Journalism Of Hope
BREAKING NEWS
MP ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਮਾਮਲੇ ’ਚ ਅੱਜ ਅਦਾਲਤ ’ਚ ਦਾਇਰ ਕੀਤੀ ਜਾਵੇਗੀ ਅਰਜ਼ੀ......ਦਿਲਜੀਤ ਦੋਸਾਂਝ ਨੇ ਧਮਕੀਆਂ ਦੇ ਬਾਵਜੂਦ ਇੰਦੌਰ ਕੰਸਰਟ ਕੀਤਾ ਪੂਰਾ, ਗੀਤਾਂ ’ਤੇ ਝੂਮੇ ਪ੍ਰਸ਼ੰਸਕ.....ਕ੍ਰਿਕਟਰ ਹਰਮਨਪ੍ਰੀਤ ਕੌਰ ਦੇ ਨਾਂ ਇੱਕ ਹੋਰ ਇਤਿਹਾਸਕ ਪ੍ਰਾਪਤੀ, ਮੋਮ ਦੇ ਬੁੱਤ ਦਾ ਖੁਦ ਕੀਤਾ ਉਦਘਾਟਨ.......ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧਾ, ਹੁਣ ਤੱਕ 5,835 ਘਟਨਾਵਾਂ ਦਰਜ.....ਪੰਜਾਬ ਵਿੱਚ ਸਾਈਬਰ ਠੱਗੀਆਂ ਦੇ ਮਾਮਲਿਆਂ ’ਚ 74 ਫੀਸਦੀ ਵਾਧਾ, ਰੋਜ਼ਾਨਾ ਮਿਲ ਰਹੀਆਂ 2 ਤੋਂ 3 ਨਵੀਆਂ ਸ਼ਿਕਾਇਤਾਂ......ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ਜਨਗਣਨਾ: 15 ਦਿਨਾਂ ਤੱਕ ਘਰ ਬੈਠੇ ਆਨਲਾਈਨ ਭਰੀ ਜਾ ਸਕੇਗੀ ਜਾਣਕਾਰੀ.......ਸੁਖਬੀਰ ਬਾਦਲ ’ਤੇ ਹੋਏ ਹਮਲਿਆਂ ਦੀ NIA ਜਾਂਚ ਦੀ ਮੰਗ......ਪੰਜਾਬ ਚੋਣਾਂ 2027: ਭਾਜਪਾ ਨੇ 13 ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ ਦਾ ਕੀਤਾ ਐਲਾਨ

ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ‘ਤੇ ਅੱਜ ਹੋਵੇਗੀ ਸੁਣਵਾਈ, 3 ਦਿਨਾਂ ਦੀ ਪੈਰੋਲ ਮੰਗ ‘ਤੇ ਫੈਂਸਲਾ

ਦਾਦੀ ਚਰਨ ਕੌਰ ਦੇ ਅੰਤਿਮ ਸੰਸਕਾਰ ਤੇ ਧਾਰਮਿਕ ਰਸਮਾਂ ‘ਚ ਸ਼ਾਮਲ ਹੋਣ ਲਈ 21 ਤੋਂ 23 ਨਵੰਬਰ ਤੱਕ ਮੰਗੀ ਤਿੰਨ ਦਿਨਾਂ ਦੀ ਪੈਰੋਲ Amritpal Singh Court Parole Hearing; ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅੱਜ 17 ਨਵੰਬਰ ਦਾ ਦਿਨ ਅਹਿਮ ਹੈ। ਅੰਮ੍ਰਿਤਸਰ ਦੀ ਅਦਾਲਤ ਵਿੱਚ ਉਨ੍ਹਾਂ ਦੀ ਕਸਟਡੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ‘ਤੇ ਅੱਜ ਹੋਵੇਗੀ ਸੁਣਵਾਈ, 3 ਦਿਨਾਂ ਦੀ ਪੈਰੋਲ ਮੰਗ ‘ਤੇ ਫੈਂਸਲਾ

ਦਾਦੀ ਚਰਨ ਕੌਰ ਦੇ ਅੰਤਿਮ ਸੰਸਕਾਰ ਤੇ ਧਾਰਮਿਕ ਰਸਮਾਂ ‘ਚ ਸ਼ਾਮਲ ਹੋਣ ਲਈ 21 ਤੋਂ 23 ਨਵੰਬਰ ਤੱਕ ਮੰਗੀ ਤਿੰਨ ਦਿਨਾਂ ਦੀ ਪੈਰੋਲ

Amritpal Singh Court Parole Hearing; ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅੱਜ 17 ਨਵੰਬਰ ਦਾ ਦਿਨ ਅਹਿਮ ਹੈ। ਅੰਮ੍ਰਿਤਸਰ ਦੀ ਅਦਾਲਤ ਵਿੱਚ ਉਨ੍ਹਾਂ ਦੀ ਕਸਟਡੀ ਪੈਰੋਲ ਦੀ ਨਵੀਂ ਅਰਜ਼ੀ ‘ਤੇ ਅੱਜ ਅਗਲੀ ਸੁਣਵਾਈ ਹੋਵੇਗੀ। ਅਦਾਲਤ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਹੁਣ ਸਭ ਦੀਆਂ ਨਜ਼ਰਾਂ ਸਰਕਾਰ ਦੇ ਪੱਖ ਅਤੇ ਅਦਾਲਤ ਦੇ ਫ਼ੈਸਲੇ ‘ਤੇ ਟਿਕੀਆਂ ਹੋਈਆਂ ਹਨ।

21 ਤੋਂ 23 ਨਵੰਬਰ ਤੱਕ ਕਸਟਡੀ ਪੈਰੋਲ ਦੀ ਮੰਗ

ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਵੱਲੋਂ ਉਨ੍ਹਾਂ ਦੀ ਦਾਦੀ ਚਰਨ ਕੌਰ ਦੇ ਅੰਤਿਮ ਸੰਸਕਾਰ ਅਤੇ ਹੋਰ ਧਾਰਮਿਕ ਰਸਮਾਂ ਵਿੱਚ ਸ਼ਾਮਲ ਹੋਣ ਲਈ ਤਿੰਨ ਦਿਨਾਂ ਦੀ ਕਸਟਡੀ ਪੈਰੋਲ ਮੰਗੀ ਗਈ ਹੈ। ਇਸ ਸਬੰਧੀ 21 ਤੋਂ 23 ਨਵੰਬਰ ਤੱਕ ਦੀ ਇਜਾਜ਼ਤ ਦੇਣ ਲਈ ਅਰਜ਼ੀ ਦਾਇਰ ਕੀਤੀ ਗਈ ਹੈ।

ਅਰਜ਼ੀ ਮੁਤਾਬਕ, 21 ਨਵੰਬਰ ਨੂੰ ਅੰਤਿਮ ਸੰਸਕਾਰ, 22 ਨਵੰਬਰ ਨੂੰ ਅਸਥੀਆਂ ਇਕੱਠੀਆਂ ਕਰਨ ਅਤੇ 23 ਨਵੰਬਰ ਨੂੰ ਭੋਗ ਦੀ ਰਸਮ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਹੈ।

14 ਨਵੰਬਰ ਨੂੰ ਨਹੀਂ ਮਿਲ ਸਕੀ ਸੀ ਰਾਹਤ

ਦਰਅਸਲ, ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ 8 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ। ਪਰਿਵਾਰ ਚਾਹੁੰਦਾ ਹੈ ਕਿ ਅੰਮ੍ਰਿਤਪਾਲ ਸਿੰਘ ਦਾਦੀ ਦੇ ਦੇਹਾਂਤ ਤੋਂ ਬਾਅਦ ਹੋਣ ਵਾਲੀਆਂ ਪਰਿਵਾਰਕ ਰਸਮਾਂ ਵਿੱਚ ਸ਼ਾਮਲ ਹੋ ਸਕਣ।

ਇਸ ਤੋਂ ਪਹਿਲਾਂ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ 14 ਨਵੰਬਰ ਲਈ ਸੀਮਤ ਸਮੇਂ ਦੀ ਰਾਹਤ ਦਿੱਤੀ ਸੀ, ਪਰ ਡਿਬਰੂਗੜ੍ਹ ਜੇਲ੍ਹ ਤੋਂ ਉਨ੍ਹਾਂ ਨੂੰ ਪੰਜਾਬ ਲਿਆਉਣ ਦੀ ਵਿਵਸਥਾ ਸਮੇਂ ਸਿਰ ਨਹੀਂ ਹੋ ਸਕੀ। ਇਸ ਕਾਰਨ ਉਹ 14 ਨਵੰਬਰ ਨੂੰ ਪੰਜਾਬ ਨਹੀਂ ਪਹੁੰਚ ਸਕੇ।

ਹੁਣ ਵਕੀਲਾਂ ਵੱਲੋਂ ਨਵੀਂ ਅਰਜ਼ੀ ਦਾਇਰ ਕੀਤੀ ਗਈ ਹੈ, ਤਾਂ ਜੋ ਪਿਛਲੀ ਵਾਰ ਵਾਂਗ ਯਾਤਰਾ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਕਾਰਨ ਰਸਮਾਂ ਵਿੱਚ ਸ਼ਾਮਲ ਹੋਣ ‘ਚ ਕੋਈ ਰੁਕਾਵਟ ਨਾ ਆਵੇ।

Read Latest News and Breaking News at Daily Post TV, Browse for more News

Ad
Ad

Punjab District News