Journalism Of Hope
BREAKING NEWS
ਰੰਧਾਵਾ ਖ਼ੁਦਕੁਸ਼ੀ ਮਾਮਲਾ: ਸੁਪਰੀਮ ਕੋਰਟ ਵੱਲੋਂ ਲਾਲਜੀਤ ਭੁੱਲਰ ਦੇ ਪਿਤਾ ਨੂੰ ਵੱਡੀ ਰਾਹਤ......KBC ਦੇ ਸਵਾਲ ’ਤੇ ਪੰਜਾਬ ’ਚ ਇਤਰਾਜ਼, ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਕਾਨੂੰਨੀ ਨੋਟਿਸ.....ਮਹਿਲਾ ਕਰਮਚਾਰੀ ਨੇ ਕੈਬਿਨ ਵਿੱਚ XEN ਦੀ ਕੀਤੀ ਛਿੱਤਰ-ਪਰੇਡ.....ਜਥੇਦਾਰ ਗੜਗੱਜ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ.......ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ........ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ..........ਰਾਜਸਥਾਨ ’ਚ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ........ਕ੍ਰਿਕਟਰ ਯੁਜਵੇਂਦਰ ਚਾਹਲ ਭਾਜਪਾ ’ਚ ਸ਼ਾਮਲ

ਅਰੁਣਾਚਲ ਪ੍ਰਦੇਸ਼ ਸਰਹੱਦ ਤੋਂ 40 ਕਿਲੋਮੀਟਰ ਦੂਰ ਚੀਨ ਬਣਾ ਰਿਹਾ ਡੈਮ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ

ਗੁਹਾਟੀ: ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨੇੜੇ ਯਾਰਲੁੰਗ ਤਸਾਂਗਪੋ ਨਦੀ ’ਤੇ 60 ਗੀਗਾਵਾਟ ਸਮਰੱਥਾ ਵਾਲੀ ਮੈਡੋਗ ਜਲ-ਬਿਜਲੀ ਯੋਜਨਾ ਦਾ ਨਿਰਮਾਣ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ। ਸੈਟੇਲਾਈਟ ਤਸਵੀਰਾਂ ਦੇ ਨਵੇਂ ਵਿਸ਼ਲੇਸ਼ਣ ਵਿੱਚ ਇਸ ਪ੍ਰੋਜੈਕਟ ਦਾ ਕੰਮ ਕਾਫ਼ੀ ਅੱਗੇ ਵਧਣ ਅਤੇ ਨਦੀ ਦਾ ਰੁਖ ਮੋੜਨ ਦੀਆਂ ਤਿਆਰੀਆਂ ਦੇ ਸੰਕੇਤ ਮਿਲੇ ਹਨ। ਇਹ ਵਿਸ਼ਲੇਸ਼ਣ ਆਈਆਈਟੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਅਰੁਣਾਚਲ ਪ੍ਰਦੇਸ਼ ਸਰਹੱਦ ਤੋਂ 40 ਕਿਲੋਮੀਟਰ ਦੂਰ ਚੀਨ ਬਣਾ ਰਿਹਾ ਡੈਮ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ

ਗੁਹਾਟੀ: ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨੇੜੇ ਯਾਰਲੁੰਗ ਤਸਾਂਗਪੋ ਨਦੀ ’ਤੇ 60 ਗੀਗਾਵਾਟ ਸਮਰੱਥਾ ਵਾਲੀ ਮੈਡੋਗ ਜਲ-ਬਿਜਲੀ ਯੋਜਨਾ ਦਾ ਨਿਰਮਾਣ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ। ਸੈਟੇਲਾਈਟ ਤਸਵੀਰਾਂ ਦੇ ਨਵੇਂ ਵਿਸ਼ਲੇਸ਼ਣ ਵਿੱਚ ਇਸ ਪ੍ਰੋਜੈਕਟ ਦਾ ਕੰਮ ਕਾਫ਼ੀ ਅੱਗੇ ਵਧਣ ਅਤੇ ਨਦੀ ਦਾ ਰੁਖ ਮੋੜਨ ਦੀਆਂ ਤਿਆਰੀਆਂ ਦੇ ਸੰਕੇਤ ਮਿਲੇ ਹਨ। ਇਹ ਵਿਸ਼ਲੇਸ਼ਣ ਆਈਆਈਟੀ ਦਿੱਲੀ ਦੇ FITT ਵਿੱਚ ਇਨਕਿਊਬੇਟ ਹੋਏ ਭਾਰਤੀ ਜਿਓਸਪੇਸ਼ੀਅਲ ਏਆਈ ਸਟਾਰਟਅੱਪ ਅਰਥਸੈਂਸ ਲੈਬਜ਼ ਵੱਲੋਂ ਕੀਤਾ ਗਿਆ ਹੈ। ‘ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਮੁਤਾਬਕ, ਸੈਟੇਲਾਈਟ ਤਸਵੀਰਾਂ ਵਿੱਚ ਮੁੱਖ ਬੰਨ੍ਹ ਵਾਲੀ ਥਾਂ ਤੋਂ ਪਿੰਡਾਂ ਨੂੰ ਖਾਲੀ ਕਰਵਾਉਣ, ਨਦੀ ਦਾ ਰੁਖ ਬਦਲਣ ਲਈ ਕੰਮ ਸ਼ੁਰੂ ਹੋਣ ਅਤੇ ਸਰਹੱਦ ਨੇੜੇ ਵੱਡੇ ਪੱਧਰ ’ਤੇ ਉਦਯੋਗਿਕ ਢਾਂਚਾ ਖੜ੍ਹਾ ਕਰਨ ਦੇ ਸੰਕੇਤ ਸਾਹਮਣੇ ਆਏ ਹਨ।

ਭਾਰਤ ਲਈ ਕਿਉਂ ਅਹਿਮ ਹੈ ਇਹ ਪ੍ਰੋਜੈਕਟ ?
ਚੀਨ ਦਾ ਇਹ ਪ੍ਰੋਜੈਕਟ ਮੈਕਮੋਹਨ ਰੇਖਾ ਦੇ ਨੇੜੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤੋਂ ਲਗਭਗ 40 ਤੋਂ 50 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਰਤ ਨੇ ਵੀ ਸਿਆੰਗ ਨਦੀ ’ਤੇ 11,200 ਮੈਗਾਵਾਟ ਸਮਰੱਥਾ ਵਾਲੇ ਸਿਆੰਗ ਅੱਪਰ ਮਲਟੀਪਰਪਜ਼ ਪ੍ਰੋਜੈਕਟ (SUM P) ਦੀ ਯੋਜਨਾ ਬਣਾਈ ਹੈ। ਪ੍ਰੋਜੈਕਟ ਨਾਲ ਜੁੜੇ ਲੋਕਾਂ ਮੁਤਾਬਕ, ਇਸ ਦਾ ਮਕਸਦ ਚੀਨੀ ਯੋਜਨਾ ਕਾਰਨ ਨਦੀ ਦੇ ਹੇਠਲੇ ਵਹਾਅ ’ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਨੂੰ ਘਟਾਉਣਾ ਹੈ। ਇਹ ਪ੍ਰੋਜੈਕਟ ਸਿਆੰਗ, ਅੱਪਰ ਸਿਆੰਗ ਅਤੇ ਈਸਟ ਸਿਆੰਗ ਜ਼ਿਲ੍ਹਿਆਂ ਵਿੱਚੋਂ ਲੰਘਣ ਵਾਲੀ ਨਦੀ ’ਤੇ ਬਣਾਇਆ ਜਾਣਾ ਪ੍ਰਸਤਾਵਿਤ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਮੁਤਾਬਕ, ਪ੍ਰਸਤਾਵਿਤ ਸਿਆੰਗ ਜਲ ਭੰਡਾਰ ਦੀ ਸਮਰੱਥਾ ਲਗਭਗ 9.2 ਅਰਬ ਘਣ ਮੀਟਰ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਨਦੀ ਦੇ ਪਾਣੀ ਦੇ ਵਹਾਅ ਨੂੰ ਨਿਯੰਤਰਿਤ ਕਰਨ ਅਤੇ ਘੱਟ ਪਾਣੀ ਵਾਲੇ ਮੌਸਮ ਵਿੱਚ ਪਾਣੀ ਦੀ ਉਪਲਬਧਤਾ ਬਣਾਈ ਰੱਖਣ ਵਿੱਚ ਮਦਦ ਮਿਲ ਸਕਦੀ ਹੈ।

ਚੀਨ ਦੀ ਯੋਜਨਾ ਵਿੱਚ ਪੰਜ ਪਾਵਰ ਸਟੇਸ਼ਨ ਸ਼ਾਮਲ
ਰਿਪੋਰਟ ਮੁਤਾਬਕ, ਚੀਨ ਦਾ ਇਹ ਪ੍ਰੋਜੈਕਟ ਦੱਖਣ-ਪੂਰਬੀ ਤਿੱਬਤ ਵਿੱਚ ਯਾਰਲੁੰਗ ਤਸਾਂਗਪੋ ਨਦੀ ਦੇ ਹੇਠਲੇ ਹਿੱਸੇ ’ਤੇ ਬਣਾਇਆ ਜਾ ਰਿਹਾ ਹੈ। ਇਸ ਵਿੱਚ ਨਦੀ ਦੇ ਮਸ਼ਹੂਰ ਗ੍ਰੇਟ ਯੂ-ਬੈਂਡ ਵਿੱਚੋਂ ਲੰਘਣ ਵਾਲੀ ਸੁਰੰਗ ਅਤੇ ਭਾਰਤ ਵਿੱਚ ਨਦੀ ਦੇ ਦਾਖ਼ਲ ਹੋਣ ਤੋਂ ਪਹਿਲਾਂ ਕਈ ਪਾਵਰ ਸਟੇਸ਼ਨ ਤੇ ਪਾਣੀ ਦੇ ਨਿਕਾਸ ਦੀਆਂ ਵਿਵਸਥਾਵਾਂ ਸ਼ਾਮਲ ਹਨ। ਇਸ ਯੋਜਨਾ ’ਤੇ ਲਗਭਗ 1.2 ਟ੍ਰਿਲੀਅਨ ਯੁਆਨ, ਯਾਨੀ ਕਰੀਬ 168 ਅਰਬ ਡਾਲਰ ਖਰਚ ਹੋਣ ਦਾ ਅਨੁਮਾਨ ਹੈ। ਇਸ ਨੂੰ ਪੰਜ ਕੈਸਕੇਡ ਪਾਵਰ ਸਟੇਸ਼ਨਾਂ ਦੇ ਰੂਪ ਵਿੱਚ ਤਿਆਰ ਕਰਨ ਦੀ ਯੋਜਨਾ ਹੈ।

ਸੈਟੇਲਾਈਟ ਤਸਵੀਰਾਂ ਵਿੱਚ ਚਾਰ ਅਹਿਮ ਥਾਵਾਂ ਦੀ ਪਛਾਣ
ਅਰਥਸੈਂਸ ਲੈਬਜ਼ ਦੀ ਰਿਪੋਰਟ ਵਿੱਚ ਪ੍ਰੋਜੈਕਟ ਨਾਲ ਜੁੜੀਆਂ ਚਾਰ ਪ੍ਰਮੁੱਖ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਮੇਨਲਿੰਗ ਕਸਬੇ ਨੇੜੇ ਮੁੱਖ ਬੰਨ੍ਹ ਦੀ ਥਾਂ, ਪਾਈ ਕਸਬੇ ਦੇ ਨੇੜੇ ਸੰਭਾਵਿਤ ਹੇਠਲਾ ਬੰਨ੍ਹ, ਨਾਮਚਾ ਬਰਵਾ ਪਹਾੜ ਵਿੱਚੋਂ ਲੰਘਣ ਵਾਲੀ ਸੁਰੰਗ ਅਤੇ ਮੈਡੋਗ ਕਾਊਂਟੀ ਤੋਂ ਅੱਗੇ ਸਰਹੱਦ ਨੇੜੇ ਸੁਰੰਗ ਦਾ ਨਿਕਾਸ ਸ਼ਾਮਲ ਹੈ। ਰਿਪੋਰਟ ਅਨੁਸਾਰ, ਲਗਭਗ 50 ਕਿਲੋਮੀਟਰ ਦੇ ਖੇਤਰ ਵਿੱਚ ਨਦੀ ਦੇ 2,000 ਮੀਟਰ ਤੋਂ ਵੱਧ ਉਚਾਈ ਵਾਲੇ ਫ਼ਰਕ ਦਾ ਲਾਭ ਲੈਣ ਲਈ ਕਰੀਬ 40 ਕਿਲੋਮੀਟਰ ਲੰਬੀਆਂ ਸੁਰੰਗਾਂ ਬਣਾਉਣ ਦੀ ਯੋਜਨਾ ਹੈ।

ਪਿੰਡ ਖਾਲੀ ਕਰਵਾਏ, ਨਦੀ ਦਾ ਰੁਖ ਮੋੜਨ ਦਾ ਕੰਮ ਸ਼ੁਰੂ
ਜੁਲਾਈ 2025 ਦੀਆਂ ਸੈਟੇਲਾਈਟ ਤਸਵੀਰਾਂ ਵਿੱਚ ਮੁੱਖ ਬੰਨ੍ਹ ਵਾਲੀ ਪ੍ਰਸਤਾਵਿਤ ਥਾਂ ’ਤੇ ਪਿੰਡ ਅਤੇ ਖੇਤ ਦਿਖਾਈ ਦੇ ਰਹੇ ਸਨ। ਰਿਪੋਰਟ ਮੁਤਾਬਕ, ਦਸੰਬਰ 2025 ਤੱਕ ਇਨ੍ਹਾਂ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ ਅਤੇ ਖੇਤੀਬਾੜੀ ਵਾਲੀ ਜ਼ਮੀਨ ’ਤੇ ਮਿੱਟੀ ਦੀ ਖੁਦਾਈ ਤੇ ਹੋਰ ਨਿਰਮਾਣ ਕਾਰਜ ਸ਼ੁਰੂ ਹੋ ਗਏ ਸਨ। ਅਗਸਤ 2026 ਦੀਆਂ ਤਸਵੀਰਾਂ ਵਿੱਚ ਨਦੀ ਦਾ ਰੁਖ ਮੋੜਨ ਲਈ ਕੀਤੇ ਜਾ ਰਹੇ ਕੰਮ ਦੇ ਨਾਲ ਨਵੇਂ ਰਸਤੇ, ਆਰਜ਼ੀ ਰਿਹਾਇਸ਼ੀ ਢਾਂਚੇ ਅਤੇ ਦਫ਼ਤਰੀ ਇਮਾਰਤਾਂ ਵੀ ਦਿਖਾਈ ਦਿੱਤੀਆਂ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੁਰੰਗ ਦੇ ਨਿਕਾਸ ਵਾਲੇ ਖੇਤਰ ਵਿੱਚ ਨਿਰਮਾਣ ਕਾਰਜ ਰਸਮੀ ਨੀਂਹ ਪੱਥਰ ਸਮਾਗਮ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਸਨ।

ਸਿਆੰਗ ਪ੍ਰੋਜੈਕਟ ਦਾ ਵਿਰੋਧ ਵੀ ਤੇਜ਼
ਦੂਜੇ ਪਾਸੇ, ਭਾਰਤ ਦੇ ਪ੍ਰਸਤਾਵਿਤ ਸਿਆੰਗ ਪ੍ਰੋਜੈਕਟ ਨੂੰ ਲੈ ਕੇ ਸਥਾਨਕ ਆਦੀ ਭਾਈਚਾਰੇ ਵਿੱਚ ਵਿਰੋਧ ਸਾਹਮਣੇ ਆ ਰਿਹਾ ਹੈ। ਭਾਈਚਾਰੇ ਦੇ ਲੋਕਾਂ ਨੇ ਜ਼ਮੀਨ, ਉਜਾੜੇ ਜਾਣ ਅਤੇ ਰੋਜ਼ੀ-ਰੋਟੀ ਨਾਲ ਜੁੜੀਆਂ ਚਿੰਤਾਵਾਂ ਪ੍ਰਗਟਾਈਆਂ ਹਨ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ। ਪ੍ਰੋਜੈਕਟ ਦੇ ਸ਼ੁਰੂਆਤੀ ਸਰਵੇਖਣ ਨੂੰ ਲੈ ਕੇ ਤਣਾਅ ਵਧਣ ਮਗਰੋਂ ਪ੍ਰਸਤਾਵਿਤ ਥਾਂ ਨੇੜੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਅਕਤੂਬਰ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਕ ਘਟਨਾਵਾਂ ਵੀ ਵਾਪਰੀਆਂ ਸਨ। ਮੁੱਖ ਮੰਤਰੀ ਪੇਮਾ ਖਾਂਡੂ ਚੀਨ ਨਾਲ ਪਾਣੀ ਦੀ ਵੰਡ ਸਬੰਧੀ ਬੰਧਨਕਾਰੀ ਸਮਝੌਤੇ ਅਤੇ ਪਾਰਦਰਸ਼ੀ ਡਾਟਾ ਸਾਂਝਾ ਕਰਨ ਦੀ ਵਿਵਸਥਾ ਨਾ ਹੋਣ ਨੂੰ ਭਾਰਤ ਲਈ ਚੁਣੌਤੀ ਦੱਸਦੇ ਰਹੇ ਹਨ।

ਵਾਤਾਵਰਣ ਅਤੇ ਨਦੀ ਦੇ ਵਹਾਅ ’ਤੇ ਅਸਰ ਬਾਰੇ ਅੰਕੜੇ ਨਹੀਂ
ਅਰਥਸੈਂਸ ਲੈਬਜ਼ ਦੀ ਰਿਪੋਰਟ ਵਿੱਚ ਚੀਨੀ ਪ੍ਰੋਜੈਕਟ ਦੇ ਨਿਰਮਾਣ ਦੀ ਰਫ਼ਤਾਰ ਅਤੇ ਪੱਧਰ ਬਾਰੇ ਜਾਣਕਾਰੀ ਦਿੱਤੀ ਗਈ ਹੈ, ਪਰ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ, ਨਦੀ ਦੇ ਵਹਾਅ ਵਿੱਚ ਸੰਭਾਵੀ ਤਬਦੀਲੀਆਂ ਜਾਂ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ’ਤੇ ਪੈਣ ਵਾਲੇ ਅਸਰਾਂ ਬਾਰੇ ਕੋਈ ਪੱਕੇ ਅੰਕੜੇ ਨਹੀਂ ਦਿੱਤੇ ਗਏ। ਰਿਪੋਰਟ ਵਿੱਚ ਦਰਸਾਈਆਂ ਥਾਵਾਂ ਨੂੰ ਸੰਕੇਤਕ ਮੰਨਣ ਅਤੇ ਨਤੀਜਿਆਂ ਨੂੰ ਸੈਟੇਲਾਈਟ ਤਸਵੀਰਾਂ ’ਤੇ ਆਧਾਰਿਤ ਵਿਸ਼ਲੇਸ਼ਣ ਵਜੋਂ ਦੇਖਣ ਦੀ ਗੱਲ ਵੀ ਕਹੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News