵਾਲੀ ਤੋਂ ਬਾਅਦ ਪੰਜਾਬ ਦੀ ਹਵਾ ਹੋਈ ਹੋਰ ਪ੍ਰਦੂਸ਼ਿਤ, ਔਸਤ AQI 287 ’ਤੇ ਪੁੱਜਿਆ....

ਕ੍ਰਿਕਟਰ ਰਿੰਕੂ ਸਿੰਘ ਤੇ MP ਪ੍ਰਿਆ ਸਰੋਜ 4 ਦਸੰਬਰ ਨੂੰ ਲੈਣਗੇ ਸੱਤ ਫੇਰੇ, ਲਖਨਊ ’ਚ ਹੋਵੇਗਾ ਵਿਆਹ

ਲਖਨਊ: ਭਾਰਤੀ ਕ੍ਰਿਕਟਰ ਰਿੰਕੂ ਸਿੰਘ ਅਤੇ ਸਮਾਜਵਾਦੀ ਪਾਰਟੀ ਦੀ ਮਛਲੀਸ਼ਹਿਰ ਤੋਂ ਸਾਂਸਦ ਪ੍ਰਿਆ ਸਰੋਜ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵੇਂ 4 ਦਸੰਬਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇੱਕ ਨਿੱਜੀ ਹੋਟਲ ਵਿੱਚ ਸੱਤ ਫੇਰੇ ਲੈਣਗੇ। ਵਿਆਹ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਮਹਿਮਾਨਾਂ ਨੂੰ ਸੱਦਾ ਦੇਣ ਦਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕ੍ਰਿਕਟਰ ਰਿੰਕੂ ਸਿੰਘ ਤੇ MP ਪ੍ਰਿਆ ਸਰੋਜ 4 ਦਸੰਬਰ ਨੂੰ ਲੈਣਗੇ ਸੱਤ ਫੇਰੇ, ਲਖਨਊ ’ਚ ਹੋਵੇਗਾ ਵਿਆਹ

ਲਖਨਊ: ਭਾਰਤੀ ਕ੍ਰਿਕਟਰ ਰਿੰਕੂ ਸਿੰਘ ਅਤੇ ਸਮਾਜਵਾਦੀ ਪਾਰਟੀ ਦੀ ਮਛਲੀਸ਼ਹਿਰ ਤੋਂ ਸਾਂਸਦ ਪ੍ਰਿਆ ਸਰੋਜ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵੇਂ 4 ਦਸੰਬਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇੱਕ ਨਿੱਜੀ ਹੋਟਲ ਵਿੱਚ ਸੱਤ ਫੇਰੇ ਲੈਣਗੇ। ਵਿਆਹ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਮਹਿਮਾਨਾਂ ਨੂੰ ਸੱਦਾ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਰਿੰਕੂ ਸਿੰਘ ਨੇ ਆਪਣੀ ਭੈਣ ਨੇਹਾ ਨਾਲ ਬੈਠ ਕੇ ਵਿਆਹ ਦਾ ਕਾਰਡ ਪਸੰਦ ਕੀਤਾ ਸੀ। ਕਾਰਡ ਛਪਵਾਉਣ ਤੋਂ ਲੈ ਕੇ ਰਿਸ਼ਤੇਦਾਰਾਂ ਅਤੇ ਖ਼ਾਸ ਮਹਿਮਾਨਾਂ ਤੱਕ ਸੱਦਾ ਪਹੁੰਚਾਉਣ ਦੀਆਂ ਤਿਆਰੀਆਂ ਵਿੱਚ ਵੀ ਉਹ ਪਰਿਵਾਰ ਨਾਲ ਜੁਟੇ ਹੋਏ ਹਨ। ਦੀਵਾਲੀ ਮੌਕੇ ਰਿੰਕੂ ਆਪਣੇ ਅਲੀਗੜ੍ਹ ਸਥਿਤ ਘਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਤਿਉਹਾਰ ਮਨਾਉਣ ਦੇ ਨਾਲ ਵਿਆਹ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ।

ਅਲੀਗੜ੍ਹ ਤੋਂ 100 ਖ਼ਾਸ ਮਹਿਮਾਨਾਂ ਨੂੰ ਸੱਦਾ
ਵਿਆਹ ਸਮਾਗਮ ਵਿੱਚ ਅਲੀਗੜ੍ਹ ਤੋਂ ਕਰੀਬ 100 ਖ਼ਾਸ ਮਹਿਮਾਨਾਂ ਨੂੰ ਸੱਦਾ ਦੇਣ ਦੀ ਤਿਆਰੀ ਹੈ। ਇਨ੍ਹਾਂ ਵਿੱਚ ਸਿਆਸੀ, ਸਮਾਜਿਕ ਅਤੇ ਪਰਿਵਾਰਕ ਜਾਣਕਾਰ ਸ਼ਾਮਲ ਹੋਣਗੇ। ਰਿੰਕੂ ਸਿੰਘ ਆਪਣੀ ਮਾਂ ਅਤੇ ਭਰਾ ਨਾਲ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਵਿਆਹ ਦਾ ਸੱਦਾ ਦੇਣਾ ਚਾਹੁੰਦੇ ਹਨ। ਇਸ ਲਈ ਮੁੱਖ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਹੈ। 14 ਜਾਂ 15 ਨਵੰਬਰ ਦੇ ਆਸ-ਪਾਸ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਵਿਆਹ ਵਿੱਚ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕ੍ਰਿਕਟ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਪਹਿਲਾਂ ਵੀ ਟਲ ਚੁੱਕੀ ਹੈ ਵਿਆਹ ਦੀ ਤਰੀਕ
ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਦੀ ਮੰਗਣੀ 8 ਜੂਨ 2025 ਨੂੰ ਲਖਨਊ ਦੇ ਸੈਂਟਰਮ ਹੋਟਲ ਵਿੱਚ ਹੋਈ ਸੀ। ਇਸ ਤੋਂ ਬਾਅਦ ਦਸੰਬਰ 2025 ਵਿੱਚ ਵਿਆਹ ਹੋਣ ਦੀ ਚਰਚਾ ਸੀ, ਪਰ ਕ੍ਰਿਕਟ ਦੇ ਰੁਝੇਵਿਆਂ ਕਾਰਨ ਤਰੀਕ ਅੱਗੇ ਵਧਾ ਦਿੱਤੀ ਗਈ। ਫਰਵਰੀ 2026 ਵਿੱਚ ਵਿਆਹ ਦੀ ਸੰਭਾਵਨਾ ਸੀ, ਪਰ 27 ਫਰਵਰੀ ਨੂੰ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਦਾ ਦੇਹਾਂਤ ਹੋਣ ਕਾਰਨ ਵਿਆਹ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਦੋਵੇਂ ਪਰਿਵਾਰ 4 ਦਸੰਬਰ ਦੇ ਵਿਆਹ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News