Journalism Of Hope
BREAKING NEWS
ਚੰਡੀਗੜ੍ਹ ਨਗਰ ਨਿਗਮ ਚੋਣਾਂ: ਕਾਂਗਰਸ ਵੱਲੋਂ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ.........ਸਰਹਿੰਦ ਰੇਲਵੇ ਟਰੈਕ ’ਤੇ ਸੀਮੈਂਟ ਦੇ ਪਿਲਰ ਰੱਖਣ ਦਾ ਮਾਮਲਾ: 26 ਸਾਲਾ ਨੌਜਵਾਨ ਦੋ ਦਿਨ ਦੇ ਰਿਮਾਂਡ ‘ਤੇ.......ਹਿਮਾਚਲ ਪ੍ਰਦੇਸ਼ ‘ਚ ਕਕਾਰ ਪਾਏ ਹੋਏ ਹੋਣ ਕਾਰਨ ਇੱਕ ਹੋਰ ਸਿੱਖ ਪ੍ਰੀਖਿਆਰਥੀ ਨੂੰ ਪਟਵਾਰੀ ਦੀ ਪ੍ਰੀਖਿਆ ਦੇਣ ਤੋਂ ਰੋਕਿਆ........ਸ੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕਾ ਮਾਮਲਾ: ਗੁਰਦਾਸਪੁਰ ਤੋਂ ਹਿਰਾਸਤ ’ਚ ਲਿਆ ਗਿਆ ਚੌਥਾ ਨੌਜਵਾਨ ਪੁੱਛਗਿੱਛ ਮਗਰੋਂ ਰਿਹਾਅ..........ਦਿਲਜੀਤ ਦੋਸਾਂਝ ਦਾ ਮੁੰਬਈ ਕੰਸਰਟ: ਆਲੋਚਕਾਂ ਨੂੰ ਦਿੱਤਾ ਪਿਆਰ ਨਾਲ ਜਵਾਬ..........ਪੰਜਾਬ ’ਚ ਠੰਢ ਦੇ ਨਾਲ ਸੰਘਣੀ ਧੁੰਦ ਦੀ ਦਸਤਕ, ਅਲਰਟ ਜਾਰੀ..........ਕ੍ਰਾਈਸਟਚਰਚ ਟੈਸਟ ’ਚ ਭਾਰਤ ਦੀ ਹਾਲਤ ਨਾਜ਼ੁਕ, ਦੂਜੇ ਦਿਨ 116 ਦੌੜਾਂ ’ਤੇ ਗੁਆਏ 6 ਵਿਕਟ.....ਈਰਾਨ ’ਚ 14 ਸਾਲਾ ਪਤਨੀ ਦੀ ਪਤੀ ਵੱਲੋਂ ਕੁੱਟ-ਕੁੱਟ ਕੇ ਹੱਤਿਆ, ਅਜੇ 10 ਦਿਨ ਪਹਿਲਾਂ ਹੀ ਦਿੱਤਾ ਸੀ ਬੱਚੇ ਨੂੰ ਜਨਮ

ਵਰਧਮਾਨ ਗਰੁੱਪ ਦੇ ਚੇਅਰਮੈਨ ਨਾਲ 7 ਕਰੋੜ ਦੀ ਡਿਜੀਟਲ ਅਰੈਸਟ ਠੱਗੀ ਮਾਮਲਾ: ਈਡੀ ਵੱਲੋਂ 7 ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

ਲੁਧਿਆਣਾ: ਲੁਧਿਆਣਾ ਦੇ ਵਰਧਮਾਨ ਗਰੁੱਪ ਦੇ ਚੇਅਰਮੈਨ ਐੱਸਪੀ ਓਸਵਾਲ ਨਾਲ 7 ਕਰੋੜ ਰੁਪਏ ਦੀ ਡਿਜੀਟਲ ਅਰੇਸਟ ਠੱਗੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜਾਂਚ ਤੇਜ਼ ਕਰਦਿਆਂ ਸੱਤ ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ 25 ਨਵੰਬਰ ਨੂੰ ਜਲੰਧਰ ਦੀ ਵਿਸ਼ੇਸ਼ ਪੀਐੱਮਐੱਲਏ ਅਦਾਲਤ ਵਿੱਚ ਇਹ ਚਾਰਜਸ਼ੀਟ ਪੇਸ਼ ਕੀਤੀ ਸੀ, […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਵਰਧਮਾਨ ਗਰੁੱਪ ਦੇ ਚੇਅਰਮੈਨ ਨਾਲ 7 ਕਰੋੜ ਦੀ ਡਿਜੀਟਲ ਅਰੈਸਟ ਠੱਗੀ ਮਾਮਲਾ: ਈਡੀ ਵੱਲੋਂ 7 ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ
  • ਨੇਪਾਲ ਤੋਂ ਚੱਲ ਰਿਹਾ ਸੀ ਠੱਗੀ ਦਾ ਨੈੱਟਵਰਕ
  • ਸ਼ੈੱਲ ਕੰਪਨੀਆਂ, ਕ੍ਰਿਪਟੋਕਰੰਸੀ ਅਤੇ ਫਰਜ਼ੀ ਐਪ ਰਾਹੀਂ ਵਿਦੇਸ਼ ਭੇਜੀ ਗਈ ਰਕਮ

ਲੁਧਿਆਣਾ: ਲੁਧਿਆਣਾ ਦੇ ਵਰਧਮਾਨ ਗਰੁੱਪ ਦੇ ਚੇਅਰਮੈਨ ਐੱਸਪੀ ਓਸਵਾਲ ਨਾਲ 7 ਕਰੋੜ ਰੁਪਏ ਦੀ ਡਿਜੀਟਲ ਅਰੇਸਟ ਠੱਗੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜਾਂਚ ਤੇਜ਼ ਕਰਦਿਆਂ ਸੱਤ ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ 25 ਨਵੰਬਰ ਨੂੰ ਜਲੰਧਰ ਦੀ ਵਿਸ਼ੇਸ਼ ਪੀਐੱਮਐੱਲਏ ਅਦਾਲਤ ਵਿੱਚ ਇਹ ਚਾਰਜਸ਼ੀਟ ਪੇਸ਼ ਕੀਤੀ ਸੀ, ਜਿਸ ਦੀ ਜਾਣਕਾਰੀ ਏਜੰਸੀ ਨੇ ਸ਼ਨੀਵਾਰ ਨੂੰ ਸਾਂਝੀ ਕੀਤੀ। ਚਾਰਜਸ਼ੀਟ ਵਿੱਚ ਨੇਪਾਲ ਤੋਂ ਠੱਗੀ ਦਾ ਨੈੱਟਵਰਕ ਚਲਾਉਣ ਦੇ ਕਥਿਤ ਮੁੱਖ ਹੈਂਡਲਰ ਸੋਹੇਲ ਅਖ਼ਤਰ ਉਰਫ਼ ਰਾਜੂ ਤੋਂ ਇਲਾਵਾ ਅਮਰਚੰਦ ਸਰਕਾਰ, ਸ਼ੇਖ ਰਮਜ਼ਾਨ ਅਲੀ, ਰਾਕੇਸ਼ ਅਲੀ, ਗੁਲਾਮ ਮੁਰਤਜ਼ਾ, ਆਲੋਕ ਰੰਗੀ ਅਤੇ ਕੰਪਨੀ ਮੈਸਰਜ਼ ਰਿਗਲੋ ਵੈਂਚਰਜ਼ ਪ੍ਰਾਈਵੇਟ ਲਿਮਟਿਡ ਨੂੰ ਨਾਮਜ਼ਦ ਕੀਤਾ ਗਿਆ ਹੈ।

ਨੌਕਰੀ ਅਤੇ ਕਰਜ਼ੇ ਦਾ ਲਾਲਚ ਦੇ ਕੇ ਖੁਲ੍ਹਵਾਏ ਮਿਊਲ ਖਾਤੇ
ਈਡੀ ਦੀ ਜਾਂਚ ਮੁਤਾਬਕ, ਸੋਹੇਲ ਅਖ਼ਤਰ ਉਰਫ਼ ਰਾਜੂ ਰਿਗਲੋ ਵੈਂਚਰਜ਼ ਦੇ ਬੈਂਕ ਖਾਤਿਆਂ ਦਾ ਪ੍ਰਬੰਧ ਸੰਭਾਲਦਾ ਸੀ। ਉਹ ਕਥਿਤ ਤੌਰ ’ਤੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਕਰਜ਼ਾ ਅਤੇ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਦੇ ਨਾਂ ’ਤੇ ਮਿਊਲ ਬੈਂਕ ਖਾਤੇ ਖੁਲ੍ਹਵਾਉਂਦਾ ਸੀ। ਇਸ ਦੇ ਬਦਲੇ ਉਸ ਨੂੰ ਕ੍ਰਿਪਟੋਕਰੰਸੀ (VDA) ਵਿੱਚ ਕਮਿਸ਼ਨ ਮਿਲਦਾ ਸੀ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਸੋਹੇਲ ਅਖ਼ਤਰ ਨੇਪਾਲ ਵਿੱਚ ਬੈਠੇ ‘PRIST’ ਨਾਂ ਦੇ ਹੈਂਡਲਰ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ। ਠੱਗਾਂ ਨੇ ਜਾਂਚ ਏਜੰਸੀਆਂ ਅਤੇ ਨਿਆਂਪਾਲਿਕਾ ਦੇ ਅਧਿਕਾਰੀ ਬਣ ਕੇ ਐੱਸਪੀ ਓਸਵਾਲ ਨਾਲ ਧੋਖਾਧੜੀ ਕੀਤੀ ਸੀ।

7 ਕਰੋੜ ਰੁਪਏ ਕਈ ਖਾਤਿਆਂ ਰਾਹੀਂ ਕੀਤੇ ਗਏ ਟ੍ਰਾਂਸਫਰ
ਈਡੀ ਅਨੁਸਾਰ, ਠੱਗੀ ਦੀ ਰਕਮ ਵਿੱਚੋਂ 4 ਕਰੋੜ ਰੁਪਏ ਫਰੋਜ਼ਨਮੈਨ ਵੇਅਰਹਾਊਸਿੰਗ ਐਂਡ ਲੌਜਿਸਟਿਕਸ ਦੇ ਖਾਤੇ ਵਿੱਚ ਭੇਜੇ ਗਏ। ਇਸ ਵਿੱਚੋਂ 3.40 ਕਰੋੜ ਰੁਪਏ ਵਾਪਸ ਐੱਸਪੀ ਓਸਵਾਲ ਦੇ ਖਾਤੇ ਵਿੱਚ ਪਹੁੰਚੇ, ਜਦਕਿ 60 ਲੱਖ ਰੁਪਏ ਜ਼ਮਾਨ ਸਕ੍ਰੈਪ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ। ਇਸੇ ਤਰ੍ਹਾਂ 3 ਕਰੋੜ ਰੁਪਏ ਰਿਗਲੋ ਵੈਂਚਰਜ਼ ਦੇ ਖਾਤੇ ਵਿੱਚ ਆਏ। ਇਸ ਵਿੱਚੋਂ 1.53 ਕਰੋੜ ਰੁਪਏ ਓਸਵਾਲ ਦੇ ਖਾਤੇ ਵਿੱਚ ਭੇਜੇ ਗਏ ਅਤੇ ਬਾਕੀ 1.47 ਕਰੋੜ ਰੁਪਏ 48 ਹੋਰ ਬੈਂਕ ਖਾਤਿਆਂ ਵਿੱਚ ਵੰਡ ਦਿੱਤੇ ਗਏ। ਏਜੰਸੀ ਦਾ ਦੋਸ਼ ਹੈ ਕਿ ਠੱਗੀ ਦੀ ਰਕਮ ਨੂੰ ਸ਼ੈੱਲ ਕੰਪਨੀਆਂ ਅਤੇ ਟ੍ਰੇਡ ਬੇਸਡ ਮਨੀ ਲਾਂਡਰਿੰਗ (TBML) ਰਾਹੀਂ ਵਿਦੇਸ਼ ਭੇਜਿਆ ਗਿਆ। ਪੈਸੇ ਦੇ ਤੇਜ਼ੀ ਨਾਲ ਲੈਣ-ਦੇਣ ਲਈ ‘AMMFORWARD’ ਨਾਂ ਦੀ ਏਪੀਕੇ ਐਪ ਦੀ ਵਰਤੋਂ ਵੀ ਕੀਤੀ ਗਈ।

ਲੁਧਿਆਣਾ ਤੋਂ ਸ਼ੁਰੂ ਹੋਈ ਜਾਂਚ, ਹੁਣ ਤੱਕ ਕਈ ਗ੍ਰਿਫ਼ਤਾਰੀਆਂ
ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਲੁਧਿਆਣਾ ਦੇ ਸਾਈਬਰ ਕ੍ਰਾਈਮ ਥਾਣੇ ਵਿੱਚ ਡਿਜੀਟਲ ਅਰੇਸਟ ਸਬੰਧੀ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਦੇ ਆਧਾਰ ’ਤੇ ਈਡੀ ਨੇ ਮਨੀ ਲਾਂਡਰਿੰਗ ਦੇ ਪੱਖ ਤੋਂ ਜਾਂਚ ਸ਼ੁਰੂ ਕੀਤੀ। ਈਡੀ ਨੇ 23 ਦਸੰਬਰ 2025 ਨੂੰ ਰੂਮੀ ਕਲਿਤਾ ਅਤੇ 31 ਦਸੰਬਰ 2025 ਨੂੰ ਅਰਪਿਤ ਰਾਠੌਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ 14 ਫਰਵਰੀ ਨੂੰ 1.76 ਕਰੋੜ ਰੁਪਏ ਦੀਆਂ ਜਾਇਦਾਦਾਂ ਅਟੈਚ ਕੀਤੀਆਂ ਗਈਆਂ ਅਤੇ 19 ਫਰਵਰੀ ਨੂੰ ਪਹਿਲੀ ਚਾਰਜਸ਼ੀਟ ਦਾਖ਼ਲ ਕੀਤੀ ਗਈ। ਜਾਂਚ ਦੌਰਾਨ 28 ਸਤੰਬਰ ਨੂੰ ਨੇਪਾਲ ਵਿੱਚ ਬੈਠੇ ਕਥਿਤ ਮੁੱਖ ਹੈਂਡਲਰ ਸੋਹੇਲ ਅਖ਼ਤਰ ਉਰਫ਼ ਰਾਜੂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਈਡੀ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News