ਰਿਸ਼ੀਕੇਸ਼ ‘ਚ ਵੱਡਾ ਹਾਦਸਾ! ਯਾਤਰੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗੀ, 6 ਲੋਕਾਂ ਦੀ ਮੌਤ, 19 ਜ਼ਖ਼ਮੀ
Rishikesh Bus Accident; ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਵਿੱਚ ਰਿਸ਼ੀਕੇਸ਼-ਬਦਰੀਨਾਥ ਨੈਸ਼ਨਲ ਹਾਈਵੇਅ ‘ਤੇ ਮੰਗਲਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਗੂਲਰ ਨੇੜੇ ਯਾਤਰੀਆਂ ਨਾਲ ਭਰੀ ਇੱਕ ਬੱਸ ਬੇਕਾਬੂ ਹੋ ਕੇ ਪੁਲ ਤੋਂ ਕਰੀਬ 100 ਮੀਟਰ ਹੇਠਾਂ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 19 ਹੋਰ ਜ਼ਖ਼ਮੀ ਹੋ ਗਏ।
ਹਰਿਦੁਆਰ ਤੋਂ ਜੋਸ਼ੀਮਠ ਜਾ ਰਹੀ ਸੀ ਬੱਸ
ਜਾਣਕਾਰੀ ਅਨੁਸਾਰ ਹਾਦਸਾ ਮੰਗਲਵਾਰ ਸਵੇਰੇ ਕਰੀਬ 5:30 ਵਜੇ ਮੁਨੀ ਕੀ ਰੇਤੀ ਥਾਣਾ ਖੇਤਰ ਦੇ ਗੂਲਰ ਨੇੜੇ ਵਾਪਰਿਆ। ਬੱਸ ਹਰਿਦੁਆਰ ਤੋਂ ਜੋਸ਼ੀਮਠ ਜਾ ਰਹੀ ਸੀ। ਇਸੇ ਦੌਰਾਨ ਬੱਸ ਬੇਕਾਬੂ ਹੋ ਗਈ ਅਤੇ ਪੁਲ ਤੋਂ ਹੇਠਾਂ ਛੋਟੀ ਨਦੀ ਵਿੱਚ ਜਾ ਡਿੱਗੀ।
ਪੁਲਿਸ, SDRF ਅਤੇ ਫਾਇਰ ਸਰਵਿਸ ਨੇ ਚਲਾਇਆ ਰੈਸਕਿਊ ਆਪਰੇਸ਼ਨ
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, SDRF ਅਤੇ ਫਾਇਰ ਸਰਵਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਸਾਂਝੇ ਤੌਰ ‘ਤੇ ਰੈਸਕਿਊ ਆਪਰੇਸ਼ਨ ਚਲਾ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਰਿਸ਼ੀਕੇਸ਼ AIIMS ਭੇਜਿਆ ਗਿਆ ਹੈ।
3 ਸਾਲ ਦੀ ਬੱਚੀ ਸਮੇਤ 13 ਜ਼ਖ਼ਮੀਆਂ ਦੀ ਪਛਾਣ
ਹਾਦਸੇ ਵਿੱਚ ਜ਼ਖ਼ਮੀ ਹੋਏ 19 ਲੋਕਾਂ ਵਿੱਚੋਂ 13 ਦੀ ਪਛਾਣ ਹੋ ਚੁੱਕੀ ਹੈ। ਇਨ੍ਹਾਂ ਵਿੱਚ ਤਿੰਨ ਸਾਲ ਦੀ ਇੱਕ ਬੱਚੀ ਵੀ ਸ਼ਾਮਲ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।