Journalism Of Hope
BREAKING NEWS
PUNBUS/PRTC ਦੇ ਕੱਚੇ ਮੁਲਾਜ਼ਮਾਂ ਦੀ 16 ਨਵੰਬਰ ਤੋਂ ਹੋਣ ਵਾਲੀ ਤਿੰਨ ਰੋਜ਼ਾ ਹੜਤਾਲ ਮੁਲਤਵੀ......ਅਮਿਤਾਭ ਬੱਚਨ ਦੇ ਘਰ ਗੋਲੀਬਾਰੀ ਦੀ ਯੋਜਨਾ ਬਣਾਉਣ ਦੇ ਦੋਸ਼ ਹੇਠ ਦੋ ਸ਼ਾਰਪਸ਼ੂਟਰ ਗ੍ਰਿਫ਼ਤਾਰ.....ਨਸ਼ਾ ਵੇਚਣ ਦੇ ਸ਼ੱਕ ’ਚ ਨਿਹੰਗ ਸਿੰਘ ਨੇ ਨੌਜਵਾਨ ਦੀ ਡੰਡਿਆਂ ਨਾਲ ਕੀਤੀ ਕੁੱਟਮਾਰ......ਮੈਂ ਹੀ ਪੰਨੂ ਨੂੰ ਮਾਰਨ ਦੀ ਰਚੀ ਸੀ ਸਾਜ਼ਿਸ਼, ਨਿਖਿਲ ਗੁਪਤਾ ਨੇ ਅਦਾਲਤ ਕੋਲ ਮੰਨੀ ਆਪਣੀ ਗ਼ਲਤੀ.....ਵੈਸਟਰਨ ਡਿਸਟਰਬੈਂਸ ਕਾਰਨ ਕਈ ਸੂਬਿਆਂ ’ਚ ਬਦਲਿਆ ਮੌਸਮ, ਮੀਂਹ ਤੇ ਬਰਫ਼ਬਾਰੀ ਦਾ ਅਲਰਟ.....IPL ਦੇ ਸੰਸਥਾਪਕ ਅਤੇ ਭਾਰਤ ਤੋਂ ਭਗੌੜੇ ਲਲਿਤ ਮੋਦੀ ਨੂੰ ਮਿਲੀ ਬ੍ਰਿਟੇਨ ਦੀ ਨਾਗਰਿਕਤਾ

ਆਰਿਆਵੀਰ ਨੇ ਆਪਣੇ ਪਿਤਾ ਵਰਿੰਦਰ ਸਹਿਵਾਗ ਨਾਲ ਵੀਡੀਓ ਕਾਲ ‘ਤੇ ਫਾਈਨਲ ਮੈਚ ਦੇ ਰੋਮਾਂਚਕ ਪਲ ਕੀਤੇ ਸਾਂਝੇ

ਨਵੀਂ ਦਿੱਲੀ: ਅੰਡਰ-19 ਏਸ਼ੀਆ ਕੱਪ 2026 ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਆਰਯਵੀਰ ਸਹਿਵਾਗ ਨੇ ਆਪਣੇ ਪਿਤਾ ਅਤੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨਾਲ ਵੀਡੀਓ ਕਾਲ ਰਾਹੀਂ ਫਾਈਨਲ ਮੈਚ ਦੇ ਰੋਮਾਂਚਕ ਪਲ ਸਾਂਝੇ ਕੀਤੇ। ਆਰਯਵੀਰ ਨੂੰ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ‘ਪਲੇਅਰ ਆਫ ਦਿ ਟੂਰਨਾਮੈਂਟ’ ਚੁਣਿਆ ਗਿਆ। ਵਰਿੰਦਰ ਸਹਿਵਾਗ ਨੇ ਇੰਸਟਾਗ੍ਰਾਮ ’ਤੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਆਰਿਆਵੀਰ ਨੇ ਆਪਣੇ ਪਿਤਾ ਵਰਿੰਦਰ ਸਹਿਵਾਗ ਨਾਲ ਵੀਡੀਓ ਕਾਲ ‘ਤੇ ਫਾਈਨਲ ਮੈਚ ਦੇ ਰੋਮਾਂਚਕ ਪਲ ਕੀਤੇ ਸਾਂਝੇ

ਨਵੀਂ ਦਿੱਲੀ: ਅੰਡਰ-19 ਏਸ਼ੀਆ ਕੱਪ 2026 ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਆਰਯਵੀਰ ਸਹਿਵਾਗ ਨੇ ਆਪਣੇ ਪਿਤਾ ਅਤੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨਾਲ ਵੀਡੀਓ ਕਾਲ ਰਾਹੀਂ ਫਾਈਨਲ ਮੈਚ ਦੇ ਰੋਮਾਂਚਕ ਪਲ ਸਾਂਝੇ ਕੀਤੇ। ਆਰਯਵੀਰ ਨੂੰ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ‘ਪਲੇਅਰ ਆਫ ਦਿ ਟੂਰਨਾਮੈਂਟ’ ਚੁਣਿਆ ਗਿਆ। ਵਰਿੰਦਰ ਸਹਿਵਾਗ ਨੇ ਇੰਸਟਾਗ੍ਰਾਮ ’ਤੇ ਇਸ ਵੀਡੀਓ ਕਾਲ ਦੀ ਵੀਡੀਓ ਸਾਂਝੀ ਕੀਤੀ ਹੈ। ਇਹ ਗੱਲਬਾਤ ਪਾਕਿਸਤਾਨ ਖ਼ਿਲਾਫ਼ ਫਾਈਨਲ ਵਿੱਚ ਜਿੱਤ ਤੋਂ ਤੁਰੰਤ ਬਾਅਦ ਦੀ ਹੈ, ਜਦੋਂ ਭਾਰਤੀ ਖਿਡਾਰੀ ਮੈਦਾਨ ਵਿੱਚ ਜਸ਼ਨ ਮਨਾ ਰਹੇ ਸਨ।

ਗੱਲਬਾਤ ਦੌਰਾਨ ਆਰਯਵੀਰ ਨੇ ਦੱਸਿਆ ਕਿ ਮੈਚ ਦੇ ਆਖਰੀ ਪਲਾਂ ਵਿੱਚ ਉਹ ਕਾਫ਼ੀ ਘਬਰਾਏ ਹੋਏ ਸਨ। ਜਦੋਂ ਭਾਰਤ ਨੂੰ ਜਿੱਤ ਲਈ ਦੌੜਾਂ ਦੀ ਲੋੜ ਸੀ ਅਤੇ ਗੇਂਦਬਾਜ਼ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਹ ਲਗਾਤਾਰ ‘ਸੀਤਾ-ਰਾਮ, ਸੀਤਾ-ਰਾਮ’ ਦਾ ਜਾਪ ਕਰ ਰਹੇ ਸਨ। ਆਰਯਵੀਰ ਨੇ ਪਿਤਾ ਨੂੰ ਦੱਸਿਆ, ”ਮੈਂ ਇਕ ਘੰਟੇ ਤੋਂ ਬੈਠਾ ਸੀ ਅਤੇ ਸੀਤਾ-ਰਾਮ ਦਾ ਜਾਪ ਕਰ ਰਿਹਾ ਸੀ ਕਿ ਕੁਝ ਹੋ ਜਾਵੇ। ਆਖਰੀ ਓਵਰ ਵਿੱਚ 8 ਦੌੜਾਂ ਅਤੇ ਆਖਰੀ ਗੇਂਦ ’ਤੇ 3 ਦੌੜਾਂ ਦੀ ਲੋੜ ਸੀ। ਬੱਲੇਬਾਜ਼ੀ ’ਤੇ ਗੇਂਦਬਾਜ਼ ਸਨ। ਸਾਰੇ ਸੋਚ ਰਹੇ ਸਨ ਕਿ ਇੱਕ ਚੌਕਾ ਲੱਗ ਜਾਵੇ। ਜਿਵੇਂ ਹੀ ਚੌਕਾ ਲੱਗਿਆ, ਸਾਰੇ ਖੁਸ਼ੀ ਨਾਲ ਝੂਮ ਉੱਠੇ।”

2 ਹਜ਼ਾਰ ਪਾਕਿਸਤਾਨੀ ਦਰਸ਼ਕ ਲਗਾ ਰਹੇ ਸਨ ਸਹਿਵਾਗ ਦੇ ਨਾਅਰੇ
ਆਰਯਵੀਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੱਟ ਲੱਗੀ ਤਾਂ ਫਿਜ਼ੀਓ ਮੈਦਾਨ ਵਿੱਚ ਆਏ। ਸਟੈਂਡ ਵਿੱਚ ਕਰੀਬ 2 ਹਜ਼ਾਰ ਪਾਕਿਸਤਾਨੀ ਦਰਸ਼ਕ ਮੌਜੂਦ ਸਨ, ਜੋ ‘ਸਹਿਵਾਗ-ਸਹਿਵਾਗ’ ਦੇ ਨਾਅਰੇ ਲਗਾ ਰਹੇ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਦਰਸ਼ਕ ਵੀ ਉਨ੍ਹਾਂ ਦੀ ਬੱਲੇਬਾਜ਼ੀ ਦੀ ਤਾਰੀਫ਼ ਕਰ ਰਹੇ ਸਨ। ਇਸ ਮੌਕੇ ਵਰਿੰਦਰ ਸਹਿਵਾਗ ਨੇ ਆਪਣੇ ਪੁੱਤਰ ਅਤੇ ਪੂਰੀ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਟੀਮ ਦੇ ਸਾਰੇ ਖਿਡਾਰੀਆਂ ਤੱਕ ਉਨ੍ਹਾਂ ਦਾ ਸੁਨੇਹਾ ਪਹੁੰਚਾਇਆ ਜਾਵੇ।

5 ਪਾਰੀਆਂ ਵਿੱਚ ਬਣਾਈਆਂ 361 ਦੌੜਾਂ
ਆਰਯਵੀਰ ਨੇ ਟੂਰਨਾਮੈਂਟ ਦੀਆਂ 5 ਪਾਰੀਆਂ ਵਿੱਚ ਕੁੱਲ 361 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਇੱਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਲਗਾਏ। ਫਾਈਨਲ ਵਿੱਚ ਪਾਕਿਸਤਾਨ ਖ਼ਿਲਾਫ਼ ਉਨ੍ਹਾਂ ਨੇ 58 ਦੌੜਾਂ ਬਣਾਈਆਂ, ਜਦਕਿ ਸੈਮੀਫਾਈਨਲ ਵਿੱਚ ਅਫਗਾਨਿਸਤਾਨ ਵਿਰੁੱਧ 51 ਦੌੜਾਂ ਦੀ ਪਾਰੀ ਖੇਡੀ। ਗਰੁੱਪ ਪੜਾਅ ਵਿੱਚ ਯੂਏਈ ਖ਼ਿਲਾਫ਼ ਉਨ੍ਹਾਂ ਨੇ 160 ਦੌੜਾਂ ਬਣਾਈਆਂ ਸਨ। ਜ਼ਿਕਰਯੋਗ ਹੈ ਕਿ ਫਾਈਨਲ ਵਿੱਚ 338 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਮੁਸ਼ਕਲ ਵਿੱਚ ਫਸ ਗਈ ਸੀ। ਅਜਿਹੇ ਸਮੇਂ ਮਨਲ ਚੌਹਾਨ (47) ਅਤੇ ਮੋਹਿਤ ਉਲਵਾ (49) ਨੇ ਅਹਿਮ ਪਾਰੀਆਂ ਖੇਡ ਕੇ ਟੀਮ ਦੀ ਵਾਪਸੀ ਕਰਵਾਈ ਅਤੇ ਭਾਰਤ ਨੂੰ ਖਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

Read Latest News and Breaking News at Daily Post TV, Browse for more News

Ad
Ad

Punjab District News